AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਗੁਰਦਾਸਪੁਰ: ਘਰ ਅੰਦਰ ਬੈਠੇ ਲੋਕ ਵੀ ਨਹੀਂ ਸੁਰੱਖਿਅਤ… ਮੰਜੇ ‘ਤੇ ਬੈਠੀ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਝਪਟ ਕੇ ਲੁਟੇਰਾ ਫ਼ਰਾਰ; CCTV Video

ਥਾਣਾ ਧਾਰੀਵਾਲ ਅਧੀਨ ਪਿੰਡ ਕੋਟ ਸੰਤੋਖ ਰਾਏ 'ਚ ਇੱਕ ਬਜ਼ੁਰਗ ਮਹਿਲਾ ਆਪਣੇ ਘਰ ਅੰਦਰ ਬੈਠੀ ਹੋਈ ਸੀ। ਇਸ ਦੌਰਾਨ ਇੱਕ ਨੌਜਵਾਨ, ਜਿਸ ਨੇ ਮੂੰਹ ਤੇ ਕੱਪੜਾ ਲਪੇਟਿਆ ਹੋਇਆ ਸੀ, ਘਰ ਅੰਦਰ ਦਾਖ਼ਲ ਹੋਇਆ। ਨੌਜਵਾਨ ਨੇ ਬਜ਼ੁਰਗ ਮਹਿਲਾ ਦੇ ਪੈਰੀਂ ਹੱਥ ਲਾਇਆ ਤੇ ਇਸ ਤੋਂ ਬਾਅਦ ਅਚਾਨਕ ਉਸ ਦੀਆਂ ਦੋਵੇਂ ਵਾਲੀਆਂ ਝਪਟ ਲਈਆਂ ਤੇ ਮੌਕੇ ਤੋਂ ਫ਼ਰਾਰ ਹੋ ਗਿਆ।

ਗੁਰਦਾਸਪੁਰ: ਘਰ ਅੰਦਰ ਬੈਠੇ ਲੋਕ ਵੀ ਨਹੀਂ ਸੁਰੱਖਿਅਤ... ਮੰਜੇ 'ਤੇ ਬੈਠੀ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਝਪਟ ਕੇ ਲੁਟੇਰਾ ਫ਼ਰਾਰ; CCTV Video
ਘਰ ਅੰਦਰ ਬੈਠੀ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਝਪਟ ਕੇ ਲੁਟੇਰਾ ਫ਼ਰਾਰ, CCTV ਵੀਡੀਓ
avtar-singh
| Updated On: 31 Aug 2026 11:11 AM IST
Share

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਲੁੱਟ-ਖੋਹ ਦੀ ਇੱਕ ਘਟਨਾ ਸਾਹਮਣੇ ਆਈ ਹੈ। ਚੋਰ-ਲੁਟੇਰੇ ਹੁਣ ਇੰਨੇ ਬੇਖੌਫ ਹੋ ਚੁੱਕੇ ਹਨ ਕਿ ਘਰ ਅੰਦਰ ਬੈਠੇ ਲੋਕਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਤੋਂ ਨਹੀਂ ਡਰਦੇ। ਤਾਜ਼ਾ ਮਾਮਲੇ ‘ਚ ਇੱਕ ਨੌਜਵਾਨ ਘਰ ਅੰਦਰ ਦਾਖ਼ਲ ਹੋਇਆ ਤੇ ਬਜ਼ੁਰਗ ਮਹਿਲਾ ਦੀਆਂ ਦੋਵੇਂ ਕੰਨਾਂ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਿਆ। ਇਹ ਪੂਰੀ ਘਟਨਾ ਘਰ ਨੇੜੇ ਲੱਗੇ CCTV ਕੈਮਰੇ ‘ਚ ਕੈਦ ਹੋ ਗਈ ਹੈ।

ਜਾਣਕਾਰੀ ਮੁਤਾਬਕ ਥਾਣਾ ਧਾਰੀਵਾਲ ਅਧੀਨ ਪਿੰਡ ਕੋਟ ਸੰਤੋਖ ਰਾਏ ‘ਚ ਇੱਕ ਬਜ਼ੁਰਗ ਮਹਿਲਾ ਆਪਣੇ ਘਰ ਅੰਦਰ ਬੈਠੀ ਹੋਈ ਸੀ। ਇਸ ਦੌਰਾਨ ਇੱਕ ਨੌਜਵਾਨ, ਜਿਸ ਨੇ ਮੂੰਹ ਤੇ ਕੱਪੜਾ ਲਪੇਟਿਆ ਹੋਇਆ ਸੀ, ਘਰ ਅੰਦਰ ਦਾਖ਼ਲ ਹੋਇਆ। ਨੌਜਵਾਨ ਨੇ ਬਜ਼ੁਰਗ ਮਹਿਲਾ ਦੇ ਪੈਰੀਂ ਹੱਥ ਲਾਇਆ ਤੇ ਇਸ ਤੋਂ ਬਾਅਦ ਅਚਾਨਕ ਉਸ ਦੀਆਂ ਦੋਵੇਂ ਵਾਲੀਆਂ ਝਪਟ ਲਈਆਂ ਤੇ ਮੌਕੇ ਤੋਂ ਫ਼ਰਾਰ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਦਾ ਇੱਕ ਹੋਰ ਸਾਥੀ ਬਾਹਰ ਮੋਟਰਸਾਈਕਲ ਸਟਾਰ ਕਰਕੇ ਖੜ੍ਹਾ ਸੀ। ਵਾਰਦਾਤ ਤੋਂ ਬਾਅਦ ਰੌਲਾ ਪੈਣ ‘ਤੇ ਬਜ਼ੁਰਗ ਮਹਿਲਾ ਦਾ ਪੁੱਤਰ ਅਮਰੀਕ ਸਿੰਘ ਤੇ ਕੁਝ ਹੋਰ ਲੋਕ ਲੁਟੇਰਿਆਂ ਦੇ ਪਿੱਛੇ ਭੱਜੇ, ਪਰ ਦੋਵੇਂ ਫਰਾਰ ਹੋਣ ‘ਚ ਕਾਮਯਾਬ ਰਹੇ।

ਪੁਲਿਸ ਨੇ CCTV ਫੁਟੇਜ ਜਾਂਚ ਸ਼ੁਰੂ ਕੀਤੀ

ਘਟਨਾ ਦੀ ਸੂਚਨਾ 112 ਨੰਬਰ ‘ਤੇ ਦੇਣ ਤੋਂ ਬਾਅਦ ਥਾਣਾ ਧਾਰੀਵਾਲ ਦੇ ਐਸਐਚਓ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ CCTV ਫੁਟੇਜ ਦੇ ਆਧਾਰ ‘ਤੇ ਝਪਟਮਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ।

ਦਿਨ-ਦਿਹਾੜੇ ਵਾਰਦਾਤ ਕਾਰਨ ਲੋਕਾਂ ‘ਚ ਦਹਿਸ਼ਤ

ਬਜ਼ੁਰਗ ਮਹਿਲਾ ਦੇ ਪੁੱਤਰ ਅਮਰੀਕ ਸਿੰਘ ਤੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਵਾਰਦਾਤ ਦਿਨ-ਦਿਹਾੜੇ ਤੇ ਭਰੇ ਬਾਜ਼ਾਰ ‘ਚ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕ ਸਿੰਘ ਦਾ ਘਰ ਮੁੱਖ ਸੜਕ ‘ਤੇ ਸਥਿਤ ਹੈ, ਇਸ ਦੇ ਬਾਵਜੂਦ ਲੁਟੇਰਿਆਂ ਨੇ ਬੇਖ਼ੌਫ਼ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਝਪਟਣ ਵਾਲੇ ਦੋਵੇਂ ਝਪਟਮਾਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤੇ ਇਲਾਕੇ ‘ਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਜਾਣ।

Follow Us
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ...
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ...
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ...
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ...
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ...
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ...
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ...
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ...
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...