ਪਠਾਨਕੋਟ ਦੇ ਪਿੰਡਾਂ ‘ਚ ਹੜ੍ਹ ਵਰਗੇ ਹਾਲਾਤ, ਉਫਾਨ ‘ਤੇ ਜਲਾਲੀਆ ਦਰਿਆ
ਪਹਾੜਾਂ 'ਚ ਲਗਾਤਾਰ ਬਾਰਿਸ਼ ਕਾਰਨ ਮੈਦਾਨੀ ਇਲਾਕਿਆਂ 'ਚ ਬਹੁਤ ਨੁਕਸਾਨ ਹੋ ਰਿਹਾ ਹੈ, ਇਸ ਦਾ ਅਸਰ ਜ਼ਿਲ੍ਹਾ ਪਠਾਨਕੋਟ 'ਚ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ਨਾਲ ਲੱਗਦੇ ਜਲਾਲੀਆ ਦਰਿਆ 'ਤੇ ਵੀ ਦਿੱਖ ਰਿਹਾ ਹੈ। ਅੱਜ ਸਵੇਰੇ ਜਲਾਲੀਆ ਦਰਿਆ 'ਚ ਪਿਛਲੇ ਹਫ਼ਤੇ ਆਏ ਪਾਣੀ ਨਾਲੋਂ ਕਿਤੇ ਜ਼ਿਆਦਾ ਪਾਣੀ ਆਇਆ, ਜੋ ਲੋਕਾਂ ਦੇ ਘਰਾਂ ਤੱਕ ਪਹੁੰਚਿਆ।
ਬੀਤੀ ਰਾਤ ਸ਼ੁਰੂ ਹੋਈ ਬਾਰਿਸ਼ ਕਾਰਨ ਪਠਾਨਕੋਟ ਜ਼ਿਲ੍ਹੇ ‘ਚ ਜਲਾਲੀਆ ਦਰਿਆ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਵੱਧ ਗਿਆ ਹੈ। ਪਾਣੀ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ‘ਚ ਅਨਿਲਾਓਲ, ਬਮਿਆਲ, ਮਸਤਪੁਰ ਮੁਠੀ ਤੇ ਇਸ ਨਾਲ ਲੱਗਦੇ ਲਗਭਗ ਇੱਕ ਦਰਜਨ ਪਿੰਡਾਂ ਦੇ ਘਰਾਂ ‘ਚ ਪਹੁੰਚ ਗਿਆ। ਬਮਿਆਲ ਸੈਕਟਰ ‘ਚ ਹੜ੍ਹ ਵਰਗੀ ਸਥਿਤੀ ਕਾਰਨ ਕਿਸਾਨਾਂ ਦੀਆਂ ਫਸਲਾਂ ਵੀ ਡੁੱਬ ਗਈਆਂ ਹਨ, ਜਿਸ ਦੇ ਚੱਲਦੇ ਫਸਲ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ।
ਪਹਾੜਾਂ ‘ਚ ਲਗਾਤਾਰ ਬਾਰਿਸ਼ ਕਾਰਨ ਮੈਦਾਨੀ ਇਲਾਕਿਆਂ ‘ਚ ਬਹੁਤ ਨੁਕਸਾਨ ਹੋ ਰਿਹਾ ਹੈ, ਇਸ ਦਾ ਅਸਰ ਜ਼ਿਲ੍ਹਾ ਪਠਾਨਕੋਟ ‘ਚ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ਨਾਲ ਲੱਗਦੇ ਜਲਾਲੀਆ ਦਰਿਆ ‘ਤੇ ਵੀ ਦਿੱਖ ਰਿਹਾ ਹੈ। ਅੱਜ ਸਵੇਰੇ ਜਲਾਲੀਆ ਦਰਿਆ ‘ਚ ਪਿਛਲੇ ਹਫ਼ਤੇ ਆਏ ਪਾਣੀ ਨਾਲੋਂ ਕਿਤੇ ਜ਼ਿਆਦਾ ਪਾਣੀ ਆਇਆ, ਜੋ ਲੋਕਾਂ ਦੇ ਘਰਾਂ ਤੱਕ ਪਹੁੰਚਿਆ।
ਹੜ੍ਹ ਵਰਗੇ ਹਾਲਾਤਾਂ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ‘ਚ ਹਰ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹ।, ਲੋਕਾਂ ਦੇ ਘਰਾਂ ਤੋਂ ਲੈ ਕੇ ਸੜਕਾਂ ਤੱਕ, ਹਰ ਪਾਸੇ ਪਾਣੀ ਮਾਰ ਕਰ ਰਿਹਾ ਹੈ। ਕਿਸਾਨਾਂ ਦੀਆਂ ਫਸਲਾਂ ਵੀ ਇਸ ‘ਚ ਡੁੱਬ ਗਈਆਂ ਹਨ, ਜਿਸ ਕਾਰਨ ਬਹੁਤ ਨੁਕਸਾਨ ਹੋਇਆ ਹੈ।
ਲੋਕਾਂ ਨੇ ਸਰਕਾਰ ਤੋਂ ਕੀਤੀ ਮਦਦ ਦੀ ਮੰਗ
ਇਲਾਕੇ ‘ਚ ਹੜ੍ਹ ਵਰਗੇ ਹਾਲਾਤਾਂ ਬਾਰੇ ਜਾਣਕਾਰੀ ਦਿੰਦਿਆ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਵਾਰ ਜਲਾਲੀਆ ਦਰਿਆ ‘ਚ ਪਿਛਲੇ ਹਫ਼ਤੇ ਨਾਲੋਂ ਵੱਧ ਪਾਣੀ ਆਇਆ ਹੈ, ਜਿਸ ਕਾਰਨ ਅੱਧੇ ਦਰਜਨ ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ ਤੇ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਕਿਸਾਨਾਂ ਦੀ ਹਾਲਤ ਵੀ ਬਦਤਰ ਹੋ ਗਈ ਹੈ। ਲੋਕਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਜਿਨ੍ਹਾਂ ਲੋਕਾਂ ਦੇ ਘਰ ਪਾਣੀ ‘ਚ ਡੁੱਬ ਗਏ ਹਨ, ਉਨ੍ਹਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।


