Punjab Flood: ਪੌਂਗ ਡੈਮ ਦੇ ਪ੍ਰਬੰਧਕਾਂ ਨੇ 80,000 ਹਜ਼ਾਰ ਕਿਊਸਿਕ ਪਾਣੀ ਕੀਤਾ ਘੱਟ, ਗੁਰਦਾਸਪੁਰ ਦੇ ਲੋਕਾਂ ਲਈ ਰਾਹਤ
ਪੌਂਗ ਡੈਮ ਚੋਂ ਜ਼ਿਆਦਾ ਪਾਣੀ ਛੱਡਣ ਕਾਰਨ ਗੁਰਦਾਸਪੁਰ ਦੇ ਕਈ ਇਲਾਕੇ ਹੜ੍ਹ ਦੀ ਚਪੇਟ ਵਿੱਚ ਆ ਗਏ ਸਨ ਪਰ ਹੁਣ ਪੌਂਗ ਡੈਮ ਦੇ ਪ੍ਰਬੰਧਕਾਂ ਨੇ ਰਾਹਤ ਦੀ ਖਬਰ ਦਿੱਤੀ ਹੈ। ਉਨ੍ਹਾਂ ਨੇ ਡੈਮ ਚੋਂ ਛੱਡਿਆ ਗਿਆ ਪਾਣੀ 80,000 ਕਿਊਸਿਕ ਪਾਣੀ ਘੱਟ ਕਰ ਦਿੱਤਾ ਹੈ ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਇਹ ਜਾਣਕਾਰੀ ਡੀਸੀ ਵੱਲੋਂ ਦਿੱਤੀ ਗਈ ਹੈ।
ਗੁਰਦਾਸਪੁਰ। ਬਿਆਸ ਦਰਿਆ ਦੇ ਪਾਣੀ ਦੀ ਮਾਰ ਹੇਠ ਆਏ ਇਲਾਕੇ ਦੇ ਲੋਕਾਂ ਲਈ ਪੌਂਗ ਡੈਮ ਤੋਂ ਰਾਹਤ ਦੀ ਖ਼ਬਰ ਆਈ ਹੈ। ਪੌਂਗ ਡੈਮ (Pong Dam) ਦੇ ਪ੍ਰਬੰਧਕਾਂ ਵੱਲੋਂ ਪਾਣੀ ਦੀ ਨਿਕਾਸੀ ਨੂੰ 80,000 ਕਿਊਸਿਕ ਘੱਟ ਕਰ ਦਿੱਤਾ ਹੈ ਜਿਸ ਨਾਲ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ। ਗੁਰਦਾਸਪੁਰ ਜਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਮਾਜ ਸੇਵੀ ਸੰਸਥਾਵਾਂ,ਕਿਸਾਨਾਂ ਅਤੇ ਲੋਕਾਂ ਦੀ ਮਦਦ ਨਾਲ ਧੁੱਸੀ ਬੰਨ੍ਹ ਅੱਤੇ ਜਗਤ ਪੂਰ ਟਾਂਡਾ ਵਿੱਚ ਪਏ ਪਾਂੜ ਨੂੰ ਪੂਰ ਦਿੱਤਾ ਗਿਆ ਹੈ।
ਜਗਤਪੁਰ ਟਾਂਡਾ ਧੁੱਸੀ ਬੰਨ ਵਿੱਚ ਪਏ 200 ਫੁੱਟ ਦੇ ਪਾੜ ਨੂੰ ਪੂਰਨ ਦੀ ਕੌਸ਼ਿਸ਼ ਲਗਾਤਾਰ ਜਾਰੀ ਹੈ। ਇਸ ਨਾਲ ਪਿੰਡਾਂ ਅੰਦਰ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਡਿਪਟੀ ਕਮਿਸ਼ਨਰ (Deputy Commissioner) ਡਾ. ਹਿਮਾਂਸ਼ੂ ਅਗਰਵਾਲ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 80,000 ਕਿਊਸਿਕ ਪਾਣੀ ਘੱਟ ਹੋਣ ਤੋਂ ਬਾਅਦ ਹੁਣ ਦਰਿਆ ਬਿਆਸ ਦੇ ਪਾਣੀ ਦੇ ਪੱਧਰ ‘ਚ ਕਮੀ ਆਵੇਗੀ।


