Action against drugs: CIA ਸਟਾਫ਼ ਫਿਰੋਜ਼ਪੁਰ ਵੱਲੋਂ ਦੋ ਨਸ਼ਾ ਤਸਕਰ ਗ੍ਰਿਫਤਾਰ
Action against drugs: ਫ਼ਿਰੋਜਪੁਰ ਕੈਂਟ ਗਾਂਧੀ ਗਾਰਡਨ ਨੇੜੇ CIA ਸਟਾਫ਼ ਨੇ ਨਾਕੇਬੰਦੀ ਕਰ ਚੈਕਿੰਗ ਕੀਤੀ,, ਇਸ ਦੌਰਾਨ ਦੋ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ ਹੈਰੋਇਨ ਵੀ ਬਰਾਮਦ ਹੋਈ।

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਨਸ਼ਾ ਤਸਕਰ। ਜਿਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ‘ਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਫਿਰੋਜਪੁਰ: ਪੰਜਾਬ ਪੁਲਿਸ ਨੇ ਮਾੜੇ ਅਨਸਰ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ,, ਇਸਦੇ ਤਹਿਤ ਫਿਰੋਜਪੁਰ ਸੀਆਈਏ ਸਟਾਫ ਨੇ ਫ਼ਿਰੋਜਪੁਰ ਕੈਂਟ ਗਾਂਧੀ ਗਾਰਡਨ ਨੇੜੇ ਨਾਕੇਬੰਦੀ ਕਰਕੇ ਇੱਕ ਗੱਡੀ ਦੀ ਚੈਕਿੰਗ ਕੀਤੀ ਤਾਂ ਉਸ ਵਿੱਚੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਤੇ ਦੋ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ,, ਜਿਨ੍ਹਾਂ ਵਿੱਚ ਧਰਮਪਾਲ ਸਿੰਘ ਉਰਫ ਧਰਮਾ ਅਤੇ ਰੋਹਿਤ ਦਾ ਨਾਂਅ ਸ਼ਾਮਿਲ ਹੈ,, ਜਾਣਕਾਰੀ ਅਨੂਸਾਰ ਧਰਮਪਾਲ ਸਿੰਘ ਉਰਫ ਧਰਮਾ ਫਰਾਰ ਚੱਲ ਰਿਹਾ ਸੀ,, ਜਿਸਨੂੰ ਹੁਣ ਕਾਬੂ ਕਰ ਲਿਆ ਗਿਆ ਹੈ।