AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸੁੰਦਰ ਸ਼ਾਮ ਅਰੋੜਾ ਦੇ ਘਰ ED ਦੀ ਰੇਡ ਦੂਜੇ ਦਿਨ ਵੀ ਜਾਰੀ, ਅਧਿਕਾਰਤ ਬਿਆਨ ਦੀ ਉਡੀਕ

2 ਨਵੰਬਰ ਦੀ ਸਵੇਰ ਕਰੀਬ 5 ਵਜੇ ED ਦੀਆਂ ਟੀਮਾਂ ਤਿੰਨ ਤੋਂ ਚਾਰ ਗੱਡੀਆਂ 'ਚ ਸੁੰਦਰ ਸ਼ਾਮ ਅਰੋੜਾ ਦੇ ਹੁਸ਼ਿਆਰਪੁਰ ਸਥਿਤ ਘਰ ਪਹੁੰਚੀਆਂ ਸਨ। ਅਧਿਕਾਰੀਆਂ ਦੇ ਨਾਲ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਜਵਾਨ ਵੀ ਮੌਜੂਦ ਸਨ। ਜਾਂਚ ਦੀ ਕਾਰਵਾਈ ਬਿਨਾਂ ਕਿਸੇ ਰੁਕਾਵਟ ਦੇ ਚਲਾਉਣ ਤੇ ਸੁਰੱਖਿਆ ਦੇ ਮੱਦੇਨਜ਼ਰ ਘਰ ਦੇ ਬਾਹਰ CRPF ਦੇ ਜਵਾਨ ਤਾਇਨਾਤ ਕੀਤੇ ਗਏ ਹਨ।

ਸੁੰਦਰ ਸ਼ਾਮ ਅਰੋੜਾ ਦੇ ਘਰ ED ਦੀ ਰੇਡ ਦੂਜੇ ਦਿਨ ਵੀ ਜਾਰੀ, ਅਧਿਕਾਰਤ ਬਿਆਨ ਦੀ ਉਡੀਕ
sukhvinder-singh
| Published: 03 Nov 2026 09:28 AM IST
Share

ਹੁਸ਼ਿਆਰਪੁਰ ਤੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਜਾਂਚ ਦੂਜੇ ਦਿਨ ਵੀ ਜਾਰੀ ਹੈ। ਸੋਮਵਾਰ 2 ਨਵੰਬਰ ਦੀ ਸਵੇਰ ਕਰੀਬ 5 ਵਜੇ ਸ਼ੁਰੂ ਹੋਈ ਇਹ ਕਾਰਵਾਈ ਮੰਗਲਵਾਰ ਸਵੇਰ ਤੱਕ ਵੀ ਜਾਰੀ ਹੈ। ਛਾਪੇਮਾਰੀ ਦੇ ਮੱਦੇਨਜ਼ਰ ਘਰ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਸਵੇਰੇ 5 ਵਜੇ ਘਰ ਪਹੁੰਚੀਆਂ ਸਨ ED ਦੀਆਂ ਟੀਮਾਂ

ਜਾਣਕਾਰੀ ਮੁਤਾਬਕ 2 ਨਵੰਬਰ ਦੀ ਸਵੇਰ ਕਰੀਬ 5 ਵਜੇ ED ਦੀਆਂ ਟੀਮਾਂ ਤਿੰਨ ਤੋਂ ਚਾਰ ਗੱਡੀਆਂ ‘ਚ ਸੁੰਦਰ ਸ਼ਾਮ ਅਰੋੜਾ ਦੇ ਹੁਸ਼ਿਆਰਪੁਰ ਸਥਿਤ ਘਰ ਪਹੁੰਚੀਆਂ ਸਨ। ਅਧਿਕਾਰੀਆਂ ਦੇ ਨਾਲ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਜਵਾਨ ਵੀ ਮੌਜੂਦ ਸਨ। ਜਾਂਚ ਦੀ ਕਾਰਵਾਈ ਬਿਨਾਂ ਕਿਸੇ ਰੁਕਾਵਟ ਦੇ ਚਲਾਉਣ ਤੇ ਸੁਰੱਖਿਆ ਦੇ ਮੱਦੇਨਜ਼ਰ ਘਰ ਦੇ ਬਾਹਰ CRPF ਦੇ ਜਵਾਨ ਤਾਇਨਾਤ ਕੀਤੇ ਗਏ ਹਨ।

ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਕਾਰਵਾਈ ਹੋਣ ਦਾ ਖਦਸ਼ਾ

ਫਿਲਹਾਲ ED ਦੀ ਇਸ ਕਾਰਵਾਈ ਦੇ ਪਿੱਛੇ ਦਾ ਅਸਲ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਲਾਂਕਿ, ਸੂਤਰਾਂ ਦੇ ਹਵਾਲੇ ਨਾਲ ਇਹ ਕਾਰਵਾਈ ਮਨੀ ਲਾਂਡਰਿੰਗ ਨਾਲ ਜੁੜੇ ਕਿਸੇ ਮਾਮਲੇ ‘ਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਏਜੰਸੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਲਈ ਛਾਪੇਮਾਰੀ ਨਾਲ ਜੁੜੀ ਪੂਰੀ ਜਾਣਕਾਰੀ ਸਾਹਮਣੇ ਆਉਣੀ ਅਜੇ ਬਾਕੀ ਹੈ।

ਸੁੰਦਰ ਸ਼ਾਮ ਅਰੋੜਾ ਦੇ ਵਕੀਲ ਵੀ ਪਹੁੰਚੇ ਘਰ

ਇਸ ਦੌਰਾਨ ਸੁੰਦਰ ਸ਼ਾਮ ਅਰੋੜਾ ਦੇ ਵਕੀਲ ਐਚ.ਐਸ. ਸੈਣੀ ਵੀ ਉਨ੍ਹਾਂ ਦੇ ਘਰ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਘਰ ਦੇ ਅੰਦਰ ਮੌਜੂਦ ED ਦੇ ਦੋ ਅਧਿਕਾਰੀਆਂ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਅਜੇ ਜਾਰੀ ਹੈ ਤੇ ਇਸ ਪੜਾਅ ‘ਤੇ ਮਾਮਲੇ ਨਾਲ ਜੁੜੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ।

ਵਕੀਲ ਨੇ ਦੱਸਿਆ ਕਿ ਜਾਂਚ ਟੀਮ ਵੱਲੋਂ ਉਨ੍ਹਾਂ ਤੋਂ ਕੁਝ ਦਸਤਾਵੇਜ਼ ਮੰਗੇ ਗਏ ਸਨ, ਜੋ ਉਨ੍ਹਾਂ ਨੇ ਅਧਿਕਾਰੀਆਂ ਨੂੰ ਸੌਂਪ ਦਿੱਤੇ ਹਨ। ਉਨ੍ਹਾਂ ਨੂੰ ਜਾਂਚ ਪੂਰੀ ਹੋਣ ਤੱਕ ਉਡੀਕ ਕਰਨ ਲਈ ਕਿਹਾ ਗਿਆ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਮਾਮਲੇ ਨਾਲ ਸਬੰਧਤ ਜਾਣਕਾਰੀ ਦੇਖਣ ਅਤੇ ਬਣਦੀ ਕਾਨੂੰਨੀ ਸਲਾਹ ਲੈਣ ਦਾ ਮੌਕਾ ਦਿੱਤਾ ਜਾਵੇਗਾ।

ਮੰਤਰੀ ਰਹਿੰਦਿਆਂ ਵੀ ਲੱਗੇ ਸਨ ਭ੍ਰਿਸ਼ਟਾਚਾਰ ਦੇ ਇਲਜ਼ਾਮ

ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਸੁੰਦਰ ਸ਼ਾਮ ਅਰੋੜਾ ਦੇ ਟਿਕਾਣਿਆਂ ‘ਤੇ ਪਹਿਲਾਂ ਵੀ ਜਾਂਚ ਏਜੰਸੀਆਂ ਵੱਲੋਂ ਕਾਰਵਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਖ਼ਿਲਾਫ਼ ਪਹਿਲਾਂ ਆਮਦਨ ਕਰ ਵਿਭਾਗ ਤੇ ਵਿਜੀਲੈਂਸ ਵੱਲੋਂ ਵੀ ਜਾਂਚ ਕੀਤੀ ਗਈ ਸੀ। ਕੈਬਨਿਟ ਮੰਤਰੀ ਰਹਿੰਦਿਆਂ ਉਨ੍ਹਾਂ ‘ਤੇ ਕਈ ਮਾਮਲਿਆਂ ‘ਚ ਭ੍ਰਿਸ਼ਟਾਚਾਰ ਤੇ ਘਪਲਿਆਂ ਦੇ ਗੰਭੀਰ ਦੋਸ਼ ਲੱਗੇ ਸਨ। ਇਨ੍ਹਾਂ ‘ਚ ਉਦਯੋਗਿਕ ਪਲਾਟਾਂ ਦੀ ਵੰਡ ਤੇ ਹੋਰ ਸਰਕਾਰੀ ਯੋਜਨਾਵਾਂ ‘ਚ ਕਥਿਤ ਵਿੱਤੀ ਬੇਨਿਯਮੀਆਂ ਦੇ ਇਲਜ਼ਾਮ ਵੀ ਸ਼ਾਮਲ ਸਨ।

ਇਸ ਤੋਂ ਇਲਾਵਾ, ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਮਾਮਲੇ ‘ਚ ਵਿਜੀਲੈਂਸ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਇਲਜ਼ਾਮ ਹੇਠ ਸੁੰਦਰ ਸ਼ਾਮ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਮਾਮਲਾ ਅਜੇ ਅਦਾਲਤ ਵਿੱਚ ਵਿਚਾਰ ਅਧੀਨ ਹੈ। ਫਿਲਹਾਲ ਸੁੰਦਰ ਸ਼ਾਮ ਅਰੋੜਾ ਦੇ ਘਰ ED ਦੀ ਜਾਂਚ ਜਾਰੀ ਹੈ ਤੇ ਸਾਰਿਆਂ ਦੀਆਂ ਨਜ਼ਰਾਂ ਏਜੰਸੀ ਦੀ ਅਧਿਕਾਰਤ ਜਾਣਕਾਰੀ ‘ਤੇ ਟਿਕੀਆਂ ਹੋਈਆਂ ਹਨ।

Follow Us
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ...
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!...
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?...
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ...
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ...
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ...
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ...
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ...