FBI ਦੀ ਕ੍ਰਿਮਿਨਲ ਲਿਸਟ ‘ਚ ਆਉਣ ਤੋਂ ਬਾਅਦ SHO ਟਾਂਡਾ ਗੁਰਿੰਦਰਜੀਤ ਲਾਈਨ ਹਾਜ਼ਰ, ਐਸਪੀ ਦਿਹਾਤੀ ਜਲੰਧਰ ਕਰਨਗੇ ਜਾਂਚ

Updated On: 

08 Jul 2026 15:34 PM IST

ਰਿਪੋਰਟਾਂ ਮੁਤਾਬਕ, ਡੀਆਈਜੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਐਸਐਸਪੀ ਨੇ ਕਿਹਾ ਕਿ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਤੇ ਜਾਣਕਾਰੀ ਦੇ ਆਧਾਰ 'ਤੇ ਸਾਹਮਣੇ ਆਇਆ ਹੈ। ਹੁਣ ਤੱਕ, ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਤੋਂ ਇਸ ਸੰਬੰਧੀ ਕੋਈ ਅਧਿਕਾਰਤ ਪੁਸ਼ਟੀ ਜਾਂ ਸਪੱਸ਼ਟ ਵੇਰਵੇ ਪ੍ਰਾਪਤ ਨਹੀਂ ਹੋਏ ਹਨ।

FBI ਦੀ ਕ੍ਰਿਮਿਨਲ ਲਿਸਟ ਚ ਆਉਣ ਤੋਂ ਬਾਅਦ SHO ਟਾਂਡਾ ਗੁਰਿੰਦਰਜੀਤ ਲਾਈਨ ਹਾਜ਼ਰ, ਐਸਪੀ ਦਿਹਾਤੀ ਜਲੰਧਰ ਕਰਨਗੇ ਜਾਂਚ

ਅਮਰੀਕੀ ਖੁਫੀਆ ਏਜੰਸੀ, ਐਫਬੀਆਈ ਦੇ ਅਧਿਕਾਰੀਆਂ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਗੁਰਿੰਦਰਜੀਤ ਸਿੰਘ ਤੇ ਇੱਕ ਅਮਰੀਕੀ ਪਰਿਵਾਰ ਤੋਂ 400000 ਡਾਲਰ (ਲਗਭਗ 4 ਕਰੋੜ ਰੁਪਏ) ਦੀ ਰਕਮ ਵਸੂਲਣ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ ਹੈ। ਐਫਬੀਆਈ ਦਾ ਇਲਜ਼ਾਮ ਹੈ ਕਿ ਗੁਰਿੰਦਰਜੀਤ ਸਿੰਘ ਨੇ ਲਾਸ ਏਂਜਲਸ ‘ਚ ਰਹਿਣ ਵਾਲੇ ਇੱਕ ਪਰਿਵਾਰ ਤੋਂ ਇਹ ਰਕਮ ਮੰਗੀ ਸੀ। ਉਸ ਨੇ ਧਮਕੀ ਦਿੱਤੀ ਸੀ ਕਿ ਜੇਕਰ ਪੈਸੇ ਨਹੀਂ ਦਿੱਤੇ ਗਏ ਤਾਂ ਪੰਜਾਬ ‘ਚ ਰਹਿਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕਤਲ ਦੇ ਮਾਮਲੇ ‘ਚ ਫਸਾਇਆ ਜਾਵੇਗਾ।

ਗੁਰਿੰਦਰਜੀਤ ਸਿੰਘ ਨੂੰ ਕੀਤਾ ਲਾਈਨ ਹਾਜ਼ਰ

ਇਸ ਪੂਰੇ ਮਾਮਲੇ ਤੋਂ ਬਾਅਦ ਟਾਂਡਾ ਦੇ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਹੁਸ਼ਿਆਰਪੁਰ ਦੇ ਐਸਐਸਪੀ ਨੇ ਟਾਂਡਾ ਦੇ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਲਾਈਨ ਹਾਜ਼ਰ ਕੀਤਾ ਹੈ। ਮਾਮਲੇ ਦੀ ਜਾਂਚ ਜਲੰਧਰ ਦਿਹਾਤੀ ਦੇ ਐਸਪੀ (ਡੀ) ਦੁਆਰਾ ਕੀਤੀ ਜਾਵੇਗੀ।

ਰਿਪੋਰਟਾਂ ਮੁਤਾਬਕ, ਡੀਆਈਜੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਐਸਐਸਪੀ ਨੇ ਕਿਹਾ ਕਿ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਤੇ ਜਾਣਕਾਰੀ ਦੇ ਆਧਾਰ ‘ਤੇ ਸਾਹਮਣੇ ਆਇਆ ਹੈ। ਹੁਣ ਤੱਕ, ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਤੋਂ ਇਸ ਸੰਬੰਧੀ ਕੋਈ ਅਧਿਕਾਰਤ ਪੁਸ਼ਟੀ ਜਾਂ ਸਪੱਸ਼ਟ ਵੇਰਵੇ ਪ੍ਰਾਪਤ ਨਹੀਂ ਹੋਏ ਹਨ।

ਉਨ੍ਹਾਂ ਅੱਗੇ ਕਿਹਾ ਕਿ ਪੂਰੀ ਤਸਵੀਰ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਫਿਲਹਾਲ, ਟਾਂਡਾ ਦੇ ਐਸਐਚਓ ਨੂੰ ਸਾਵਧਾਨੀ ਦੇ ਤੌਰ ‘ਤੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਤੇ ਜਾਂਚ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਗੁਰਿੰਦਰਜੀਤ ਸਿੰਘ ਦਾ ਨਾਮ ਕਿਵੇਂ ਆਇਆ?

ਕੁਝ ਮਹੀਨੇ ਪਹਿਲਾਂ, ਅਮਰੀਕੀ ਅਧਿਕਾਰੀਆਂ ਨੇ ਜੱਗੂ ਗੈਂਗ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਸੀ, ਜੋ ਦੇਸ਼ ‘ਚ ਗੈਰ-ਕਾਨੂੰਨੀ ਤੌਰ ‘ਤੇ ਦਾਖਲ ਹੋਇਆ ਸੀ। ਪੁੱਛਗਿੱਛ ਦੌਰਾਨ, ਇਸ ਵਿਅਕਤੀ ਨੇ ਗੁਰਿੰਦਰਜੀਤ ਸਿੰਘ ਦਾ ਨਾਮ ਲਿਆ, ਜਿਸ ਨਾਲ ਅਧਿਕਾਰੀਆਂ ਨੇ ਆਪਣੀ ਜਾਂਚ ਦਾ ਦਾਇਰਾ ਵਧਾਇਆ।

ਜਾਂਚ ਤੋਂ ਪਤਾ ਲੱਗਾ ਕਿ ਅਮਰੀਕੀ ਪੁਲਿਸ ਨੇ ਲਾਸ ਏਂਜਲਸ ‘ਚ ਇੱਕ ਮੁਲਜ਼ਮ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਸੀ ਤੇ ਗੁਰਿੰਦਰਜੀਤ ਸਿੰਘ ਨੇ ਕਿਸੇ ਤਰ੍ਹਾਂ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਫਿਰ ਉਸ ਨੇ ਕੇਸ ਨੂੰ ਸੁਲਝਾਉਣ ਦੇ ਬਹਾਨੇ ਮੁਲਜ਼ਮ ਦੇ ਪਰਿਵਾਰ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ।

ਅਮਰੀਕੀ ਅਧਿਕਾਰੀਆਂ ਨੇ ਹੁਣ ਗੁਰਿੰਦਰਜੀਤ ਸਿੰਘ ਨੂੰ ਆਪਣੀ ‘ਵਾਂਟੇਡ ਲਿਸਟ’ ‘ਚ ਸ਼ਾਮਲ ਕਰ ਲਿਆ ਹੈ। ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਨਾਲ ਇੱਕ ਪੋਸਟਰ ‘ਤੇ ਉਸ ਦੀ ਫੋਟੋ ਪ੍ਰਦਰਸ਼ਿਤ ਕੀਤੀ ਗਈ ਹੈ। ਇਸ ਮਾਮਲੇ ਸੰਬੰਧੀ ਅੰਗਰੇਜ਼ੀ ਅਖ਼ਬਾਰ ‘ਇੰਡੀਅਨ ਐਕਸਪ੍ਰੈਸ’ ਨਾਲ ਗੱਲ ਕਰਦੇ ਹੋਏ, ਮੁਲਾਜ਼ਮ ਗੁਰਿੰਦਰਜੀਤ ਸਿੰਘ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ ਤੇ ਆਪਣੀ ਬੇਗੁਨਾਹੀ ਦਾ ਦਾਅਵਾ ਕੀਤਾ ਹੈ। ਉਸ ਨੇ ਕਿਹਾ ਕਿ ਉਸ ਨੂੰ ਇਸ ਮੁੱਦੇ ਬਾਰੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦਾ ਮੁਲਾਜ਼ਮ ਅਮਰੀਕੀ ਪਰਿਵਾਰ ਤੋਂ ਕਰ ਰਿਹਾ ਸੀ ਵਸੂਲੀ, ਬਿਸ਼ਨੋਈ ਤੇ ਗੋਲਡੀ ਨਾਲ ਹੁਣ ਵਾਂਟੇਡ ਲਿਸਟ ਚ ਛਪੀ ਫੋਟੋ

Follow Us
Related Stories
ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ‘ਚ ਹਰਪ੍ਰੀਤ ਪ੍ਰਿੰਸ ਨੇ ਸੰਭਾਲੀ ਪ੍ਰਧਾਨਗੀ ਦੀ ਕੁਰਸੀ, ਸਮਾਗਮ ‘ਚ ਪਹੁੰਚੇ ਵਿਧਾਇਕ ਗੈਰੀ ਬੜਿੰਗ
ਖੰਨਾ ‘ਚ ਛੱਤ ‘ਤੇ ਚੜ੍ਹ ਕੇ ਐਨਕਾਊਂਟਰ ਦਾ ਡਰਾਮਾ ਕਰਨ ਵਾਲਾ ਨਿਕਲਿਆ ਬਦਮਾਸ਼, ਲੱਖਾਂ ਦੀ ਸੋਨਾ ਚੋਰੀ ਮਾਮਲੇ ‘ਚ ਸੀ ਲੋੜੀਂਦਾ
ਪੰਜਾਬ ਦੀਆਂ ਔਰਤਾਂ ਲਈ CM ਮਾਨ ਦਾ ਐਲਾਨ, ਜੇ ਨਾ ਕੀਤਾ ਇਹ ਕੰਮ ਤਾਂ ਬੰਦ ਹੋ ਸਕਦੀ ਹੈ ‘ਮਾਵਾ ਧੀਆ ਯੋਜਨਾ’ ਦੀ ਰਾਸ਼ੀ
ਮਾਨਸੂਨ ਦੀ ਸ਼ੁਰੂਆਤ ਦੇ ਨਾਲ ਘੱਗਰ ਦਰਿਆ ਦੇ ਕੰਢੇ ਚੌਕਸੀ, ਪ੍ਰਸ਼ਾਸਨ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ​​ਕਰਨ ‘ਚ ਰੁੱਝਿਆ
ਅੰਮ੍ਰਿਤਸਰ ‘ਚ ਕਾਊਂਟਰ-ਇੰਟੈਲੀਜੈਂਸ ਨੂੰ ਵੱਡੀ ਸਫਲਤਾ, 6 ਹੈਂਡ ਗ੍ਰਨੇਡ ਤੇ 12 ਪਿਸਤੌਲ ਬਰਾਮਦ; 3 ਮੁਲਜ਼ਮ ਗ੍ਰਿਫ਼ਤਾਰ
328 ਪਾਵਨ ਸਰੂਪ ਮਾਮਲਾ: SIT ਨੇ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦਾ ਕੀਤਾ ਦੌਰਾ, ਤਿੰਨ ਘੰਟੇ ਤੱਕ ਚੱਲੀ ਗਹਿਰਾਈ ਨਾਲ ਜਾਂਚ