AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

SIR ਦੇ ਘੇਰੇ ‘ਚ ਇੱਕ ਹੋਰ ਸਾਬਕਾ ਰਾਜਦੂਤ, ਹੁਣ 75 ਸਾਲਾ ਰਮੇਸ਼ ਚੰਦਰ ਤੋਂ ਮੰਗੇ ਸਬੂਤ

ਦਿਓਲ ਨਗਰ ਦੇ ਰਹਿਣ ਵਾਲੇ ਚੰਦਰ ਨੂੰ 27 ਅਗਸਤ ਨੂੰ ਲਾਡੋਵਾਲੀ ਰੋਡ 'ਤੇ ਸਥਿਤ ਚੋਣ ਦਫ਼ਤਰ ਵਿੱਚ ਵਾਧੂ ਦਸਤਾਵੇਜ਼ਾਂ ਨਾਲ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਆਪਣਾ ਆਧਾਰ ਕਾਰਡ, ਵੋਟਰ ਆਈਡੀ ਕਾਰਡ ਅਤੇ ਹੋਰ ਦਸਤਾਵੇਜ਼ ਬੂਥ-ਪੱਧਰੀ ਅਧਿਕਾਰੀ ਨੂੰ ਜਮ੍ਹਾ ਕਰਵਾ ਦਿੱਤੇ ਹਨ।

SIR ਦੇ ਘੇਰੇ 'ਚ ਇੱਕ ਹੋਰ ਸਾਬਕਾ ਰਾਜਦੂਤ, ਹੁਣ 75 ਸਾਲਾ ਰਮੇਸ਼ ਚੰਦਰ ਤੋਂ ਮੰਗੇ ਸਬੂਤ
tv9-punjabi
| Updated On: 25 Aug 2026 17:14 PM IST
Share

ਪੰਜਾਬ ਵਿੱਚ ਇੱਕ ਹੋਰ ਸਾਬਕਾ ਰਾਜਦੂਤ SIR ਦੇ ਘੇਰੇ ਵਿੱਚ ਹਨ। 75 ਸਾਲਾ ਸਾਬਕਾ ਡਿਪਲੋਮੈਟ ਰਮੇਸ਼ ਚੰਦਰ ਨੂੰ ਜਲੰਧਰ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੀ ਸਪੈਸਲ ਇਨਟੈਂਸਿਵ ਰਿਵੀਜ਼ਨ ਦੌਰਾਨ ਆਪਣੀ ਯੋਗਤਾ ਅਤੇ ਨਾਗਰਿਕਤਾ ਨਾਲ ਸਬੰਧਤ ਵਾਧੂ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਚੰਦਰ ਬੇਲਾਰੂਸ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾ ਨਿਭਾ ਚੁੱਕੇ ਹਨ ਅਤੇ ਜਾਪਾਨ, ਯੂਨਾਈਟਿਡ ਕਿੰਗਡਮ ਅਤੇ ਚੈੱਕ ਗਣਰਾਜ ਵਿੱਚ ਵੀ ਮਹੱਤਵਪੂਰਨ ਡਿਪਲੋਮੈਟਿਕ ਅਹੁਦਿਆਂ ‘ਤੇ ਰਹਿ ਚੁੱਕੇ ਹਨ।

ਦਿਓਲ ਨਗਰ ਦੇ ਰਹਿਣ ਵਾਲੇ ਚੰਦਰ ਨੂੰ 27 ਅਗਸਤ ਨੂੰ ਲਾਡੋਵਾਲੀ ਰੋਡ ‘ਤੇ ਸਥਿਤ ਚੋਣ ਦਫ਼ਤਰ ਵਿੱਚ ਵਾਧੂ ਦਸਤਾਵੇਜ਼ਾਂ ਨਾਲ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਆਪਣਾ ਆਧਾਰ ਕਾਰਡ, ਵੋਟਰ ਆਈਡੀ ਕਾਰਡ ਅਤੇ ਹੋਰ ਦਸਤਾਵੇਜ਼ ਬੂਥ-ਪੱਧਰੀ ਅਧਿਕਾਰੀ ਨੂੰ ਜਮ੍ਹਾ ਕਰਵਾ ਦਿੱਤੇ ਹਨ। ਇਸ ਦੇ ਬਾਵਜੂਦ, ਉਨ੍ਹਾਂ ਨੂੰ ਨਾਗਰਿਕਤਾ ਦੇ ਵਾਧੂ ਸਬੂਤ ਮੰਗੇ ਗਏ ਹਨ। ਚੰਦਰ ਨੇ ਕਿਹਾ ਕਿ ਸੇਵਾਮੁਕਤੀ ਤੋਂ ਬਾਅਦ, ਉਨ੍ਹਾਂ ਨੇ ਜਲੰਧਰ ਵਿੱਚ ਨਿਯਮਿਤ ਤੌਰ ‘ਤੇ ਚੋਣਾਂ ਵਿੱਚ ਵੋਟ ਪਾਈ ਹੈ। ਉਨ੍ਹਾਂ ਨੇ 2007, 2012, 2014, 2017, 2022 ਅਤੇ 2024 ਦੀਆਂ ਚੋਣਾਂ ਵਿੱਚ ਵੋਟ ਪਾਈ ਸੀ। ਇਸ ਦੇ ਬਾਵਜੂਦ, ਹੁਣ ਉਨ੍ਹਾਂ ਨੂੰ ਵੋਟਰ ਸੂਚੀ ਵਿੱਚ ਬਣੇ ਰਹਿਣ ਲਈ ਨਾਗਰਿਕਤਾ ਅਤੇ ਰਿਹਾਇਸ਼ ਦੇ ਵਾਧੂ ਸਬੂਤ ਮੰਗੇ ਜਾ ਰਹੇ ਹਨ।

ਜਲੰਧਰ ਵਿੱਚ ਪੈਦਾ ਹੋਏ ਚੰਦਰ

ਚੰਦਰ ਲਈ ਇਹ ਸਥਿਤੀ ਹੈਰਾਨੀਜਨਕ ਹੈ ਕਿਉਂਕਿ ਉਹ ਜਲੰਧਰ ਵਿੱਚ ਪੈਦਾ ਹੋਏ ਅਤੇ ਵੱਡਾ ਹੋਏ ਸੀ। ਉਨ੍ਹਾਂ ਨੇ ਆਪਣੀ ਉੱਚ ਸਿੱਖਿਆ ਵੀ ਉੱਥੇ ਹੀ ਪ੍ਰਾਪਤ ਕੀਤੀ ਅਤੇ ਦਸੰਬਰ 2010 ਵਿੱਚ ਸੇਵਾਮੁਕਤ ਹੋਣ ਤੋਂ ਬਾਅਦ, ਪਿਛਲੇ 15 ਸਾਲਾਂ ਤੋਂ ਜਲੰਧਰ ਵਿੱਚ ਰਹਿ ਰਹੇ ਹਨ।

ਬੇਲਾਰੂਸ ਵਿੱਚ ਭਾਰਤੀ ਦੂਤਾਵਾਸ ਦੇ ਰਿਕਾਰਡਾਂ ਅਨੁਸਾਰ, ਚੰਦਰ ਨੇ 16 ਫਰਵਰੀ, 2009 ਤੋਂ 31 ਦਸੰਬਰ, 2010 ਤੱਕ ਬੇਲਾਰੂਸ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾ ਨਿਭਾਈ। ਪਰ ਹੁਣ, ਸਾਬਕਾ ਰਾਜਦੂਤ ਆਪਣੀ ਵੋਟਰ ਆਈਡੀ ਨੂੰ ਬਰਕਰਾਰ ਰੱਖਣ ਲਈ ਨਾਗਰਿਕਤਾ ਦਸਤਾਵੇਜ਼ ਜਮ੍ਹਾ ਕਰਨ ਦੀ ਪ੍ਰਕਿਰਿਆ ਵਿੱਚ ਹੈ।

ਚੰਦਰ ਦੇ ਅਨੁਸਾਰ, 2003 ਦੀ ਵੋਟਰ ਸੂਚੀ ਨੂੰ ਪੰਜਾਬ ਵਿੱਚ ਚੱਲ ਰਹੇ ਸਪੈਸਲ ਇਨਟੈਂਸਿਵ ਰਿਵੀਜ਼ਨ ਵਿੱਚ ਇੱਕ ਮਹੱਤਵਪੂਰਨ ਆਧਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ, 2003 ਵਿੱਚ ਉਹ ਜਾਪਾਨ ਵਿੱਚ ਭਾਰਤ ਦੇ ਕੂਟਨੀਤਕ ਪ੍ਰਤੀਨਿਧੀ ਵਜੋਂ ਸੇਵਾ ਨਿਭਾ ਰਹੇ ਸਨ। ਇਸ ਲਈ ਇਹ ਸੁਭਾਵਿਕ ਹੈ ਕਿ ਉਨ੍ਹਾਂ ਦਾ ਨਾਮ ਅਤੇ ਵੇਰਵੇ ਉਸ ਸਮੇਂ ਸਥਾਨਕ ਵੋਟਰ ਸੂਚੀ ਵਿੱਚ ਨਹੀਂ ਹਨ।

ਉਹ ਕਹਿੰਦਾ ਹਨ ਕਿ ਇਸੇ ਲਈ ਉਨ੍ਹਾਂ ਦੇ ਮੌਜੂਦਾ ਦਸਤਾਵੇਜ਼ਾਂ ਅਤੇ ਪੁਰਾਣੇ ਰਿਕਾਰਡਾਂ ਵਿੱਚ ਮੇਲ ਨਹੀਂ ਖਾਂਦੇ। ਚੰਦਰ ਨੇ ਕਿਹਾ ਕਿ ਉਨ੍ਹਾਂ ਨੇ ਸਾਬਕਾ ਰਾਜਦੂਤ ਨਵਦੀਪ ਸੂਰੀ ਦੇ ਮਾਮਲੇ ਬਾਰੇ ਪੜ੍ਹਿਆ ਸੀ, ਪਰ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਜਲਦੀ ਹੀ ਆਪਣੇ ਆਪ ਨੂੰ ਅਜਿਹੀ ਸਥਿਤੀ ਵਿੱਚ ਦੇਖਣਗੇ।

Follow Us
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...