AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਬਰਨਾਲਾ ‘ਚ ਖਾਟੂ ਸ਼ਿਆਮ ਦੇ ਜਨਮ ਉਤਸਵ ਮੌਕੇ ਕੱਢੀ ਵਿਸ਼ਾਲ ਰੱਥ ਯਾਤਰਾ, ਥਾਂ-ਥਾਂ ਹੋਈ ਫੁੱਲਾਂ ਦੀ ਵਰਖਾ

ਅੱਜ ਦੇਵਉਠਨੀ ਇਕਾਦਸ਼ੀ ਦੇ ਪਵਿੱਤਰ ਦਿਹਾੜੇ ਮੌਕੇ ਸਮੁੱਚੇ ਦੇਸ਼ ਵਿੱਚ ਭਗਵਾਨ ਵਿਸ਼ਨੂੰ ਦੇ ਯੋਗ ਨਿੱਦਰਾ ਤੋਂ ਜਾਗਣ ਦੀ ਖੁਸ਼ੀ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਇਸੇ ਸ਼ੁਭ ਅਵਸਰ 'ਤੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਦੇਸ਼ ਭਰ ਵਿੱਚ ਧਾਰਮਿਕ ਸਮਾਗਮਾਂ ਅਤੇ ਨਿਸ਼ਾਨ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਬਰਨਾਲਾ 'ਚ ਖਾਟੂ ਸ਼ਿਆਮ ਦੇ ਜਨਮ ਉਤਸਵ ਮੌਕੇ ਕੱਢੀ ਵਿਸ਼ਾਲ ਰੱਥ ਯਾਤਰਾ, ਥਾਂ-ਥਾਂ ਹੋਈ ਫੁੱਲਾਂ ਦੀ ਵਰਖਾ
pradeepkumar
| Published: 21 Nov 2026 18:32 PM IST
Share

ਅੱਜ ਦੇਵਉਠਨੀ ਇਕਾਦਸ਼ੀ ਦੇ ਪਵਿੱਤਰ ਦਿਹਾੜੇ ਮੌਕੇ ਸਮੁੱਚੇ ਦੇਸ਼ ਵਿੱਚ ਭਗਵਾਨ ਵਿਸ਼ਨੂੰ ਦੇ ਯੋਗ ਨਿੱਦਰਾ ਤੋਂ ਜਾਗਣ ਦੀ ਖੁਸ਼ੀ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਇਸੇ ਸ਼ੁਭ ਅਵਸਰ ‘ਤੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਦੇਸ਼ ਭਰ ਵਿੱਚ ਧਾਰਮਿਕ ਸਮਾਗਮਾਂ ਅਤੇ ਨਿਸ਼ਾਨ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸੇ ਲੜੀ ਤਹਿਤ ਬਰਨਾਲਾ ਸ਼ਹਿਰ ਵਿੱਚ ਵੀ ਸ਼੍ਰੀ ਖਾਟੂ ਸ਼ਿਆਮ ਜੀ ਦੀ ਇੱਕ ਸ਼ਾਨਦਾਰ ਰੱਥ ਅਤੇ ਨਿਸ਼ਾਨ ਯਾਤਰਾ ਸਜਾਈ ਗਈ, ਜਿਸ ਵਿੱਚ ਲਗਭਗ 700 ਸ਼ਰਧਾਲੂਆਂ ਨੇ ਹੱਥਾਂ ਵਿੱਚ ਬਾਬਾ ਸ਼ਿਆਮ ਦੇ ਪਵਿੱਤਰ ਨਿਸ਼ਾਨ ਚੁੱਕ ਕੇ ਪੂਰੇ ਸ਼ਹਿਰ ਦੀ ਪਰਿਕਰਮਾ ਕੀਤੀ। ਇਸ ਧਾਰਮਿਕ ਯਾਤਰਾ ਦੌਰਾਨ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਹੱਥਾਂ ਵਿੱਚ ਬਾਬਾ ਸ਼ਿਆਮ ਦੇ ਨਿਸ਼ਾਨ ਅਤੇ ਜ਼ੁਬਾਨ ‘ਤੇ ‘ਹਾਰੇ ਕਾ ਸਹਾਰਾ, ਖਾਟੂ ਸ਼ਿਆਮ ਹਮਾਰਾ’ ਦੇ ਜੈਕਾਰਿਆਂ ਦੀ ਗੂੰਜ ਨਾਲ ਪੂਰਾ ਸ਼ਹਿਰ ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ।

