AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸਾਬਕਾ ਈਡੀ ਅਧਿਕਾਰੀ ਨਿਰੰਜਨ ਸਿੰਘ ਨੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਤੋਂ ਕੀਤਾ ਆਪਣੇ ਆਪ ਨੂੰ ਅਲੱਗ, 4 ਦਿਨਾਂ ‘ਚ ਹੀ ਛੱਡੀ ਪਾਰਟੀ

ਨਿਰੰਜਨ ਸਿੰਘ ਨੇ ਪੋਸਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ, ਭ੍ਰਿਸ਼ਟਾਚਾਰ, ਗੈਂਗਸਟਰਾਂ, ਫਿਰੌਤੀ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਕਥਿਤ ਸ਼ਮੂਲੀਅਤ ਵਰਗੇ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਆਪਣਾ ਸਮਰਥਨ ਦਿੱਤਾ ਸੀ। ਹਾਲਾਂਕਿ, ਹੁਣ ਕੁਝ ਮਾਮਲਿਆਂ ਨੂੰ ਲੈ ਕੇ ਉਨ੍ਹਾਂ ਦੇ ਵਿਚਾਰ ਪਾਰਟੀ ਨਾਲ ਨਹੀਂ ਮਿਲਦੇ।

ਸਾਬਕਾ ਈਡੀ ਅਧਿਕਾਰੀ ਨਿਰੰਜਨ ਸਿੰਘ ਨੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਤੋਂ ਕੀਤਾ ਆਪਣੇ ਆਪ ਨੂੰ ਅਲੱਗ, 4 ਦਿਨਾਂ 'ਚ ਹੀ ਛੱਡੀ ਪਾਰਟੀ
davinder-kumar-jalandhar
| Updated On: 28 Sep 2026 09:21 AM IST
Share

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸੇਵਾਮੁਕਤ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਤੋਂ ਆਪਣੇ ਆਪ ਨੂੰ ਅਲੱਗ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ ਸਮਰਥਨ ਦੇਣ ਦੇ ਬਾਵਜੂਦ ਕੁਝ ਮੁੱਦਿਆਂ ਤੇ ਉਨ੍ਹਾਂ ਦੇ ਗੰਭੀਰ ਮਤਭੇਦ ਹਨ, ਜੋ ਉਨ੍ਹਾਂ ਲਈ ਸਮਝੌਤਾ ਕਰਨ ਯੋਗ ਨਹੀਂ ਹਨ।

ਨਿਰੰਜਨ ਸਿੰਘ ਨੇ ਪੋਸਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ, ਭ੍ਰਿਸ਼ਟਾਚਾਰ, ਗੈਂਗਸਟਰਾਂ, ਫਿਰੌਤੀ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਕਥਿਤ ਸ਼ਮੂਲੀਅਤ ਵਰਗੇ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਆਪਣਾ ਸਮਰਥਨ ਦਿੱਤਾ ਸੀ। ਹਾਲਾਂਕਿ, ਹੁਣ ਕੁਝ ਮਾਮਲਿਆਂ ਨੂੰ ਲੈ ਕੇ ਉਨ੍ਹਾਂ ਦੇ ਵਿਚਾਰ ਪਾਰਟੀ ਨਾਲ ਨਹੀਂ ਮਿਲਦੇ।

ਉਨ੍ਹਾਂ ਨੇ ਲਿਖਿਆ ਹੈ, “ਮੈਂ ਅਕਾਲੀ ਦਲ ਵਾਰਿਸ ਪੰਜਾਬ ਦੇ ਤੋਂ ਆਪਣੇ ਆਪ ਨੂੰ ਅਲੱਗ ਕਰਦਾ ਹਾਂ। ਮੈਂ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ, ਵਿਆਪਕ ਭ੍ਰਿਸ਼ਟਾਚਾਰ, ਗੈਂਗਸਟਰਾਂ, ਫਿਰੌਤੀ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਰਗੇ ਮੁੱਦਿਆਂ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਆਪਣਾ ਸਮਰਥਨ ਦਿੱਤਾ ਸੀ। ਪਰ ਕੁਝ ਅਜਿਹੇ ਮੁੱਦਿਆਂ ਤੇ ਮੇਰੇ ਮਤਭੇਦ ਹਨ ਜੋ ਮੇਰੇ ਲਈ ਗੈਰ-ਸਮਝੌਤਾਯੋਗ ਹਨ। ਜਨਤਕ ਜੀਵਨ ਵਿੱਚ ਰਹਿਣ ਵਾਲੇ ਵਿਅਕਤੀਆਂ ਦਾ ਆਚਰਨ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਹੋਣਾ ਚਾਹੀਦਾ ਹੈ। ਮੈਂ ਉਨ੍ਹਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।”

