ਫਾਜ਼ਿਲਕਾ ਦੀ ਭਾਰਤ-ਪਾਕਿ ਸਰਹੱਦ ਪਾਰ ਕਰਕੇ ਭਾਰਤ ‘ਚ ਵੜ੍ਹਿਆ ਪਾਕਿਸਤਾਨੀ, ਪੁੱਛਗਿੱਛ ਕਰ ਰਹੀ ਪੁਲਿਸ
Pak Citizen Cross Border: ਫਿਲਹਾਲ ਇਹ ਨੌਜਵਾਨ ਜਿਆਦਾ ਕੁਝ ਨਹੀਂ ਦੱਸ ਪਾ ਰਿਹਾ ਹੈ। ਪੁਲਿਸ ਅਧਿਕਾਰੀ ਲਗਾਤਾਰ ਉਸ ਕੋਲੋਂ ਪੁੱਛਗਿੱਛ ਵਿੱਚ ਜੁਟੇ ਹਨ। ਨਾਲ ਹੀ ਉਸ ਵੱਲੋਂ ਦੱਸੀਆਂ ਗੱਲਾਂ ਦੀ ਤਸਦੀਕ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਨੇ ਦੱਸੀ ਨੌਜਵਾਨ ਦੀ ਪਛਾਣ
ਐਸਐਚਓ ਸੁਨੀਲ ਕੁਮਾਰ ਅਨੁਸਾਰ ਨੌਜਵਾਨ ਦਾ ਨਾਮ ਮੁਕਰੱਮ ਸ਼ਰੀਫ਼ (Mukkram Shariff) ਹੈ। ਉਹ ਪਾਕਿਸਤਾਨ ਦੇ ਜ਼ਿਲ੍ਹਾ ਬਹਾਵਲਨਗਰ ਦਾ ਰਹਿਣ ਵਾਲਾ ਹੈ। ਮੁੱਢਲੀ ਪੁੱਛਗਿੱਛ ‘ਚ ਉਸ ਨੇ ਦੱਸਿਆ ਕਿ ਉਹ ਗਲਤੀ ਨਾਲ ਭਟਕਦੇ ਹੋਏ ਸਰਹੱਦ ਪਾਰ ਆ ਗਿਆ। ਪੁਲਿਸ ਅਧਿਕਾਰੀ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਭਾਰਤ ਵਿਚ ਕਿਉਂ ਦਾਖਲ ਹੋਇਆ ਸੀ।Loading...
Unable to load recommendations.
Follow Us
