ਅਬੋਹਰ ਤੋਂ 6 ਮਹੀਨੇ ਪਹਿਲਾਂ ਘਰੋਂ ਗਈ ਕੁੜੀ ਰਾਜਸਥਾਨ ਤੋਂ ਬਰਾਮਦ, ਮਾਮਾ ਹੀ ਲੈ ਗਿਆ ਸੀ ਭਜਾ
ਅਬੋਹਰ ਦੇ ਨਜ਼ਦੀਕੀ ਪਿੰਡ ਦੇ ਇੱਕ ਘਰ ਚੋਂ ਗਈ ਨਾਬਾਲਗ ਕੁੜੀ ਨੂੰ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਅਤੇ ਕੁੜੀ ਨੂੰ ਪਿੰਡ ਬੀਕਾਨਰੇ ਤੋਂ ਬਰਾਮਦ ਕਰ ਲਿਆ ਹੈ। ਮੁਲਜ਼ਮ ਪੁਲਿਸ ਦੀ ਹਿਰਾਸਤ ਚ ਹੈ ਅਤੇ ਜਲਦ ਹੀ ਉਸ ਅਦਾਲਚ ਚ ਪੇਸ਼ ਕੀਤਾ ਜਾਵੇਗਾ।ਪੁਲਿਸ ਨੇ ਸਰਕਾਰੀ ਹਸਪਤਾਲ ਵਿੱਚ ਉਸ ਕੁੜੀ ਦਾ ਮੈਡੀਕਲ ਕਰਵਾਇਆ ਹੈ।
ਕਰੀਬ 6 ਮਹੀਨੇ ਪਹਿਲਾਂ ਅਬੋਹਰ (Abohar) ਦੇ ਨਜ਼ਦੀਕੀ ਪਿੰਡ ਦੇ ਇੱਕ ਘਰ ਚੋਂ ਗਈ ਨਾਬਾਲਗ ਕੁੜੀ ਨੂੰ ਬਰਾਮਦ ਕੀਤਾ ਗਿਆ ਹੈ। ਉਸ ਨੂੰ ਖੂਈਆਂ ਸਰਵਰ ਪੁਲਿਸ ਨੂੰ ਇਹ ਕੁੜੀ ਰਾਜਸਥਾਨ ਦੇ ਬੀਕਾਨਰੇ ਤੋਂ ਮਿਲੀ ਹੈ। ਪੁਲਿਸ ਨੇ ਸਰਕਾਰੀ ਹਸਪਤਾਲ ਵਿੱਚ ਉਸ ਦਾ ਮੈਡੀਕਲ ਕਰਵਾਇਆ ਹੈ। ਸੂਚਨਾ ਮੁਤਾਬਕ ਉਸ ਦਾ ਰਿਸ਼ਤੇ ਚ ਮਾਮਾ ਹੀ ਹੈ ਜੋ ਉਸ ਨੂੰ ਵਰਗਲਾ ਕੇ ਭਜਾ ਲੈ ਗਿਆ ਸੀ। ਕੁੜੀ ਦੀ ਮਾਂ ਨੇ ਇਸ ਨੂੰ ਲੈ ਕੇ ਸ਼ਿਕਾਅਤ ਦਰਜ ਕਰਵਾਈ ਸੀ। ਮੁਲਜ਼ਮ ਪੁਲਿਸ ਦੀ ਹਿਰਾਸਤ ਚ ਹੈ ਅਤੇ ਜਲਦ ਹੀ ਉਸ ਅਦਾਲਚ ਚ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ 16 ਸਾਲਾ ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਦੱਸਿਆ ਕਿ ਉਸ ਦਾ ਮਾਮਾ ਜੋ ਕੀ 26 ਸਾਲ ਦਾ ਹੈ ਕੁੜੀ ਨੂੰ ਭਜਾ ਕੇ ਲੈ ਗਿਆ ਹੈ। ਉਹ ਡੱਬਵਾਲੀ ਦਾ ਰਹਿਣ ਵਾਲਾ ਹੈ ਅਤੇ 6 ਮਹੀਨੇ ਪਹਿਲਾਂ ਉਨ੍ਹਾਂ ਦੇ ਘਰ ਹੀ ਰਹਿੰਦਾ ਸੀ। ਉਸ ਨੇ ਦੱਸਿਆ ਕਿ ਰਾਤ ਜਦੋਂ ਉਹ ਆਪਣੇ ਘਰ ਵਿੱਚ ਸੁੱਤੀ ਹੋਈ ਸੀ ਤਾਂ ਉਹ ਉਸ ਦੀ ਧੀ ਨੂੰ ਵਰਗਲਾ ਕੇ ਕਿਤੇ ਲੈ ਗਿਆ। ਪਰਿਵਾਰ ਵੱਲੋਂ ਬਹੁਤ ਹੀ ਭਾਲ ਕੀਤੀ ਪਰ ਕੁਝ ਨਾ ਮਿਲਿਆ। ਹਾਕੇ ਕੇ ਉਨ੍ਹਾਂ ਖੂਈਆਂ ਸਰਵਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੇ ਪੁਲਿਸ ਨੇ ਉਸ ਖ਼ਿਲਾਫ਼ ਧਾਰਾ 363 ਤੇ 366 ਤਹਿਤ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ।
6 ਤੋਂ ਸੀ ਭਾਲ
ਕਰੀਬ 6 ਮਹੀਨੇ ਬਾਅਦ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ‘ਤੇ ਪੁਲਿਸ ਨੇ ਮੁਲਜ਼ਮ ਅਤੇ ਕੁੜੀ ਨੂੰ ਪਿੰਡ ਬੀਕਾਨਰੇ ਤੋਂ ਬਰਾਮਦ ਕਰ ਲਿਆ ਹੈ। ਪੁਲਿਸ ਨੇ ਇਸ ਕੁੜੀ ਦਾ ਮੈਡੀਕਲ ਕਰਵਾਇਆ ਹੈ। ਪੁਲਿਸ ਨੇ ਮੁਲਜ਼ਮ ਖਿਲਾਫ਼ ਜ਼ੁਰਮ ਵਾਧਾ ਕਰਦੇ ਹੋਏ ਕੁਝ ