ਵਿਦੇਸ਼ ‘ਚ ਬੈਠੇ ਗੈਂਗਸਟਰ ਨੇ ਘੋੜਿਆਂ ਦੇ ਵਪਾਰੀ ਤੋਂ ਮੰਗੇ 20 ਲੱਖ ਰੁਪਏ
ਘੋੜਿਆਂ ਦੇ ਵਪਾਰੀ ਹਰਪ੍ਰੀਤ ਸਿੰਘ ਤੋਂ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਰਸ਼ ਡੱਲਾ ਵੱਲੋਂ ਧਮਕੀ ਭਰਿਆ ਫੋਨ ਆਇਆ ਹੈ, ਜਿਸ ਵਿੱਚ ਉਸਨੇ 20 ਲੱਖ ਰੁਪਏ ਦੀ ਮੰਗ ਕੀਤੀ ਹੈ।
ਵਿਦੇਸ਼ ਚ ਬੈਠੇ ਗੈਂਗਸਟਰ ਨੇ ਬਠਿੰਡਾ ਦੇ ਘੋੜਿਆਂ ਦੇ ਵਪਾਰੀ ਤੋਂ ਮੰਗੇ 20 ਲੱਖ ਰੁਪਏ। horse trader got threat call from gangster
ਬਠਿੰਡਾ: ਪਿੰਡ ਪੱਕਾ ਕਲਾਂ ਦੇ ਘੋੜਿਆਂ ਦੇ ਵਪਾਰੀ ਹਰਪ੍ਰੀਤ ਸਿੰਘ ਤੋਂ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਰਸ਼ ਡਲਾ ਅਤੇ ਉਸ ਦੇ 2 ਸਾਥੀਆਂ ਨੇ 20 ਲੱਖ ਦੀ ਫਿਰੌਤੀ ਮੰਗੀ ਹੈ। ਵਪਾਰੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਅਰਸ਼ ਡਲਾ ਸਣੇ 2 ਲੋਕਾਂ ਖਿਲਾਫ ਦਰਜ ਕੀਤਾ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਿਕ, ਪੰਜਾਬ ਵਿੱਚ ਬੈਠੇ ਅਰਸ਼ ਡੱਲਾ ਦੇ ਦੋ ਸਾਥੀਆਂ ਵੱਲੋਂ ਉਸ ਨੂੰ ਹਰਪ੍ਰੀਤ ਸਿੰਘ ਦਾ ਮੋਬਾਇਲ ਨੰਬਰ ਉਪਲਬਧ ਕਰਵਾਇਆ ਗਿਆ ਸੀ।
Whatsapp ਕਾਲ ਰਾਹੀਂ ਕੀਤੀ ਗਈ ਪੈਸੇ ਦੀ ਮੰਗ
ਜਤਿੰਦਰ ਸਿੰਘ ਡੀਐਸਪੀ ਬਠਿੰਡਾ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਕਿ ਸੰਗਤ ਮੰਡੀ ਥਾਣੇ ਦੇ ਅਧੀਨ ਪੈਂਦੇ ਪਿੰਡ ਪੱਕਾ ਕਲਾਂ ਦੇ ਰਹਿਣ ਵਾਲੇ ਘੋੜਿਆਂ ਦੇ ਵਪਾਰੀ ਹਰਪ੍ਰੀਤ ਸਿੰਘ ਤੋਂ ਵਿਦੇਸ਼ ਚ ਬੈਠੇ ਗੈਂਗਸਟਰ ਵੱਲੋਂ 20 ਲੱਖ ਦੀ ਫਿਰੌਤੀ ਮੰਗੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਚ ਗੈਂਗਸਟਰ ਅਰਸ਼ ਡਲਾ ਅਤੇ ਉਸ ਦੇ 2 ਸਾਥੀਆਂ ਤੇ ਧਾਰਾ 387, 506, 120 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ
ਪੈਸੇ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ
ਘੋੜਿਆਂ ਦੇ ਵਪਾਰੀ ਹਰਪ੍ਰੀਤ ਸਿੰਘ ਬਠਿੰਡਾ ਦੇ ਪਿੰਡ ਪੱਕਾ ਕਲਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਉਸ ਵਕਤ ਉਨ੍ਹਾਂ ਦੇ ਪੈਰਾਂ ਥੱਲੋਂ ਜਮੀਨ ਖਿਸਕ ਗਈ ਜਦੋਂ ਗੈਂਗਸਟਰ ਦੇ ਤਰਫੋ whatsapp ਕਾਲ ਕਰਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਨਾਲ ਹੀ ਫਰੋਤੀ ਨਾਂ ਦੇਣ ਦੇ ਬਦਲੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਵਪਾਰੀ ਨੇ ਵੀ ਫੋਨ ਤੇ ਸਾਫ ਕਹਿ ਦਿੱਤਾ ਉਨ੍ਹਾਂ ਕੋਲ 20 ਲੱਖ ਰੁਪਏ ਨਹੀਂ ਹਨ, ਭਾਵੇਂ ਉਸਨੂੰ ਜਾਨੋਂ ਮਾਰ ਦਿਓ, ਕੋਈ ਪਰਵਾਹ ਨਹੀਂ। ਵਪਾਰੀ ਨੇ ਫੋਨ ਤੇ ਹੋਈ ਗੱਲਬਾਤ ਦੀ ਸਾਰੀ ਰਿਕਾਡਿੰਗ ਪੁਲਿਸ ਨੂੰ ਸੌਂਪ ਕੇ ਮੁਲਜਮ ਗੈਂਗਸਟਰਾਂ ਨੂੰ ਜਲਦ ਫੜ੍ਹਨ ਦੀ ਮੰਗ ਕੀਤੀ ਹੈ।