AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਫ਼ਿਰੋਜ਼ਪੁਰ ‘ਚ ਨਸ਼ਾ ਤਸਕਰੀ ਦੇ ਵੱਡੇ ਰੈਕੇਟ ਦਾ ਪਰਦਾਫਾਸ਼, 7.8 ਕਿਲੋ ਹੈਰੋਇਨ ਬਰਾਮਦ; ਚਾਰ ਚੜ੍ਹੇ ਪੁਲਿਸ ਅੜਿੱਕੇ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਕਾਰਵਾਈ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 7 ਕਿਲੋ 858 ਗ੍ਰਾਮ ਹੈਰੋਇਨ ਅਤੇ ਤਿੰਨ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ।

ਫ਼ਿਰੋਜ਼ਪੁਰ 'ਚ ਨਸ਼ਾ ਤਸਕਰੀ ਦੇ ਵੱਡੇ ਰੈਕੇਟ ਦਾ ਪਰਦਾਫਾਸ਼, 7.8 ਕਿਲੋ ਹੈਰੋਇਨ ਬਰਾਮਦ; ਚਾਰ ਚੜ੍ਹੇ ਪੁਲਿਸ ਅੜਿੱਕੇ
sunny-chopra-ferozepur
| Published: 14 May 2026 19:52 PM IST
Share

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਕਾਰਵਾਈ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 7 ਕਿਲੋ 858 ਗ੍ਰਾਮ ਹੈਰੋਇਨ ਅਤੇ ਤਿੰਨ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ।

ਗੁਪਤ ਸੂਚਨਾ ਦੇ ਆਧਾਰ ‘ਤੇ ਹੋਈ ਕਾਰਵਾਈ

ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤੀ ਵਰਤਣ ਦੇ ਦਿੱਤੇ ਗਏ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਸਰਚ ਮੁਹਿੰਮ ਤੇਜ਼ ਕੀਤੀ ਗਈ ਸੀ। ਇਸੇ ਦੌਰਾਨ ਸੀ.ਆਈ.ਏ. ਸਟਾਫ਼ ਜ਼ੀਰਾ ਦੀ ਵਿਸ਼ੇਸ਼ ਟੀਮ ਵੱਲੋਂ 12 ਮਈ ਨੂੰ ਬੱਸ ਸਟੈਂਡ ਘੱਲ ਖੁਰਦ ਨੇੜੇ ਚੈਕਿੰਗ ਕੀਤੀ ਜਾ ਰਹੀ ਸੀ।

ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਕਾਸ਼ਦੀਪ ਉਰਫ਼ ਅਕਾਸ਼ ਅਤੇ ਰੌਬਿਨ ਕੁਮਾਰ ਹੈਰੋਇਨ ਦੀ ਤਸਕਰੀ ਵਿੱਚ ਸ਼ਾਮਲ ਹਨ ਅਤੇ ਬੱਸ ਸਟੈਂਡ ਫ਼ਿਰੋਜ਼ਸ਼ਾਹ ਨੇੜੇ ਗਾਹਕਾਂ ਦੀ ਉਡੀਕ ਕਰ ਰਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਕੋਲੋਂ 1.536 ਕਿਲੋ ਹੈਰੋਇਨ ਤੇ ਦੋ ਮੋਬਾਈਲ ਬਰਾਮਦ ਕੀਤੇ। ਇਸ ਸਬੰਧੀ ਥਾਣਾ ਘੱਲ ਖੁਰਦ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕੀਤੀ ਗਈ।

ਪੁੱਛਗਿੱਛ ਦੌਰਾਨ ਹੋਏ ਵੱਡੇ ਖੁਲਾਸੇ

ਤਫ਼ਤੀਸ਼ ਦੌਰਾਨ ਮੁਲਜ਼ਮ ਰੌਬਿਨ ਕੁਮਾਰ ਨੇ ਮੰਨਿਆ ਕਿ ਹੈਰੋਇਨ ਦੀ ਕੁਝ ਹੋਰ ਖੇਪ ਉਸ ਦੇ ਘਰ ਛੁਪਾਈ ਹੋਈ ਹੈ। ਉਸ ਨੇ ਇਸ ਤਸਕਰੀ ਰੈਕੇਟ ਵਿੱਚ ਪਿੰਡ ਸੋਢੇ ਵਾਲਾ ਦੀ ਰਹਿਣ ਵਾਲੀ ਸੰਤੋਸ਼ ਰਾਣੀ ਅਤੇ ਉਸ ਦੇ ਨਾਬਾਲਗ ਲੜਕੇ ਦੇ ਸ਼ਾਮਲ ਹੋਣ ਬਾਰੇ ਵੀ ਦੱਸਿਆ। ਪੁਲਿਸ ਨੇ ਤੁਰੰਤ ਛਾਪੇਮਾਰੀ ਕਰਦਿਆਂ ਸੰਤੋਸ਼ ਰਾਣੀ ਦੇ ਘਰੋਂ 6.322 ਕਿਲੋ ਹੋਰ ਹੈਰੋਇਨ ਅਤੇ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ।

ਮਾਂ-ਪੁੱਤ ਦੀ ਆੜ ਵਿੱਚ ਚੱਲ ਰਿਹਾ ਸੀ ਕਾਲਾ ਕਾਰੋਬਾਰ

ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਤਸਕਰ ਬਹੁਤ ਹੀ ਸ਼ਾਤਰ ਤਰੀਕੇ ਨਾਲ ਕੰਮ ਕਰ ਰਹੇ ਸਨ। ਮੁਲਜ਼ਮ ਸੰਤੋਸ਼ ਰਾਣੀ ਅਤੇ ਉਸ ਦਾ 15 ਸਾਲਾ ਪੁੱਤਰ ਇਸ ਤੱਥ ਦਾ ਫਾਇਦਾ ਉਠਾ ਰਹੇ ਸਨ ਕਿ ਪੁਲਿਸ ਚੈਕਿੰਗ ਦੌਰਾਨ ਇੱਕ ਮਹਿਲਾ ਅਤੇ ਬੱਚੇ ‘ਤੇ ਆਮ ਤੌਰ ‘ਤੇ ਘੱਟ ਸ਼ੱਕ ਕੀਤਾ ਜਾਂਦਾ ਹੈ। ਇਹ ਮਾਂ-ਪੁੱਤ ਦੀ ਜੋੜੀ ਪਿਛਲੇ ਕਈ ਮਹੀਨਿਆਂ ਤੋਂ ਇਸ ਧੰਦੇ ਵਿੱਚ ਸਰਗਰਮ ਸੀ।

