Security Arrangements: ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਪੁਖ਼ਤਾ ਸੁਰੱਖਿਆ ਪ੍ਰਬੰਧ, ਪੁਲਿਸ ਨੇ ਕੱਢਿਆ ਫਲੈਗ ਮਾਰਚ
ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੁਲਿਸ ਦਾ ਸਹਿਯੋਗ ਕਰਨ। ਕੋਈ ਵੀ ਸ਼ੱਕੀ ਵਿਅਕਤੀ ਜਾਂ ਚੀਜ ਨਜਰ ਆਉਣ ਤੇ ਫੌਰਨ ਪੁਲਿਸ ਨੂੰ ਸੁਚਨਾ ਦਿੱਤੀ ਜਾਵੇ।
ਅੰਮ੍ਰਿਤਸਰ ਨਿਊਜ। ਆਉਂਦੀ 6 ਜੂਨ ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਨੂੰ ਲੈ ਕੇ ਅੰਮ੍ਰਿਤਸਰ ਦੀ ਪੁਲਿਸ ਚੌਕਸ ਨਜ਼ਰ ਆ ਰਹੀ ਹੈ। ਸ਼ਹਿਰ ਦੇ ਚੱਪੇ-ਚੱਪੇ ਤੇ ਸੁਰੱਖਿਆ ਵਿਵਸਥਾ ਚੌਕਸ ਕਰ ਦਿੱਤੀ ਗਈ ਹੈ। ਇਸੇ ਨੂੰ ਲੈ ਕੇ ਪੁਲਿਸ ਨੇ ਵੀਰਵਾਰ ਨੂੰ ਫਲੈਗ ਮਾਰਚ ਕੱਢਿਆ। ਪੁਲਿਸ ਮੁਤਾਬਕ, ਇਸ ਫਲੈਗ ਮਾਰਚ ਰਾਹੀਂ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜਬੂਤ ਕਰਨਾ ਹੈ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ 6 ਜੂਨ ਨੂੰ ਲੈਕੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾਲ ਨੱਜਿਠਣ ਲਈ ਪੁਲਿਸ ਦੀ ਪੂਰੀ ਤਿਆਰੀ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਪਿੱਛਲੇ 15 ਦਿਨਾਂ ਤੋਂ ਸ਼ਹਿਰ ਦੇ ਵੱਖ ਵੱਖ ਥਾਂਵਾਂ ਤੇ ਇਸੇ ਤਰ੍ਹਾਂ ਦੇ ਫਲੈਗ ਮਾਰਚ ਚਲ ਰਹੇ ਹਨ।
ਉਨ੍ਹਾਂ ਕਿਹਾ ਸੀਆਰਪੀਐੱਫ ਤੇ ਆਰਪੀਐੱਫ ਤੇ ਪੰਜਾਬ ਪੁਲਿਸ ਫੋਰਸ ਨੂੰ ਨਾਲ ਲੈਕੇ ਇਹ ਫਲੈਗ ਮਾਰਚ ਕੱਢ ਰਹੇ ਹਾਂ। ਸੁਰੱਖਿਆ ਵਿਵਸਥਾ ਦੀ ਜਾਣਕਾਰੀ ਦਿੰਦਿਆਂ ਡੀਸੀਪੀ ਨੇ ਦੱਸਿਆ ਕਿ ਸ਼ਹਿਰ ਵਿਚ 5000 ਹਜਾਰ ਦੇ ਕਰੀਬ ਸੁਰੱਖਿਆ ਦਸਤੇ ਚੱਪੇ-ਚੱਪੇ ਦੀ ਨਿਗਰਾਨੀ ਕਰ ਰਹੇ ਹਨ। ਆਰਏਐੱਫ , ਸੀਆਰਪੀਐੱਫ, ਬੀਐਸਐੱਫ ਤੇ ਪੰਜਾਬ ਪੁਲਿਸ ਨੇ ਮਿਲਕੇ ਸ਼ਹਿਰ ਦੀ ਸੁਰੱਖਿਆ ਦੀ ਕਮਾਨ ਸੰਭਾਲੀ ਹੋਈ ਹੈ। ਏਡੀਸੀਪੀ ਅਤੇ ਏਸੀਪੀ ਰੈਂਕ ਦੇ ਅਧਿਕਾਰੀ ਫਲੈਗ ਮਾਰਚ ਕੱਢ ਰਹੇ ਹਨ।
ਇਹ ਵੀ ਪੜ੍ਹੋ
ਉਨ੍ਹਾਂ ਅੱਗੇ ਦੱਸਿਆ ਕਿ 60 ਦੇ ਕਰੀਬ ਨਾਕਾ ਬੰਦੀ ਪੁਆਇੰਟ ਚਲ ਰਹੇ ਹਨ, ਜਿਨ੍ਹਾਂ ਤੇ ਅੱਠ-ਅੱਠ ਘੰਟੇ ਦੀ ਸ਼ਿਫਟ ਵਿੱਚ ਪੁਲਿਸ ਦੇ ਜਵਾਨ ਡਿਊਟੀ ਦੇ ਰਹੇ ਹਨ। ਬਾਹਰੋਂ ਆਉਣ ਵਾਲੀਆਂ ਤੇ ਵੀ ਪੁਲਿਸ ਵਲੋਂ ਪੂਰੀ ਨਿਗਾਹ ਰੱਖੀ ਹੋਈ ਹੈ। ਬੱਸ ਅੱਡੇ, ਰੇਲਵੇ ਸਟੇਸ਼ਨ ਤੇ ਹੌਰ ਭੀੜ-ਭਾੜ ਵਾਲੀਆਂ ਥਾਵਾਂ ਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। 75 ਦੇ ਕਰੀਬ ਸੀਸੀਟੀਵੀ ਕੈਮਰੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਲਗਾਏ ਗਏ ਹਨ। ਬਾਕੀ ਥਾਵਾਂ ਤੇ ਵੀ ਜਲਦੀ ਹੀ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ।
ਡੀਸੀਪੀ ਨੇ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਵੀ ਪੁਲਿਸ ਅਧਿਕਾਰੀ ਪੂਰੀ ਨਿਗਾਹ ਲਗਾਈ ਰੱਖੇ ਹੋਏ ਹਨ ਅਤੇ ਸ਼੍ਰੌਮਣੀ ਕਮੇਟੀ ਦੇ ਸੇਵਾਦਾਰਾਂ ਨਾਲ ਮਿਲਕੇ ਸੀਸੀਟੀਵੀ ਕੇਮਰੇ ਵੀ ਚੈਕ ਕੀਤੇ ਜਾ ਰਹੇ ਹਨ। ਉਨ੍ਹਾ ਕਿਹਾ ਇੱਥੇ ਕਿ 2 ਆਰਪੀਐੱਫ ਤੇ 2 ਸੀਆਰਪੀਐੱਫ ਦੀਆਂ ਕਮਪਨੀਆ ਤੈਨਾਤ ਕੀਤੀਆਂ ਗਈਆਂ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