ਫਿਰੋਜ਼ਪੁਰ ਤੋਂ 77 ਕਿੱਲੋ ਹੈਰੋਇਨ ਸਣੇ ਚਾਰ ਨਸ਼ਾ ਤਸਕਰ ਗ੍ਰਿਫਤਾਰ, ਹਥਿਆਰ ਵੀ ਹੋਏ ਬਰਾਮਦ, ਡੀਜੀਪੀ ਨੇ ਦਿੱਤੀ ਜਾਣਕਾਰੀ | Four drug smugglers arrested with 77 kg of heroin from Ferozepur, weapons were also recovered Punjabi news - TV9 Punjabi

ਫਿਰੋਜ਼ਪੁਰ ਤੋਂ 77 ਕਿੱਲੋ ਹੈਰੋਇਨ ਸਣੇ ਚਾਰ ਨਸ਼ਾ ਤਸਕਰ ਗ੍ਰਿਫਤਾਰ, ਹਥਿਆਰ ਵੀ ਬਰਾਮਦ, ਡੀਜੀਪੀ ਨੇ ਦਿੱਤੀ ਜਾਣਕਾਰੀ, ਬੋਲੇ ਅੱਗੇ ਵੀ ਕਾਰਵਾਈ ਰਹੇਗੀ ਜਾਰੀ

Updated On: 

06 Aug 2023 14:37 PM

ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੋ ਮਾਮਲਿਆਂ 'ਚ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਤੋਂ 77 ਕਿੱਲੋਂ ਹੈਰੋਇਨ ਤੇ ਤਿੰਨ ਪਿਸਤੌਲ ਬਰਾਮਦ ਹੋਏ। ਇਸ ਸਬੰਧ ਵਿੱਚ ਡੀਜੀਪੀ ਨੇ ਟਵੀਟ ਵੀ ਕੀਤਾ ਹੈ। ਇਸ ਤੋਂ ਪਹਿਲਾਂ ਵੀ ਜੁਲਾਈ ਮਹੀਨੇ ਇੱਥੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਸੀ।

ਫਿਰੋਜ਼ਪੁਰ ਤੋਂ 77 ਕਿੱਲੋ ਹੈਰੋਇਨ ਸਣੇ ਚਾਰ ਨਸ਼ਾ ਤਸਕਰ ਗ੍ਰਿਫਤਾਰ, ਹਥਿਆਰ ਵੀ ਬਰਾਮਦ, ਡੀਜੀਪੀ ਨੇ ਦਿੱਤੀ ਜਾਣਕਾਰੀ, ਬੋਲੇ ਅੱਗੇ ਵੀ ਕਾਰਵਾਈ ਰਹੇਗੀ ਜਾਰੀ
Follow Us On

ਫਿਰੋਜ਼ਪੁਰ। ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਸਖਤੀ ਕੀਤੀ ਹੋਈ ਹੈ। ਤੇ ਹੁਣ ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ (Counter Intelligence) ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਕਾਊਂਟਰ ਇੰਟੈਲੀਜੈਂਸ ਨੇ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਤੋਂ 77 ਕਿੱਲੋਂ ਹੈਰੋਇਨ ਸਣੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਗ੍ਰਿਫਾਤਰ ਬਦਮਾਸ਼ਾਂ ਤੋਂ ਤਿੰਨ ਪਿਸਤੌਲ ਵੀ ਬਰਾਮਦ ਕੀਤੇ ਗਏ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਤਮ ਕੌਮਾਂਤਰੀ ਮਾਰਕੀਟ ਵਿੱਚ ਕਰੀਬ 387 ਕਰੋੜ ਦੱਸੀ ਜਾ ਰਹੀ ਹੈ।

ਇਸ ਸਬੰਧ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦੱਸਿਆ ਕਿ ਇਹ ਬਰਾਮਦਗੀ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ ਕੀਤੀ ਗਈ ਹੈ। ਦੋ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਨੇ ਚਾਰ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਖੇਪ ਪਾਕਿਸਤਾਨ ਤੋਂ ਭਾਰਤੀ ਸਰਹੱਦ ‘ਤੇ ਪਹੁੰਚਾਈ ਗਈ ਸੀ ਅਤੇ ਫੜੇ ਗਏ ਸਮੱਗਲਰ ਇਸ ਖੇਪ ਨੂੰ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ‘ਚ ਪਹੁੰਚਾਉਣ ਵਾਲੇ ਸਨ। ਪੁਲਿਸ ਨੇ ਐਸਐਸਓਸੀ ਫਾਜ਼ਿਲਕਾ ਵਿਖੇ ਐਨਡੀਪੀਐਸ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਜੀਪੀ ਨੇ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।

In one of the biggest heroin seizures of 2023: In two separate intelligence-led operations, Counter Intelligence, #Ferozepur has apprehended 4 drug traffickers and recovered 77Kg heroin (41Kg+36Kg) and 3 pistols(1/3) pic.twitter.com/0my39wIySd

— DGP Punjab Police (@DGPPunjabPolice) August 6, 2023

3 ਪਿਸਤੌਲ ਵੀ ਬਰਾਮਦ ਕੀਤੇ

ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ 4 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਮਾਮਲੇ ਵਿੱਚ 41 ਕਿਲੋ ਅਤੇ ਦੂਜੇ ਮਾਮਲੇ ਵਿੱਚ 36 ਕਿਲੋ ਹੈਰੋਇਨ ਬਰਾਮਦ ਹੋਈ ਹੈ। ਜਿਸਦੀ ਕੀਮਤ ਕਰੋੜਾਂ ਰੁਪਏ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਪੁਲਿਸ ਨੇ 3 ਇੰਪੋਟੇਂਟ ਪਿਸਤੌਲ ਵੀ ਬਰਾਮਦ ਕੀਤੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ। ਇਸ ਤੋਂ ਪਹਿਲਾਂ ਵੀ ਜੁਲਾਈ ਮਹੀਨੇ ਫਿਰੋਜ਼ਪੁਰ ਚੋਂ ਬੀ.ਐਸ.ਐਫ ਨੇ ਸਤਲੁਜ ਦਰਿਆ ‘ਚ ਪਾਕਿਸਤਾਨ ਵਾਲੇ ਪਾਸਿਓਂ ਵਹਿ ਰਹੀ 2 ਬੋਤਲਾਂ ਨੂੰ ਕਾਬੂ ਕਰਕੇ 1.5 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਬੀ ਐੱਸ ਐੱਫ. (BSF) ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਸੀ ਕਿ ਪਿੰਡ ਰਾਓ ਕੇ ਦੇ ਇਲਾਕੇ ਵਿੱਚ ਡਿਊਟੀ ਤੇ ਤਾਇਨਾਤ ਬੀ.ਐਸ.ਐਫ. ਬੋਟ ਨਾਕਾ ਪਾਰਟੀ ਦੇ ਜਵਾਨਾਂ ਨੇ ਦੋ ਬੋਤਲਾਂ ਪਾਣੀ ਦੇ ਤੇਜ਼ ਕਰੰਟ ਨਾਲ ਵਗਦੀਆਂ ਦੇਖੀਆਂ, ਜਿਨ੍ਹਾਂ ਨੂੰ ਜ਼ਬਤ ਕਰਕੇ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਵਿੱਚੋਂ ਡੇਢ ਕਿੱਲੋ ਹੈਰੋਇਨ ਬਰਾਮਦ ਹੋਈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version