AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਬਦਮਾਸ਼ ਨੂੰ ਸਾਥੀ ਸਮੇਤ ਖਰੜ ਤੋਂ ਕੀਤਾ ਕਾਬੂ

ਹਰੀਸ਼ ਕਾਕਾ ਨੇਪਾਲੀ ਕਾਫੀ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਅਤੇ ਲੁਟੇਰਾ ਗਰੋਹ ਚਲਾ ਰਿਹਾ ਸੀ। ਉਸ ਖਿਲਾਫ ਗੈਂਗਸਟਰ ਦਵਿੰਦਰ ਸਿੰਘ ਦੇਵਾ ਦਾ ਕਤਲ ਕਰਵਾਉਣ ਦਾ ਮਾਮਲਾ ਵੀ ਦਰਜ ਹੈ। ਦੱਸਿਆ ਜਾ ਰਿਹਾ ਹੈ ਕਿ ਦੇਵਾ ਕਤਲ ਕਾਂਡ ਲੁਧਿਆਣਾ ਦੇ ਗੈਂਗਸਟਰ ਗੋਰੂ ਬੱਚਾ ਦੀ ਮਦਦ ਨਾਲ ਹੋਇਆ ਸੀ।

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਬਦਮਾਸ਼ ਨੂੰ ਸਾਥੀ ਸਮੇਤ ਖਰੜ ਤੋਂ ਕੀਤਾ ਕਾਬੂ
Gangwar: ਵਿੱਕੀ ਗੌਂਡਰ ਗਰੁੱਪ ਨੇ ਗੈਂਗਸਟਰ ਲਾਰੈਂਸ ਦੀ ਖਾਲਿਸਤਾਨ ਦੇ ਮੁੱਦੇ ਨੂੰ ਲੈਕੇ ਦਿੱਤੀ ਧਮਕੀ।
tv9-punjabi
| Published: 30 Jan 2023 20:55 PM IST
Share
ਪੰਜਾਬ ਦੇ ਚਰਚਿਤ ਗੈਂਗਸਟਰ ਹਰੀਸ਼ ਕਾਕਾ ਨੇਪਾਲੀ ਅਤੇ ਉਸ ਦੇ ਸਾਥੀ ਜਗਦੀਪ ਨੂੰ ਪੁਲਸ ਨੇ ਮੋਹਾਲੀ ਦੇ ਖਰੜ ਤੋਂ ਗ੍ਰਿਫਤਾਰ ਕੀਤਾ ਹੈ। ਬਦਮਾਸ਼ਾਂ ਕੋਲੋਂ 6 ਪਿਸਤੌਲ ਅਤੇ ਕੁਝ ਕਾਰਤੂਸ ਬਰਾਮਦ ਹੋਏ ਹਨ। ਖਰੜ-ਮੁਹਾਲੀ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਬਦਮਾਸ਼ ਲੁੱਟ-ਖੋਹ ਅਤੇ ਕਤਲ ਦੇ ਮਾਮਲਿਆਂ ਚ ਭਗੌੜੇ ਸਨ। ਦੋਵੇਂ ਗੈਂਗਸਟਰ ਲਾਰੈਂਸ ਦੇ ਖਾਸ ਹਨ। ਇਨ੍ਹਾਂ ਬਦਮਾਸ਼ਾਂ ਨੂੰ ਬੀਤੀ ਰਾਤ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ। ਬਦਮਾਸ਼ਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਤੁਰੰਤ ਹਰਕਤ ‘ਚ ਆ ਕੇ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਹਰੀਸ਼ ਕਾਕਾ ਨੇਪਾਲੀ ਕਾਫੀ ਸਮੇਂ ਤੋਂ ਫਰਾਰ ਚੱਲ ਰਿਹਾ ਸੀ ਅਤੇ ਲੁਟੇਰਾ ਗਰੋਹ ਚਲਾ ਰਿਹਾ ਸੀ। ਉਸ ਖਿਲਾਫ ਗੈਂਗਸਟਰ ਦਵਿੰਦਰ ਸਿੰਘ ਦੇਵਾ ਦਾ ਕਤਲ ਕਰਵਾਉਣ ਦਾ ਮਾਮਲਾ ਵੀ ਦਰਜ ਹੈ। ਦੱਸਿਆ ਜਾ ਰਿਹਾ ਹੈ ਕਿ ਦੇਵਾ ਕਤਲ ਕਾਂਡ ਲੁਧਿਆਣਾ ਦੇ ਗੈਂਗਸਟਰ ਗੋਰੂ ਬੱਚਾ ਦੀ ਮਦਦ ਨਾਲ ਹੋਇਆ ਸੀ। ਗੋਰੂ ਬੱਚਾ ਨੇ ਫਾਜ਼ਿਲਕਾ ਆ ਕੇ ਦੇਵਾ ‘ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਮਾਮਲੇ ਵਿੱਚ ਹਰੀਸ਼ ਨੇਪਾਲੀ ਨੂੰ ਬਰੀ ਕਰ ਦਿੱਤਾ ਗਿਆ ਸੀ। ਉਹ ਲੰਬੇ ਸਮੇਂ ਤੋਂ ਲਾਰੈਂਸ ਗੈਂਗ ਨਾਲ ਕੰਮ ਕਰ ਰਿਹਾ ਸੀ। ਪੁਲਿਸ ਨੇ ਕਾਕਾ ਨੇਪਾਲੀ ਅਤੇ ਉਸਦੇ ਸਾਥੀ ਜਗਦੀਪ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਨ੍ਹਾਂ ਕੋਲ ਹਥਿਆਰ ਕਿੱਥੋਂ ਆਏ ਅਤੇ ਪੰਜਾਬ ਵਿੱਚ ਉਨ੍ਹਾਂ ਨੇ ਕਿਥੇ ਕਿਥੇ ਵਾਰਦਾਤਾਂ ਕਰਨੀਆਂ ਸਨ। ਸੂਤਰਾਂ ਅਨੁਸਾਰ ਕਾਕਾ ਨੇਪਾਲੀ ਦੇ ਫੜੇ ਜਾਣ ਤੋਂ ਬਾਅਦ ਕਈ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।

