ਪੰਜਾਬ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰਿਆ ਦਾ ਸ਼ੂਟਰ ਮਹਾਰਾਸ਼ਟਰ ਤੋਂ ਕੀਤਾ ਗ੍ਰਿਫਤਾਰ, ਦਿੱਲੀ ਤੇ ਹਰਿਆਣਾ ‘ਚ ਕਈ ਕੇਸ ਹਨ ਦਰਜ
ਪੰਜਾਬ ਪੁਲਿਸ ਨੇ ਸਮਾਜ ਵਿਰੋਧੀ ਅਸਨਸਰਾਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਸਦੇ ਤਹਿਤ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਗੈਂਗਰਟਰ ਜੱਗੂ ਭਗਵਾਨਪੁਰਿਆ ਦੇ ਇੱਕ ਸ਼ੂਟਰ ਨੂੰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਸਖਤੀ ਨਾਲ ਪੁੱਛਗਿੱਛ ਚ ਮੁਲਜ਼ਮ ਤੋਂ ਖੁਲਾਸੇ ਹੋ ਸਕਦੇ ਨੇ।
ਅੰਮ੍ਰਿਤਸਰ। ਅੰਮ੍ਰਿਤਸਰ ਪੁਲਿਸ ਨੇ ਜੱਗੂ ਭਗਵਾਨਪੁਰੀਆ (Jaggu Bhagwanpuria) ਦੇ ਸ਼ੂਟਰ ਨੂੰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ। ਇਹ ਸ਼ੂਟਰ ਜਿੱਥੇ ਪੰਜਾਬ ਵਿੱਚ ਸਰਗਰਮ ਸੀ, ਉੱਥੇ ਹੀ ਦਿੱਲੀ ਅਤੇ ਹਰਿਆਣਾ ਵਿੱਚ ਵੀ ਉਸ ਖ਼ਿਲਾਫ਼ ਕੇਸ ਦਰਜ ਹਨ। ਫੜੇ ਗਏ ਸ਼ੂਟਰ ਦੀ ਪਛਾਣ ਦੀਪਕ ਰਾਠੀ ਉਰਫ ਢਿੱਲੋ ਉਰਫ ਪਰਵੇਸ਼ ਹਰਿਆਣਵੀ ਵਾਸੀ ਬਹਾਦਰਗੜ੍ਹ ਜ਼ਿਲਾ ਝੱਜਰ ਹਰਿਆਣਾ ਵਜੋਂ ਹੋਈ ਹੈ। ਅੰਮ੍ਰਿਤਸਰ ਪੁਲੀਸ ਮੁਲਜ਼ਮ ਨੂੰ ਟਰਾਂਜ਼ਿਟ ਰਿਮਾਂਡ ਹਾਸਲ ਕਰਕੇ ਪੰਜਾਬ ਲੈ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਾਰਵਾਈ ਅੰਮ੍ਰਿਤਸਰ (Amritsar) ਦੇ ਏਡੀਸੀਪੀ-3 ਅਭਿਮਨਿਊ ਰਾਣਾ ਅਤੇ ਏਸੀਪੀ ਡਿਟੈਕਟਿਵ ਗੁਰਿੰਦਰਪਾਲ ਸਿੰਘ ਨਾਗਰਾ ਦੀ ਨਿਗਰਾਨੀ ਹੇਠ ਕੀਤੀ ਗਈ। ਸੀਆਈਏ ਇੰਚਾਰਜ ਅਮਨਦੀਪ ਸਿੰਘ ਨੂੰ ਸੂਚਨਾ ਮਿਲਣ ਤੋਂ ਬਾਅਦ ਇੱਕ ਟੀਮ ਮਹਾਰਾਸ਼ਟਰ ਲਈ ਰਵਾਨਾ ਹੋ ਗਈ। ਮਹਾਰਾਸ਼ਟਰ ਪੁਲਿਸ ਨੂੰ ਵੀ ਨਾਲ ਲਿਆ ਗਿਆ ਅਤੇ ਦੋਸ਼ੀ ਨੂੰ ਰੰਕਲਾ ਟਾਵਰ ਏਰੀਆ ਕੋਹਲਾਪੁਰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਗਿਆ।


