ਸ਼ਹੀਦੀ ਸ਼ਤਾਬਦੀ: ਅਨੰਦਪੁਰ ਸਾਹਿਬ ‘ਚ ਬਣੀ ਟੈਂਟ ਸਿਟੀ, ਔਨਲਾਈਨ ਬੁੱਕ ਹੋਣਗੇ ਮੁਫ਼ਤ ਕਮਰੇ
ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਚੰਡੇਸਰ, ਝਿੰਜੜੀ ਤੇ ਮਟੌਰ 'ਚ 250 ਏਕੜ ਤੋਂ ਵੱਧ ਜ਼ਮੀਨ ਤੇ ਚੱਕ ਨਾਨਕੀ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੇ ਨਾਮ 'ਤੋਂ 3 ਟੈਂਟ ਸਿਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ 'ਚ ਮਟੌਰ ਟੈਂਟ ਨਗਰੀ ਖਾਸ ਮਹਿਮਾਨਾਂ ਦੇ ਲਈ ਹੋਵੇਗੀ, ਜਿਨ੍ਹਾਂ 'ਚ ਵੱਖ-ਵੱਖ ਸੂਬਿਆਂ ਦੀ ਮੁੱਖ ਮੰਤਰੀ ਰੁਕਣਗੇ। ਸਾਰੀਆਂ ਟੈਂਟ ਸਿਟੀਆਂ ਦੀ ਸਮਰੱਥਾ ਕਰੀਬ 10 ਹਜ਼ਾਰ ਲੋਕਾਂ ਦੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਮੌਕੇ ਭਾਰੀ ਗਿਣਤੀ ‘ਚ ਸੰਗਤ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ। ਸੰਗਤ ਤੇ ਵੀਆਈਪੀ ਲਈ ਇੱਥੇ 3 ਟੈਂਟ ਸਿਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ‘ਚ ਸਾਰੇ ਕਮਰੇ ਮੁਫ਼ਤ ਹੋਣਗੇ। ਸੰਗਤਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਇਨ੍ਹਾਂ ਕਮਰਿਆਂ ਦੀ ਔਨਲਾਈਨ ਬੁਕਿੰਗ ਹੋਵੇਗੀ। ਔਨ ਸਾਈਟ ਰਜਿਸਟ੍ਰੇਸ਼ਨ ਤੇ ਹੈਲਪ ਡੈਸਕ ਦੀ ਜ਼ਰੀਏ ਵੀ ਸੰਗਤ ਕਮਰੇ ਬੁੱਕ ਕਰ ਸਕੇਗੀ।
ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਚੰਡੇਸਰ, ਝਿੰਜੜੀ ਤੇ ਮਟੌਰ ‘ਚ 250 ਏਕੜ ਤੋਂ ਵੱਧ ਜ਼ਮੀਨ ਤੇ ਚੱਕ ਨਾਨਕੀ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੇ ਨਾਮ ‘ਤੋਂ 3 ਟੈਂਟ ਸਿਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ‘ਚ ਮਟੌਰ ਟੈਂਟ ਨਗਰੀ ਖਾਸ ਮਹਿਮਾਨਾਂ ਦੇ ਲਈ ਹੋਵੇਗੀ, ਜਿਨ੍ਹਾਂ ‘ਚ ਵੱਖ-ਵੱਖ ਸੂਬਿਆਂ ਦੀ ਮੁੱਖ ਮੰਤਰੀ ਰੁਕਣਗੇ। ਸਾਰੀਆਂ ਟੈਂਟ ਸਿਟੀਆਂ ਦੀ ਸਮਰੱਥਾ ਕਰੀਬ 10 ਹਜ਼ਾਰ ਲੋਕਾਂ ਦੀ ਹੈ।
ਇੱਥੇ ਫ੍ਰੀ ਕਮਰੇ ਦੇ ਨਾਲ-ਨਾਲ ਲੰਗਰ, ਨਹਾਉਣ ਲਈ ਗਰਮ ਪਾਣੀ, ਕੰਬਲ, ਟਾਇਲਟ, ਚਾਰਜਿੰਗ ਪੁਆਇੰਟ, ਕਲਾਕ ਰੂਮ ਦਾ ਵੀ ਇੰਤਜ਼ਾਮ ਰਹੇਗਾ। ਸੁਰੱਖਿਆ ਦੇ ਮੁੱਦੇਨਜ਼ਰ ਪੁਲਿਸ ਕੰਟਰੋਲ ਰੂਮ ਬਣਾਇਆ ਜਾਵੇਗਾ, ਜਦੋਂ ਕਿ ਪੂਰੀ ਟੈਂਟ ਸੀਟੀ ‘ਚ ਸੀਸੀਟੀਵੀ ਰਾਹੀਂ ਨਿਗਰਾਨੀ ਕੀਤੀ ਜਾਵੇਗੀ। ਲੋਕਾਂ ਦੇ ਸਿਹਤ ਸਬੰਧੀ ਸਮੱਸਿਆ ਨੂੰ ਧਿਆਨ ‘ਚ ਰੱਖਦੇ ਹੋਏ 24 ਘੰਟੇ ਮੈਡਿਕਲ ਟੀਮਾਂ ਮੌਜੂਦ ਰਹਿਣਗੀਆਂ। ਇਸ ਦੇ ਲਈ ਵੱਖ-ਵੱਖ ਸੈਕਟਰ ਵੰਡੇ ਗਏ ਹਨ ਤੇ ਹਰ ਸੈਕਟਰ ‘ਚ ਸੀਨੀਅਰ ਮੈਡਿਕਲ ਅਫ਼ਸਰ ਨਿਯੁਕਤ ਕੀਤੇ ਗਏ ਹਨ।
ਸਫ਼ਾਈ ਵਿਵਸਥਾ ਨੂੰ ਸੁਚਾਰੂ ਰੱਖਣ ਲਈ ਵਿਸ਼ੇਸ਼ ਟੀਮਾਂ ਰਹਿਣਗੀਆਂ, ਜਦੋਂ ਕਿ ਹਾਸਪਿਟੈਲਿਟੀ ਤੇ ਹਾਊਸਕੀਪਿੰਗ ਦਾ ਸਟਾਫ਼ ਵੀ ਤੈਨਾਤ ਰਹੇਗਾ। ਇੱਥੇ ਸਾਰੀ ਵਿਵਸਥਾ ਦੀ ਨਿਗਰਾਨੀ ਦੇ ਲਈ ਪੰਜਾਬ ਸਰਕਾਰ ਨੇ ਆਈਏਐਸ ਅਫ਼ਸਰ ਸਾਕਸ਼ੀ ਸਾਹਨੀ ਨੂੰ ਨਿਯੁਕਤ ਕੀਤਾ ਹੈ।