ਅਬੋਹਰ ‘ਚ ਮਲੂਕਪੁਰਾ ਮਾਈਨਰ ‘ਚ ਪਾੜ ਕਾਰਨ ਸੈਂਕੜੇ ਏਕੜੇ ਫਸਲ ਡੁੱਬੀ, ਕਈ ਘਰਾਂ ‘ਚ ਵੜਿਆ ਪਾਣੀ

Published: 

25 Dec 2023 14:54 PM

ਪਿੰਡ ਕਿੱਕਰਖੇੜਾ ਨੇੜੇ ਮਲੂਕਪੁਰਾ ਮਾਈਨਰ ਵਿੱਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ। ਉੱਥੇ ਹੀ ਨੇੜਲੀ ਇੱਕ ਢਾਣੀ ਵਿੱਚ ਵੀ ਪਾਣੀ ਦਾਖਲ ਹੋਣ ਕਾਰਨ ਘਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਡੀਸੀ ਨੇ ਦੱਸਿਆ ਕਿ ਕਿਸਾਨਾਂ ਅਨੁਸਾਰ ਬੀਤੀ ਰਾਤ ਇਸ ਨਹਿਰ ਵਿੱਚ ਕਰੀਬ 80 ਫੁੱਟ ਪਾੜ ਪੈ ਗਿਆ, ਜਿਸ ਕਾਰਨ ਕਰੀਬ 100 ਏਕੜ ਫਸਲ ਪਾਣੀ ਵਿੱਚ ਡੁੱਬ ਗਈ।

ਅਬੋਹਰ ਚ ਮਲੂਕਪੁਰਾ ਮਾਈਨਰ ਚ ਪਾੜ ਕਾਰਨ ਸੈਂਕੜੇ ਏਕੜੇ ਫਸਲ ਡੁੱਬੀ, ਕਈ ਘਰਾਂ ਚ ਵੜਿਆ ਪਾਣੀ
Follow Us On

ਬੀਤੀ ਰਾਤ ਅਬੋਹਰ (Abohar) ਦੇ ਪਿੰਡ ਕਿੱਕਰਖੇੜਾ ਨੇੜੇ ਮਲੂਕਪੁਰਾ ਮਾਈਨਰ ਵਿੱਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ। ਉੱਥੇ ਹੀ ਨੇੜਲੀ ਇੱਕ ਢਾਣੀ ਵਿੱਚ ਵੀ ਪਾਣੀ ਦਾਖਲ ਹੋਣ ਕਾਰਨ ਘਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਸੂਚਨਾ ਮਿਲਣ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ, ਬੱਲੂਆਣਾ ਤੋਂ ਵਿਧਾਇਕ ਗੋਲਡੀ ਮੁਸਾਫ਼ਿਰ ਅਤੇ ਨਹਿਰੀ ਵਿਭਾਗ ਦੇ ਐਕਸੀਅਨ ਅੱਜ ਦੁਪਹਿਰ ਮੌਕੇ ਤੇ ਪੁੱਜੇ ਅਤੇ ਹਲਾਤਾਂ ਦਾ ਜਾਇਜ਼ਾ ਲਿਆ।

ਮੌਕੇ ਤੇ ਪੁੱਜੇ ਡੀਸੀ ਨੇ ਦੱਸਿਆ ਕਿ ਕਿਸਾਨਾਂ ਅਨੁਸਾਰ ਬੀਤੀ ਰਾਤ ਇਸ ਨਹਿਰ ਵਿੱਚ ਕਰੀਬ 80 ਫੁੱਟ ਪਾੜ ਪੈ ਗਿਆ, ਜਿਸ ਕਾਰਨ ਕਰੀਬ 100 ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਸੂਚਨਾ ਮਿਲਦੇ ਹੀ ਉਹ ਮੌਕੇ ‘ਤੇ ਜਾ ਕੇ ਮੁਆਇਨਾ ਕਰਨ ਲਈ ਪਹੁੰਚੇ ਅਤੇ ਦੇਖਿਆ ਕਿ ਨਹਿਰ ਟੁੱਟਣ ਕਾਰਨ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਨਹਿਰ ਟੁੱਟਣ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦੀ ਰਿਪੋਰਟ ਤਿਆਰ ਕਰਕੇ ਭੇਜੀ ਜਾਵੇਗੀ ਅਤੇ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਢਾਣੀ ਦੇ ਘਰਾਂ ਨੂੰ ਹੋਏ ਨੁਕਸਾਨ ਦਾ ਵੀ ਸਰਕਾਰ ਨੂੰ ਮੁਆਵਜ਼ਾ ਦਿੱਤਾ ਜਾਵੇਗਾ।

ਜਾਇਜ਼ਾ ਲੈਣ ਪੁੱਜੇ MLA

ਇਸ ਮੌਕੇ ਵਿਧਾਇਕ ਗੋਲਡੀ ਮੁਸਾਫਿਰ ਨੇ ਕਿਹਾ ਕਿ ਨਹਿਰ ਟੁੱਟਣ ਦੀ ਸੂਚਨਾ ਮਿਲਦਿਆਂ ਹੀ ਉਹ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਇੱਥੇ ਪਹੁੰਚੇ ਅਤੇ ਉਨ੍ਹਾਂ ਨੂੰ ਲੋਕਾਂ ਦੀ ਸਾਰ ਲਈ। ਇਸ ਮਾਮਲੇ ਤੇ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਨਹਿਰ ਟੁੱਟਣ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ ਅਤੇ ਜਲਦੀ ਹੀ ਮੁਆਵਜ਼ਾ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਐਕਸੀਅਨ ਸੁਖਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਸੂਚਨਾ ਮਿਲਣ ‘ਤੇ ਉਨ੍ਹਾਂ ਨੇ ਪਿੱਛੇ ਤੋਂ ਨਹਿਰ ‘ਚ ਪਾਣੀ ਘੱਟ ਕਰ ਦਿੱਤਾ ਹੈ। ਨਹਿਰ ਦਾ ਵਹਾਅ ਬਹੁਤ ਜ਼ਿਆਦਾ ਹੋਣ ਕਾਰਨ ਇਸ ਨੂੰ ਬੰਨ੍ਹਣ ਦਾ ਕੰਮ ਕੱਲ ਤੋਂ ਸ਼ੁਰੂ ਕੀਤਾ ਜਾਵੇਗਾ।