ਕੁਝ ਦਿਨ ਪਹਿਲਾਂ ਹੀ ਪਾਰਟੀ ‘ਚ ਹੋਏ ਸਨ ਸ਼ਾਮਲ

ਜ਼ਿਕਰਯੋਗ ਹੈ ਕਿ ਨਿਰੰਜਨ ਸਿੰਘ ਨੇ ਬੁੱਧਵਾਰ ਨੂੰ ਹੀ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ‘ਚ ਸ਼ਮੂਲੀਅਤ ਕੀਤੀ ਸੀ। ਉਨ੍ਹਾਂ ਨੂੰ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਤੇ ਪਾਰਟੀ ਦੇ ਹੋਰ ਆਗੂਆਂ ਵੱਲੋਂ ਪਾਰਟੀ ‘ਚ ਸ਼ਾਮਲ ਕਰਵਾਇਆ ਗਿਆ ਸੀ।

ਉਸ ਸਮੇਂ ਨਿਰੰਜਨ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਿਆਸਤ ‘ਚ ਆਉਣ ਦੀ ਕੋਈ ਇੱਛਾ ਨਹੀਂ ਸੀ, ਪਰ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਉਨ੍ਹਾਂ ਨੇ ਇਹ ਫੈਸਲਾ ਲਿਆ। ਉਨ੍ਹਾਂ ਨੇ ਨਸ਼ਿਆਂ, ਭ੍ਰਿਸ਼ਟਾਚਾਰ ਤੇ ਕਾਨੂੰਨ-ਵਿਵਸਥਾ ਨਾਲ ਜੁੜੇ ਮੁੱਦਿਆਂ ਤੇ ਕੰਮ ਕਰਨ ਦੀ ਗੱਲ ਵੀ ਕਹੀ ਸੀ।

ਹੁਣ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਕੁਝ ਦਿਨ ਬਾਅਦ ਹੀ ਉਨ੍ਹਾਂ ਵੱਲੋਂ ਆਪਣੇ ਆਪ ਨੂੰ ਪਾਰਟੀ ਤੋਂ ਅਲੱਗ ਕਰਨ ਦੇ ਐਲਾਨ ਨਾਲ ਸਿਆਸੀ ਗਲਿਆਰਿਆਂ ‘ਚ ਇਸ ਦੀ ਚਰਚਾ ਸ਼ੁਰੂ ਹੋ ਗਈ ਹੈ।

Follow Us
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP
ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ... ਮੋਹਾਲੀ 'ਚ ED ਰੇਡ ਨੂੰ ਲੈ ਕੇ ਭੜਕੀਲ AAP...
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ
ਜਲੰਧਰ: ਗੁਰਬਾਣੀ ਦੇ ਸ਼ਬਦਾਂ 'ਤੇ ਨੱਚੇ ਲੋਕ ਤਾਂ ਗੁੱਸੇ 'ਚ ਆਈਆਂ ਸਿੱਖ ਜਥੇਬੰਦੀਆਂ, ਕੀਤੀ ਸ਼ਿਕਾਇਤ...
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ
Election Commission Controversy: ਗਿਆਨੇਸ਼ ਕੁਮਾਰ 'ਤੇ ਕੇਜਰੀਵਾਲ ਦੇ ਗੰਭੀਰ ਇਲਜ਼ਾਮ, EC ਦੀ ਨਿਰਪੱਖਤਾ 'ਤੇ ਸਵਾਲ...
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ
ਗੁਰਦਾਸਪੁਰ ਗ੍ਰੇਨੇਡ ਹਮਲੇ ਦਾ ਮੁਲਜ਼ਮ ਕਾਬੂ, ਐਨਕਾਊਂਟਰ ਦੌਰਾਨ ਲੱਗੀ ਲੱਤ 'ਤੇ ਗੋਲੀ...
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?
ਚੋਣ ਕਮਿਸ਼ਨ ਦਾ ਅੰਦਰ ਅੰਦਰੂਨੀ ਮਤਭੇਦਾਂ ਦੇ ਇਲਜ਼ਾਮਾਂ 'ਤੇ ਸਪੱਸ਼ਟੀਕਰਨ, ਸੱਚ ਹੈ SIR ਵਿਵਾਦ ?...