Follow Us
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ...
Satluj River: ਇਤਿਹਾਸ, ਵਿਵਾਦ, ਅਤੇ ਭਾਰਤ-ਪਾਕਿਸਤਾਨ ਜਲ ਰਾਜਨੀਤੀ ਦੀ ਪੂਰੀ ਕਹਾਣੀ
Satluj River: ਇਤਿਹਾਸ, ਵਿਵਾਦ, ਅਤੇ ਭਾਰਤ-ਪਾਕਿਸਤਾਨ ਜਲ ਰਾਜਨੀਤੀ ਦੀ ਪੂਰੀ ਕਹਾਣੀ...
World Population Day: ਭਾਰਤ ਦੀ 140 ਕਰੋੜ ਆਬਾਦੀ... ਬਣੇਗੀ ਤਾਕਤ ਜਾਂ ਵੱਡੀ ਚੁਣੌਤੀ?
World Population Day: ਭਾਰਤ ਦੀ 140 ਕਰੋੜ ਆਬਾਦੀ... ਬਣੇਗੀ ਤਾਕਤ ਜਾਂ ਵੱਡੀ ਚੁਣੌਤੀ?...
ਫਾਰਚੂਨ ਇੰਡੀਆ ਦੀਆਂ ਟੌਪ 100 ਪਾਵਰਫੁੱਲ ਔਰਤਾਂ 'ਚ ਪਹਿਲੇ ਸਥਾਨ 'ਤੇ ਨੀਤਾ ਅੰਬਾਨੀ
ਫਾਰਚੂਨ ਇੰਡੀਆ ਦੀਆਂ ਟੌਪ 100 ਪਾਵਰਫੁੱਲ ਔਰਤਾਂ 'ਚ ਪਹਿਲੇ ਸਥਾਨ 'ਤੇ ਨੀਤਾ ਅੰਬਾਨੀ...
ਭੂਪੇਸ਼ ਬਘੇਲ ਦੀ ਬੈਠਕ ਤੋਂ ਬਾਅਦ ਬਾਜਵਾ ਨੇ ਦੱਸੀ ਸਾਰੀ ਗੱਲਬਾਤ, ਦੋਖੋ EXCLUSIVE REPORT
ਭੂਪੇਸ਼ ਬਘੇਲ ਦੀ ਬੈਠਕ ਤੋਂ ਬਾਅਦ ਬਾਜਵਾ ਨੇ ਦੱਸੀ ਸਾਰੀ ਗੱਲਬਾਤ, ਦੋਖੋ EXCLUSIVE REPORT...
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ
ਬੀਜੇਪੀ ਸਾਫ ਕਰੇ, ਕਿਸਦੇ ਨਾਲ ਖੜੀ ਹੈ... 'ਸਤਲੁਜ' ਵਿਵਾਦ 'ਤੇ ਬੋਲੇ ਮਨੀਸ਼ ਸਿਸੋਦੀਆ...
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ...
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ...
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ...