ਸੰਗਰੂਰ ਜੇਲ੍ਹ ‘ਚ ਬੰਦ ਗੈਂਗਸਟਰ ਕੌਸ਼ਲ ਪਹੁੰਚਿਆ ਹਾਈਕੋਰਟ, ਦੱਸਿਆ ਜਾਨ ਦਾ ਖਤਰਾ, ਜੇਲ੍ਹ ‘ਚ CCTV ਲਗਾਉਣ ਦੀ ਅਪੀਲ
ਸੰਗਰੂਰ ਜੇਲ੍ਹ ਵਿੱਚ ਬੰਦ ਗੈਂਗਸਟਰ ਨੂੰ ਹੁਣ ਜਾਨ ਦਾ ਖਤਰਾ ਸਤਾਉਣ ਲੱਗ ਪਿਆ ਹੈ। ਇਸ ਕਾਰਨ ਗੈਂਗਸਟਰ ਕੌਸ਼ਲ ਨੇ ਹਾਈਕੋਰਟ ਦਾ ਰੁਖ ਕੀਤਾ ਹੈ। ਕੌਸ਼ਲ ਨੇ ਕੋਰਟ ਨੂੰ ਜੇਲ੍ਹ ਵਿੱਚ ਗੈਂਗਵਾਰ ਦੇ ਖਤਰੇ ਬਾਰੇ ਜਾਣਕਾਰੀ ਦਿੱਤੀ। ਕੌਸ਼ਲ ਦੇ ਖਿਲਾਫ ਕਰੀਬ 38 ਮਾਮਲੇ ਦਰਜ ਹਨ।

ਪੰਜਾਬ ਨਿਊਜ। ਪੰਜਾਬ ਦੀ ਜੇਲ ‘ਚ ਬੰਦ ਗੈਂਗਸਟਰ (Gangster) ਕੌਸ਼ਲ ਪੁਲਸ ਦੇ ਐਨਕਾਊਂਟਰ ਕਾਰਨ ਜੇਲ ‘ਚ ਗੈਂਗ ਵਾਰ ਹੋਣ ਦਾ ਖਤਰਾ ਬਣਿਆ ਹੋਇਆ ਹੈ। ਕੌਸ਼ਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕਰਕੇ ਜੇਲ੍ਹਾਂ ਅੰਦਰ ਸੀਸੀਟੀਵੀ ਕੈਮਰੇ ਲਾਉਣ ਦੀ ਅਪੀਲ ਕੀਤੀ ਹੈ। ਕੌਸ਼ਲ ਇਸ ਸਮੇਂ ਸੰਗਰੂਰ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਖ਼ਿਲਾਫ਼ 38 ਦੇ ਕਰੀਬ ਕੇਸ ਦਰਜ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਗੈਂਗਸਟਰ ਕੌਸ਼ਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ (High Court) ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਗੈਂਗਸਟਰ ਕੌਸ਼ਲ ਦੀ ਅਰਜ਼ੀ ‘ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਕ ਮਹੀਨੇ ‘ਚ ਸਟੇਟਸ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਹੈ। ਇਸ ਮਾਮਲੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਚੰਡੀਗੜ੍ਹ ਨੂੰ ਵੀ ਧਿਰ ਬਣਾਇਆ ਗਿਆ ਹੈ।