ਥਾਂ-ਥਾਂ ਫੁੱਲਾਂ ਦੀ ਵਰਖਾ ਅਤੇ ਲੰਗਰਾਂ ਨਾਲ ਹੋਇਆ ਸਵਾਗਤ

ਇਸ ਵਿਸ਼ਾਲ ਯਾਤਰਾ ਦੇ ਸਵਾਗਤ ਲਈ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਬਾਜ਼ਾਰਾਂ ਵਿੱਚ ਸ਼ਰਧਾਲੂਆਂ ਵੱਲੋਂ ਲੰਗਰ ਅਤੇ ਭੋਗ-ਪ੍ਰਸ਼ਾਦ ਦੇ ਵਿਸ਼ੇਸ਼ ਸਟਾਲ ਲਗਾਏ ਗਏ ਸਨ। ਥਾਂ-ਥਾਂ ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਪ੍ਰਸ਼ਾਦ ਵੰਡ ਕੇ ਰੱਥ ਯਾਤਰਾ ਦਾ ਨਿੱਘਾ ਸਵਾਗਤ ਕੀਤਾ। ਦੂਜੇ ਪਾਸੇ, ਸ਼ਰਧਾਲੂ ਭਜਨਾਂ ਦੀਆਂ ਮਿੱਠੀਆਂ ਧੁਨਾਂ ‘ਤੇ ਨੱਚਦੇ-ਗਾਉਂਦੇ ਹੋਏ ਬਾਬਾ ਸ਼ਿਆਮ ਦੀ ਭਗਤੀ ਵਿੱਚ ਪੂਰੀ ਤਰ੍ਹਾਂ ਲੀਨ ਦਿਖਾਈ ਦਿੱਤੇ।

ਸ਼ਹਿਰ ‘ਚ ਸਜਾਈ ਗਈ ਵਿਸ਼ਾਲ ਯਾਤਰਾ

ਇਸ ਮੌਕੇ ਸੰਗਤਾਂ ਅਤੇ ਯਾਤਰਾ ਦੇ ਪ੍ਰਬੰਧਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੀ ਖਾਟੂ ਸ਼ਿਆਮ ਜੀ ਦਾ ਜਨਮ ਉਤਸਵ ਦੇਸ਼-ਵਿਦੇਸ਼ ਵਿੱਚ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਬਰਨਾਲਾ ਵਿੱਚ ਵੀ ਸਮੂਹ ਸ਼ਹਿਰ ਵਾਸੀਆਂ ਦੇ ਭਰਪੂਰ ਸਹਿਯੋਗ ਸਦਕਾ ਇਸ ਵਿਸ਼ਾਲ ਰੱਥ ਅਤੇ ਨਿਸ਼ਾਨ ਯਾਤਰਾ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਦਾ ਲੋਕਾਂ ਵੱਲੋਂ ਪੂਰੇ ਜੋਸ਼ ਨਾਲ ਸਵਾਗਤ ਕਰਦਿਆਂ ਥਾਂ-ਥਾਂ ਸੰਗਤਾਂ ਲਈ ਪ੍ਰਸ਼ਾਦ ਦੇ ਪ੍ਰਬੰਧ ਕੀਤੇ ਗਏ।

ਅੰਤ ਵਿੱਚ ਸ਼ਰਧਾਲੂਆਂ ਨੇ ਬਾਬਾ ਸ਼ਿਆਮ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਨ੍ਹਾਂ ਦੀ ਅਪਾਰ ਕਿਰਪਾ ਸਮੂਹ ਭਗਤਾਂ ‘ਤੇ ਹਮੇਸ਼ਾ ਬਣੀ ਰਹੇ ਅਤੇ ਬਾਬਾ ਸ਼ਿਆਮ ਹਰ ਲੋੜਵੰਦ ਤੇ ਦੁਖੀ ਇਨਸਾਨ ਦਾ ਸਹਾਰਾ ਬਣਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਸ਼ਰਧਾਲੂ ਉਨ੍ਹਾਂ ਨੂੰ ‘ਹਾਰੇ ਕਾ ਸਹਾਰਾ’ ਅਤੇ ‘ਲਖਦਾਤਾਰ’ ਦੇ ਨਾਵਾਂ ਨਾਲ ਵੀ ਪੁਕਾਰਦੇ ਹਨ।

Follow Us
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ......
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ...
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ......
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ...
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ...
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ...
ਪੰਜਾਬ ਚੋਣਾਂ 2027: ਕੀ 50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ
ਪੰਜਾਬ ਚੋਣਾਂ 2027: ਕੀ  50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ...
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ...