ਗੁਰਦਾਸਪੁਰ ਦੇ ਹੜ੍ਹ ‘ਚ ਡੁੱਬੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ ਦਿੱਤੀ 4-4 ਲੱਖ ਦੀ ਆਰਥਿਕ ਮਦਦ
ਗੁਰਦਾਸਪੁਰ ਜ਼ਿਲ੍ਹੇ ਵਿੱਚ ਬਿਆਸ ਦਰਿਆ ਦੇ ਹੜ੍ਹ ਵਿੱਚ ਡੁੱਬਣ ਕਾਰਨ ਮਰਨ ਵਾਲੇ ਦੋਵਾਂ ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਗਈ ਹੈ। ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਸੌਂਪਦਿਆਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਹੈ।

ਗੁਰਦਾਸਪੁਰ। ਗੁਰਦਾਸਪੁਰ ਜ਼ਿਲ੍ਹੇ ਵਿੱਚ ਬਿਆਸ ਦਰਿਆ ਦੇ ਹੜ੍ਹ ਵਿੱਚ ਡੁੱਬਣ ਕਾਰਨ ਮਰਨ ਵਾਲੇ ਦੋ ਬੱਚਿਆਂ ਨੂੰ ਪੰਜਾਬ ਸਰਕਾਰ (Punjab Govt) ਵੱਲੋਂ ਵਿੱਤੀ ਸਹਾਇਤਾ ਦਿੱਤੀ ਗਈ ਹੈ। ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਸੌਂਪਦਿਆਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਹੈ।
ਗੁਰਦਾਸਪੁਰ (Gurdaspur) ਜ਼ਿਲ੍ਹੇ ਦੀ ਬਟਾਲਾ ਉਪ ਮੰਡਲ ਦਾ ਪਿੰਡ ਧਾਰੋਵਾਲੀ ਬਿਆਸ ਦਰਿਆ ਦੇ ਹੜ੍ਹ ਦੀ ਲਪੇਟ ਵਿੱਚ ਹੈ। ਸ਼ੁੱਕਰਵਾਰ ਨੂੰ 14 ਸਾਲਾ ਜਸਕਰਨ ਸਿੰਘ ਅਤੇ 13 ਸਾਲਾ ਦਿਲਪ੍ਰੀਤ ਸਿੰਘ ਇੱਥੋਂ ਦੇ ਪਿੰਡ ਨੇੜੇ ਉਸ ਸਮੇਂ ਡੁੱਬ ਗਏ ਜਦੋਂ ਉਹ ਸਾਈਕਲ ‘ਤੇ ਕਿਧਰੇ ਤੋਂ ਘਰ ਪਰਤ ਰਹੇ ਸਨ।