ਪੰਜਾਬ ‘ਚ ਇੰਡਸਟਰੀ ਲਈ ਨਹੀਂ ਮਹੌਲ, ਬਮਿਆਲ ਪਹੁੰਚੇ ਗਵਰਨਰ ਦਾ ਬਿਆਨ
ਗਵਰਨਰ ਨੇ ਆਪਣੇ ਸੰਬੋਧਨ ਦੌਰਾਨ ਉਹਨਾਂ ਨੂੰ ਕਿਹਾ ਕਿ ਅਕਸਰ ਹੀ ਪੰਜਾਬ ਦੇ ਕਿਸਾਨਾਂ ਵੱਲੋਂ ਮੁੱਦਾ ਚੁੱਕਿਆ ਜਾਂਦਾ ਹੈ। ਉਹਨਾਂ ਦੀ ਜ਼ਮੀਨ ਫੈਂਸਿੰਗ ਦੇ ਉਸ ਪਾਰ ਹੈ ਜਿਸ ਕਰਕੇ ਉਹਨਾਂ ਨੂੰ ਖੇਤੀ ਕਰਨ ਦੇ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਇਸ ਮੁਤਲਕ ਕੇਂਦਰ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਪੰਜਾਬ 'ਚ 21 ਕਿਲੋਮੀਟਰ ਫੈਂਸਿੰਗ ਅੱਗੇ ਵਧਾਉਣ ਦਾ ਪ੍ਰਪੋਜਲ ਤਿਆਰ ਕੀਤਾ ਗਿਆ ਹੈ।
ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਨਾਲ ਸੁਰੱਖਿਆ ਦੇ ਲਿਹਾਜ਼ ਨਾਲ ਵੀ ਬਹੁਤ ਅਹਿਮ ਹੋ ਜਾਂਦਾ ਹੈ। ਇਸ ਦੀ ਅਹਿਮੀਅਤ ਨੂੰ ਵੇਖਦੇ ਹੋਏ ਅੱਜ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਫੇਰੀ ਸਰਹੱਦੀ ਖੇਤਰ ਬਮਿਆਲ ‘ਚ ਕੀਤੀ ਗਈ ਤੇ ਇਸ ਮੌਕੇ ਉਹਨਾਂ ਵੱਲੋਂ ਵਿਲੇਜ਼ ਡਿਫੈਂਸ ਕਮੇਟੀਆਂ ਦੇ ਨਾਲ ਬੈਠਕ ਕਰ ਬਾਰਡਰ ਏਰੀਏ ਦੇ ਹਾਲਾਤ ਜਾਣੇ। ਜਿਹੜੀਆਂ ਜ਼ਰੂਰਤਾਂ ਲੋਕਾਂ ਦੀਆਂ ਸਨ ਊਨ੍ਹਾਂ ਦੇ ਬਾਰੇ ਚਰਚਾ ਕੀਤੀ ਅਤੇ ਕਈ ਨਵੀਆਂ ਜਾਣਕਾਰੀਆਂ ਵੀ ਲੋਕਾਂ ਨਾਲ ਸਾਂਝੀਆਂ ਕੀਤੀਆਂ।
ਇਸ ਬਾਰੇ ਜਦੋਂ ਸਥਾਨਕ ਲੋਕਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਇਲਾਕੇ ‘ਚ ਜਿੱਥੇ ਰੁਜ਼ਗਾਰ ਦੀ ਕਮੀਂ ਹੈ। ਉਥੇ ਹੀ ਭਾਰਤ-ਪਾਕ ਸਰਹੱਦ ‘ਤੇ ਲੱਗੀ ਫੈਂਸਿੰਗ ਲਾਈਨ ਦੇ ਪਾਰ ਕਿਸਾਨਾਂ ਦੀ ਕਾਫੀ ਜ਼ਮੀਨ ਹੈ। ਇਸ ਨੂੰ ਲੈ ਕੇ ਉਹਨਾਂ ਨੂੰ ਵਾਹੀ ‘ਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਦੇ ਨਾਲ ਗਵਰਨਰ ਨੇ ਆਪਣੇ ਸੰਬੋਧਨ ਦੌਰਾਨ ਉਹਨਾਂ ਨੂੰ ਕਿਹਾ ਕਿ ਅਕਸਰ ਹੀ ਪੰਜਾਬ ਦੇ ਕਿਸਾਨਾਂ ਵੱਲੋਂ ਮੁੱਦਾ ਚੁੱਕਿਆ ਜਾਂਦਾ ਹੈ। ਉਹਨਾਂ ਦੀ ਜ਼ਮੀਨ ਫੈਂਸਿੰਗ ਦੇ ਉਸ ਪਾਰ ਹੈ ਜਿਸ ਕਰਕੇ ਉਹਨਾਂ ਨੂੰ ਖੇਤੀ ਕਰਨ ਦੇ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਇਸ ਮੁਤਲਕ ਕੇਂਦਰ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਪੰਜਾਬ ‘ਚ 21 ਕਿਲੋਮੀਟਰ ਫੈਂਸਿੰਗ ਅੱਗੇ ਵਧਾਉਣ ਦਾ ਪ੍ਰਪੋਜਲ ਤਿਆਰ ਕੀਤਾ ਗਿਆ ਹੈ।
ਇਸ ‘ਚ ਜਿਲਾ ਪਠਾਰਕੋਟ ਦੀ 8 ਕਿਲੋਮੀਟਰ ਫੈਂਸਿੰਗ ਅੱਗੇ ਵਧਾਈ ਜਾਏਗੀ ਤਾਂ ਜੋ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਇੰਡਸਟਰੀ ‘ਤੇ ਬੋਲਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਕਿਸੇ ਮੌਕੇ ਇੰਡਸਟਰੀ ਦਾ ਰਾਜਾ ਸੀ, ਪਰ ਅੱਜ ਮਾਹੌਲ ਠੀਕ ਨਾ ਹੋਣ ਦੀ ਵਜ੍ਹਾ ਨਾਲ ਇੰਟਰਸਟੀ ਪੰਜਾਬ ਚੋਂ ਖਤਮ ਹੋ ਚੁੱਕੀ ਹੈ। ਜੇਕਰ ਇੰਡਸਟਰੀ ਨੂੰ ਮੁੜ ਪੰਜਾਬ ‘ਚ ਲਿਆਣਾ ਹੈ ਤਾਂ ਉਸ ਦੇ ਲਈ ਮਾਹੌਲ ਨੂੰ ਸੁਖਾਲਾ ਬਣਾਉਣਾ ਹੋਵੇਗਾ। ਕੋਈ ਵੀ ਸਨਅਤੀ ਘਰਾਣਾ ਜੋ ਕਿ ਡਰ ਭਰੇ ਹਾਲਾਤਾਂ ਵਿੱਚ ਆਪਣੇ ਪੈਸੇ ਨਹੀਂ ਲਗਾਵੇਗਾ।