ਪਾਕਿਸਤਾਨੀ ਸਮੱਗਲਰ ਨਾਲ ਜੁੜੇ ਤਾਰ

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਪਾਕਿਸਤਾਨ ਸਥਿਤ ਸਮੱਗਲਰ ਸ਼ਾਹ ਪਠਾਨ ਦੇ ਸੰਪਰਕ ਵਿੱਚ ਸਨ। ਸ਼ਾਹ ਪਠਾਨ ਹੀ ਇਨ੍ਹਾਂ ਨੂੰ ਖੇਪ ਦੀ ਡਿਲੀਵਰੀ ਲੈਣ ਅਤੇ ਅੱਗੇ ਪਹੁੰਚਾਉਣ ਬਾਰੇ ਨਿਰਦੇਸ਼ ਦਿੰਦਾ ਸੀ। ਮੁਲਜ਼ਮਾਂ ਨੂੰ ਹਦਾਇਤ ਸੀ ਕਿ ਉਹ ਹੈਰੋਇਨ ਨੂੰ ਸਟੋਰ ਕਰਕੇ ਰੱਖਣ ਅਤੇ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਹੀ ਸੌਂਪਣ ਜਿਨ੍ਹਾਂ ਦੀ ਪਛਾਣ ਹੈਂਡਲਰ ਵੱਲੋਂ ਪੁਸ਼ਟੀ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਅਨੁਸਾਰ ਬਰਾਮਦ ਕੀਤੇ ਗਏ ਮੋਬਾਈਲ ਫ਼ੋਨਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Follow Us
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ...
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ...
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ...
ਪ੍ਰਧਾਨ ਬਦਲਣਾ ਗੁੱਡੇ-ਗੁੱਡੀ ਦੀ ਖੇਡ ਨਹੀਂ... ਹਾਈਕਮਾਨ ਦਾ ਫੈਸਲਾ ਪੱਥਰ ਦੀ ਲਕੀਰ...ਰਾਜਾ ਵੜਿੰਗ ਨੂੰ ਬਦਲਣ 'ਤੇ ਬੋਲੇ ਭੁਪੇਸ਼ ਬਘੇਲ
ਪ੍ਰਧਾਨ ਬਦਲਣਾ ਗੁੱਡੇ-ਗੁੱਡੀ ਦੀ ਖੇਡ ਨਹੀਂ... ਹਾਈਕਮਾਨ ਦਾ ਫੈਸਲਾ ਪੱਥਰ ਦੀ ਲਕੀਰ...ਰਾਜਾ ਵੜਿੰਗ ਨੂੰ ਬਦਲਣ 'ਤੇ ਬੋਲੇ ਭੁਪੇਸ਼ ਬਘੇਲ...
ਬੇਸਹਾਰਾ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਉਪਰਾਲਾ, ਮੁਹਾਲੀ ਚ ਖੁਲ੍ਹਣ ਜਾ ਰਿਹਾ ਸਤਿਕਾਰ ਘਰ
ਬੇਸਹਾਰਾ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਉਪਰਾਲਾ, ਮੁਹਾਲੀ ਚ ਖੁਲ੍ਹਣ ਜਾ ਰਿਹਾ ਸਤਿਕਾਰ ਘਰ...
FBI Hard Ball Operation: FBI ਨੇ ਗੋਲਡੀ ਬਰਾੜ 'ਤੇ 50,000 ਇਨਾਮ ਦਾ ਐਲਾਨਿਆ, ਲਾਰੈਂਸ ਗੈਂਗ ਖਿਲਾਫ ਛਾਪੇਮਾਰੀ
FBI Hard Ball Operation: FBI ਨੇ ਗੋਲਡੀ ਬਰਾੜ 'ਤੇ 50,000 ਇਨਾਮ ਦਾ ਐਲਾਨਿਆ, ਲਾਰੈਂਸ ਗੈਂਗ ਖਿਲਾਫ ਛਾਪੇਮਾਰੀ...
Satluj: ਜਸਵੰਤ ਖਾਲੜਾ ਕਿਵੇਂ ਹੋਏ ਅਗਵਾ? ਦੋਸਤ ਤੇ ਚਸ਼ਮਦੀਦ ਰਾਜੀਵ ਸਿੰਘ ਨੇ Tv9 ਪੰਜਾਬੀ 'ਤੇ ਦੱਸਿਆ ਸੱਚ
Satluj: ਜਸਵੰਤ ਖਾਲੜਾ ਕਿਵੇਂ ਹੋਏ ਅਗਵਾ? ਦੋਸਤ ਤੇ ਚਸ਼ਮਦੀਦ ਰਾਜੀਵ ਸਿੰਘ ਨੇ Tv9 ਪੰਜਾਬੀ 'ਤੇ ਦੱਸਿਆ ਸੱਚ...
Satluj: ਸਤਲੁਜ ਨੂੰ OTT ਤੋਂ ਹਟਾਉਣ ਤੋਂ ਨਰਾਜ ਅੰਮ੍ਰਿਤਸਰ ਦੇ ਲੋਕ, ਮੁੜ ਸਟ੍ਰੀਮਿੰਗ ਦੀ ਮੰਗ
Satluj: ਸਤਲੁਜ ਨੂੰ OTT ਤੋਂ ਹਟਾਉਣ ਤੋਂ ਨਰਾਜ ਅੰਮ੍ਰਿਤਸਰ ਦੇ ਲੋਕ, ਮੁੜ ਸਟ੍ਰੀਮਿੰਗ ਦੀ ਮੰਗ...
Germany 'ਚ ਭਿਆਨਕ ਗਰਮੀ, ਤਕਨੀਕ ਦੇ ਬਾਵਜੂਦ ਕੁਦਰਤ ਦੇ ਅੱਗੇ ਬੇਬਸ ਲੋਕ
Germany 'ਚ ਭਿਆਨਕ ਗਰਮੀ, ਤਕਨੀਕ ਦੇ ਬਾਵਜੂਦ ਕੁਦਰਤ ਦੇ ਅੱਗੇ ਬੇਬਸ ਲੋਕ...