Abohar Firing: ਫਿਰੌਤੀ ਮੰਗਣ ਆਏ ਲਾਰੈਂਸ ਦੇ ਗੁਰਗਿਆਂ ਅਤੇ ਪੁਲਿਸ ਵਿਚਾਲੇ ਫਾਈਰਿੰਗ, ਇੱਕ ਜਖਮੀ
Police Action: ਪੁਲਿਸ ਟੀਮ ਪਿੰਡ ਸਾਧੂਵਾਲੀ ਨੇੜੇ ਪਹੁੰਚੀ ਤਾਂ ਤਿੰਨ ਗੁਰਗੇ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਪੁਲਿਸ ਦੀ ਕਾਰ ਨੂੰ ਦੇਖ ਕੇ ਨਹਿਰ ਦੇ ਨਾਲ ਵਾਲੀ ਕੱਚੀ ਸੜਕ ਤੇ ਮੋਟਰਸਾਈਕਲ ਭਜਾ ਦਿੱਤੀ, ਪਰ ਪੁਲਿਸ ਦੀ ਗੱਡੀ ਨੂੰ ਨੇੜੇ ਆਉਂਦੇ ਦੇਖ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ।
50 ਲੱਖ ਦੀ ਫਿਰੌਤੀ ਮਾਮਲੇ 'ਚ ਫਰੀਦਕੋਟ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਕੀਤਾ ਬਰੀ
ਸ੍ਰੀਗੰਗਾਨਗਰ ਦੇ ਵਪਾਰੀ ਤੋਂ ਮੰਗੀ ਸੀ ਫਿਰੌਤੀ
ਸੂਤਰਾਂ ਮੁਤਾਬਕ, ਇਹ ਸਾਰੇ ਬਦਮਾਸ਼ ਸ਼ਹਿਰ ਦੇ ਇਕ ਵਪਾਰੀ ਤੋਂ ਫਿਰੌਤੀ ਮੰਗਣ ਆਏ ਸਨ, ਪਰ ਇਸਦੀ ਸੂਚਨਾ ਪੁਲਿਸ ਨੂੰ ਲੱਗ ਗਈ। ਜਿਸ ਤੋਂ ਬਾਅਦ ਪੁਲਿਸ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੀ ਪਰ ਬਾਈਕ ਸਵਾਰ ਬਦਮਾਸ਼ਾਂ ਨੇ ਪੁਲਿਸ ਤੇ ਹੀ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਜਵਾਬੀ ਫਾਈਰਿੰਗ ਵਿੱਚ ਇੱਕ ਮੁਲਜ਼ਮ ਦੇ ਗੋਡੇ ਉਤੇ ਗੋਲੀ ਲੱਗੀ ਗਈ। ਜ਼ਖਮੀ ਹੁੰਦੇ ਹੀ ਬਾਈਕ ਸਵਾਰ ਕੱਚੀ ਸੜਕ ਉਤੇ ਡਿੱਗ ਗਏ। ਦੋ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਜ਼ਖਮੀ ਮੁਲਜ਼ਮ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਫਰਵਰੀ ਚ ਮੰਗੀ ਸੀ ਪ੍ਰਾਪਰਟੀ ਡੀਲਰ ਤੋਂ ਫਿਰੌਤੀ
ਪੁਲਿਸ ਨੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਫਰਵਰੀ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਨਾਂ ਉਤੇ ਸ਼ਹਿਰ ਦੇ ਇਕ ਪ੍ਰਾਪਰਟੀ ਡੀਲਰ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀਅਤੇ ਬਾਅਦ ਚ ਧਮਕੀ ਨੂੰ ਯਕੀਨੀ ਬਣਾਉਣ ਲਈ ਲਾਰੈਂਸ ਗੈਂਗ ਦੇ ਗੁਰਗੇ ਕਾਰੋਬਾਰੀ ਦੇ ਘਰ ਪਹੁੰਚ ਗਏ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਪੁਲਿਸ ਨੇ ਮੁਲਜ਼ਮਾਂ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਮੁਖਬਰਾਂ ਤੋਂ ਇਨ੍ਹਾਂ ਬਾਰੇ ਪੁੱਛਗਿੱਛ ਕੀਤੀ। ਜਿਸ ਤੋਂ ਬਾਅਦ ਇਸ ਸਾਰੀ ਕਾਰਵਾਈ ਨੁੂੰ ਅੰਜਾਮ ਦਿੱਤਾ ਗਿਆ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
