ਆਰਜ਼ੀ ਪੁੱਲ ਚੁੱਕੇ ਜਾਣ ਕਾਰਨ 7 ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟਿਆ, ਲੋਕ ਹਰ ਸਾਲ ਕਰਦੇ ਹਨ ਪੱਕੇ ਪੁੱਲ ਦੀ ਆਸ
ਇਸ ਪੁਲ ਰਾਹੀਂ ਪਿੰਡਾਂ ਦੇ ਕਿਸਾਨ ਆਪਣੇ ਟ੍ਰੈਕਟਰਾਂ, ਟਰਾਲੀਆਂ ਰਾਹੀਂ ਖੇਤੀਬਾੜੀ ਲਈ ਲੋੜੀਂਦਾ ਸਾਮਾਨ ਲੈ ਕੇ ਜਾਂਦੇ ਸਨ। ਹੁਣ ਪੁਲ ਚੁੱਕੇ ਜਾਣ ਕਾਰਨ ਉਨ੍ਹਾਂ ਦੇ ਆਉਣ-ਜਾਣ ਅਤੇ ਜ਼ਰੂਰੀ ਸਾਮਾਨ ਦੀ ਆਵਾਜਾਈ ਮੁਸ਼ਕਲ ਹੋ ਗਈ ਹੈ। ਪੁੱਲ ਚੁੱਕੇ ਜਾਣ ਤੋਂ ਬਾਅਦ ਲੋਕ ਆਉਣ-ਜਾਣ ਲਈ ਕਿਸ਼ਤੀ ਦਾ ਸਹਾਰਾ ਲੈਂਦੇ ਹਨ, ਪਰ ਜਦੋਂ ਦਰਿਆ ਵਿੱਚ ਪਾਣੀ ਵੱਧ ਜਾਂਦਾ ਹੈ ਤਾਂ ਕਿਸ਼ਤੀ ਵੀ ਨਹੀਂ ਚੱਲ ਸਕਦੀ, ਜਿਸ ਨਾਲ ਪਿੰਡ ਟਾਪੂ ਵਾਂਗ ਇਕੱਲੇ ਪਏ ਰਹਿ ਜਾਂਦੇ ਹਨ।

ਮਕੌੜਾ ਪੱਤਣ ‘ਤੇ ਰਾਵੀ ਦਰਿਆ ‘ਤੇ ਬਣਿਆ ਆਰਜ਼ੀ ਪਨਟੂਨ ਪੁੱਲ ਚੁੱਕੇ ਜਾਣ ਕਾਰਨ ਸਰਹੱਦੀ ਕਸਬਾ ਦੀਨਾਨਗਰ ਅਧੀਨ ਦਰਿਆ ਤੋਂ ਪਾਰ ਵੱਸਦੇ 7 ਪਿੰਡਾਂ ਦਾ ਭਾਰਤ ਨਾਲ ਸੰਪਰਕ ਟੁੱਟ ਗਿਆ ਹੈ। ਦਰਿਆ ‘ਚ ਵਧ ਰਹੇ ਪਾਣੀ ਦੇ ਪੱਧਰ ਅਤੇ ਬਰਸਾਤੀ ਮੌਸਮ ਦੇ ਮੱਦੇਨਜ਼ਰ ਨਹਿਰੀ ਵਿਭਾਗ ਵੱਲੋਂ ਇਹ ਅਸਥਾਈ ਪੁਲ 15 ਦਿਨ ਪਹਿਲਾਂ ਹੀ ਹਟਾ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਵੀ ਇਹ ਇਲਾਕਾ ਵਿਕਾਸ ਤੋਂ ਦੂਰ ਹੈ। ਰਾਵੀ ਦਰਿਆ ਦੇ ਪਾਰ ਕਦੇ 14 ਪਿੰਡ ਵੱਸਦੇ ਸਨ, ਪਰ ਹੁਣ ਇਨ੍ਹਾਂ ‘ਚੋਂ ਸਿਰਫ਼ 7 ਹੀ ਰਹਿ ਗਏ ਹਨ, ਜਿਨ੍ਹਾਂ ‘ਚ ਭਰਿਆਲ, ਤੂਰਬਾਨੀ, ਰਾਏਪੁਰ ਚਿੱਬ, ਮੰਮੀ ਚਕਰੰਗਾਂ, ਕਜਲੇ, ਝੁੰਬਰ ਅਤੇ ਲਸਿਆਣ ਸ਼ਾਮਲ ਹਨ। ਪੱਕੇ ਪੁੱਲ ਦੀ ਘਾਟ ਕਾਰਨ ਇਨ੍ਹਾਂ ਪਿੰਡਾਂ ਦੇ ਲੋਕ ਸਾਲ ਦਰ ਸਾਲ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਕਿਸਾਨਾਂ ਨੂੰ ਭਾਰੀ ਨੁਕਸਾਨ
ਇਸ ਪੁਲ ਰਾਹੀਂ ਪਿੰਡਾਂ ਦੇ ਕਿਸਾਨ ਆਪਣੇ ਟ੍ਰੈਕਟਰਾਂ, ਟਰਾਲੀਆਂ ਰਾਹੀਂ ਖੇਤੀਬਾੜੀ ਲਈ ਲੋੜੀਂਦਾ ਸਾਮਾਨ ਲੈ ਕੇ ਜਾਂਦੇ ਸਨ। ਹੁਣ ਪਨਟੂਨ ਪੁੱਲ ਚੁੱਕੇ ਜਾਣ ਕਾਰਨ ਉਨ੍ਹਾਂ ਦੇ ਆਉਣ-ਜਾਣ ਅਤੇ ਜ਼ਰੂਰੀ ਸਾਮਾਨ ਦੀ ਆਵਾਜਾਈ ਮੁਸ਼ਕਲ ਹੋ ਗਈ ਹੈ। ਪੁੱਲ ਚੁੱਕੇ ਜਾਣ ਤੋਂ ਬਾਅਦ ਲੋਕ ਆਉਣ-ਜਾਣ ਲਈ ਕਿਸ਼ਤੀ ਦਾ ਸਹਾਰਾ ਲੈਂਦੇ ਹਨ, ਪਰ ਜਦੋਂ ਦਰਿਆ ਵਿੱਚ ਪਾਣੀ ਵੱਧ ਜਾਂਦਾ ਹੈ ਤਾਂ ਕਿਸ਼ਤੀ ਵੀ ਨਹੀਂ ਚੱਲ ਸਕਦੀ, ਜਿਸ ਨਾਲ ਪਿੰਡ ਟਾਪੂ ਵਾਂਗ ਇਕੱਲੇ ਪਏ ਰਹਿ ਜਾਂਦੇ ਹਨ।
ਹਰ ਸਾਲ ਨਵੰਬਰ-ਅਕਤੂਬਰ ‘ਚ ਪਾਇਆ ਜਾਂਦਾ ਹੈ ਆਰਜ਼ੀ ਪੁੱਲ
ਇਸ ਜਗ੍ਹਾ ‘ਤੇ ਵਿਭਾਗ ਵੱਲੋਂ ਹਰ ਸਾਲ ਆਰਜ਼ੀ ਪਨਟੂਨ ਪੁਲ ਅਕਤੂਬਰ-ਨਵੰਬਰ ਵਿੱਚ ਪਾਇਆ ਜਾਂਦਾ ਹੈ। ਬਰਸਾਤ ਦੇ ਮੌਸਮ ‘ਚ ਇਹ ਪੁੱਲ ਚੁੱਕ ਲਿਆ ਜਾਂਦਾ ਹੈ, ਜੋ ਕਿ ਦਰਿਆ ਦੇ ਆਰ-ਪਾਰ ਜਾਣ ਦਾ ਇੱਕ ਮਾਤਰ ਸਾਧਨ ਹੁੰਦਾ ਹੈ। ਇਸ ਇਲਾਕੇ ਦੇ ਲੋਕ ਹਰ ਸਾਲ ਪੱਕੇ ਪੁਲ ਦੀ ਆਸ ਕਰਦੇ ਹਨ ਪਰ ਵਿਧਾਇਕਾਂ, ਸੰਸਦ ਮੈਂਬਰਾਂ ਜਾਂ ਪ੍ਰਸ਼ਾਸਨ ਵੱਲੋਂ ਕੇਵਲ ਆਸ਼ਵਾਸਨਾਂ ਤੋਂ ਇਲਾਵਾ ਕੁਝ ਨਹੀਂ ਮਿਲਦਾ। ਨਤੀਜੇ ਵਜੋਂ ਲੋਕ ਇਹ ਇਲਾਕਾ ਛੱਡਣ ਲਈ ਮਜਬੂਰ ਹੋ ਰਹੇ ਹਨ।