ਗੁਰਦਾਸਪੁਰ: ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਕਾਫਲਾ ਹਾਦਸਾ ਗ੍ਰਸਤ, 5 ਮੁਲਾਜ਼ਮ ਜ਼ਖ਼ਮੀ
ਮੰਤਰੀ ਹਰਭਜਨ ਸਿੰਘ ਬਿਲਕੁਲ ਸੁਰੱਖਿਤ ਹਨ, ਪਰ ਉਨ੍ਹਾਂ ਦੇ ਕਾਫਲੇ ਨਾਲ ਚੱਲ ਰਹੀ ਪਾਇਲਟ ਗੱਡੀ ਹਾਦਸਾ ਗ੍ਰਸਤ ਹੋਣ ਕਰਕੇ ਉਨ੍ਹਾਂ ਦੇ 5 ਸੁਰੱਖਿਆ 'ਚ ਲੱਗੇ ਮੁਲਾਜ਼ਮ ਜ਼ਖਮੀ ਹੋ ਗਏ ਹਨ। ਜ਼ਖਮੀ ਕਰਮਚਾਰੀਆਂ ਨੂੰ ਇਲਾਜ ਦੇ ਲਈ ਕਲਾਨੌਰ ਦੇ ਸਿਵਿਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਹੜ੍ਹ ਪੀੜਿਤ ਕਿਸਾਨਾਂ ਨੂੰ ਮੁਆਵਜੇ ਦੇ ਚੈੱਕ ਵੰਡਣ ਦੇ ਲਈ ਅੱਜ ਕੈਬਿਨਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਗੁਰਦਾਸਪੁਰ ਦੌਰੇ ‘ਤੇ ਸਨ। ਉਨਾਂ ਵੱਲੋਂ ਦੀਨਾਨਗਰ ਵਿਖੇ ਹੜ੍ਹ ਪੀੜਤ ਕਿਸਾਨਾਂ ਨੂੰ ਚੈੱਕ ਵੰਡਣ ਤੋਂ ਬਾਅਦ ਉਹ ਡੇਰਾ ਬਾਬਾ ਨਾਨਕ ਜਾ ਰਹੇ ਸਨ ਕਿ ਰਸਤੇ ‘ਚ ਕਸਬਾ ਕਲਾਨੌਰ ਨੇੜੇ ਉਨ੍ਹਾਂ ਦੇ ਕਾਫਲੇ ਨਾਲ ਇੱਕ ਪ੍ਰਾਈਵੇਟ ਗੱਡੀ ਟਕਰਾ ਗਈ। ਮੰਤਰੀ ਦੇ ਕਾਫਲੇ ‘ਚ ਮੌਜੂਦ ਇੱਕ ਪਾਇਲਟ ਗੱਡੀ ਹਾਦਸਾ ਗ੍ਰਸਤ ਹੋ ਗਈ, ਇਸ ਹਾਦਸੇ ‘ਚ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਦੀ ਗੱਡੀ ਦਾ ਕੋਈ ਨੁਕਸਾਨ ਨਹੀਂ ਹੋਇਆ।
ਮੰਤਰੀ ਹਰਭਜਨ ਸਿੰਘ ਬਿਲਕੁਲ ਸੁਰੱਖਿਤ ਹਨ, ਪਰ ਉਨ੍ਹਾਂ ਦੇ ਕਾਫਲੇ ਨਾਲ ਚੱਲ ਰਹੀ ਪਾਇਲਟ ਗੱਡੀ ਹਾਦਸਾ ਗ੍ਰਸਤ ਹੋਣ ਕਰਕੇ ਉਨ੍ਹਾਂ ਦੇ 5 ਸੁਰੱਖਿਆ ‘ਚ ਲੱਗੇ ਮੁਲਾਜ਼ਮ ਜ਼ਖਮੀ ਹੋ ਗਏ ਹਨ। ਜ਼ਖਮੀ ਕਰਮਚਾਰੀਆਂ ਨੂੰ ਇਲਾਜ ਦੇ ਲਈ ਕਲਾਨੌਰ ਦੇ ਸਿਵਿਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਿਲ ਹਸਪਤਾਲ ਕਲਾਨੌਰ ਦੇ ਐਸਐਮਓ ਡਾਕਟਰ ਅਤਰੀ ਨੇ ਦੱਸਿਆ ਕਿ ਇਸ ਹਾਦਸੇ ‘ਚ 5 ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 3 ਕਰਮਚਾਰੀਆਂ ਨੂੰ ਸਿਰ ‘ਤੇ ਸੱਟ ਲੱਗੀ ਹੈ ਤੇ ਇੱਕ ਗੰਨਮੈਨ ਦੇ ਛਾਤੀ ‘ਚ ਸੱਟ ਲੱਗੀ ਹੈ ਤੇ ਇੱਕ ਦੇ ਲੱਕ ‘ਚ ਤੇ ਗਰਦਨ ਦੇ ‘ਤੇ ਸੱਟ ਲੱਗੀ ਹੈ।
ਉਨ੍ਹਾਂ ਕਿਹਾ ਕਿ 5 ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਫਸਟ ਏਡ ਦੇ ਦਿੱਤੀ ਗਈ। ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ ਹੈ ਤਾਂ ਜੋ ਇਹਨਾਂ ਦਾ ਸਹੀ ਤਰੀਕੇ ਦੇ ਨਾਲ ਇਲਾਜ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਮੰਤਰੀ ਯਹਰਭਜਨ ਸਿੰਘ ਈਟੀਓ ਬਿਲਕੁਲ ਸੁਰੱਖਿਤ ਹਨ।


