Operation Blue Star: ਫਿਰੋਜ਼ਪੁਰ ਵਿੱਚ ਪੁਲਿਸ ਦਾ ਫਲੈਗ ਮਾਰਚ, ਬੱਸ ਸਟੈਂਡ ਅਤੇ ਕੈਂਟ ਰੇਲਵੇ ਸਟੇਸ਼ਨ ‘ਤੇ ਕੀਤੀ ਸਪੈਸ਼ਲ ਚੈਕਿੰਗ
ਸਰਹੱਦੀ ਜਿਲ੍ਹਾ ਫ਼ਿਰੋਜਪੁਰ ਵਿੱਚ ਪੁਲਿਸ ਵਲੋਂ ਪਹਿਲਾਂ ਬੱਸ ਸਟੈਂਡ ਅਤੇ ਫੇਰ ਛਾਉਣੀ ਇਲਾਕੇ ਚ ਚੈਕਿੰਗ ਕੀਤੀ ਗਈ। ਇਸ ਮੌਕੇ ਡੀਜੀਪੀ ਸਪੈਸ਼ਲ ਡਾਕਟਰ ਜਤਿੰਦਰ ਜੈਨ ਦੀ ਨਿਗਰਾਨੀ ਹੇਠ ਅਤੇ ਉਹਨਾਂ ਨਾਲ ਆਈਜੀ ਰੇਂਜ ਅਤੇ ਐਸਐਸਪੀ ਮੌਜੂਦ ਸਨ।

ਫਿਰੋਜ਼ਪੁਰ ਨਿਊਜ: ਆਉਂਦੀ 6 ਜੂਨ ਘੱਲੂਘਾਰੇ ਦਿਹਾੜੇ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਸੁਰੱਖਿਆ ਵਿਵਸਥਾ ਪੁਖ਼ਤਾ ਕਰ ਦਿੱਤੀ ਗਈ ਹੈ। ਜਿਨ ਨੂੰ ਲੈਕੇ ਥਾਂ-ਥਾਂ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਕਈ ਆਪਰੇਸ਼ਨ ਚਲਾਏ ਜਾ ਰਹੇ ਹਨ, ਤਾਂ ਜੋ ਕੋਈ ਵੀ ਮਾੜੀ ਅਨਸਰ ਇਸ ਮੌਕੇ ਦਾ ਗਲਤ ਫਾਇਦਾ ਨਾ ਚੁੱਕ ਸਕੇ। ਨਾਲ ਹੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਵੀ ਭਾਲ ਮੁਹਿੰਮ ਚਲਾਈ ਜਾ ਰਹੀ ਹੈ।
ਫਿਰੋਜ਼ਪੁਰ ਦੇ ਐਸਐਸਪੀ ਫਿਰੋਜ਼ਪੁਰ ਭੂਪਿੰਦਰ ਸਿੰਘ ਸਿੱਧੂ ਨੇ ਇਸ ਮੁੱਦੇ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਪੁਲਿਸ ਵੱਲੋ ਵੱਖ-ਵੱਖ ਥਾਵਾਂ ਤੇ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਫਲੈਗ ਮਾਰਚ ਕੱਢੇ ਜਾ ਰਹੇ ਹਨ। ਪੰਜਾਬ ਦੇ ਡੀਜੀਪੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਵਿੱਚ ਕਈ ਤਰ੍ਹਾਂ ਦੇ ਆਪਰੇਸ਼ਨ ਚਲਾਏ ਜਾ ਰਹੇ ਹਨ।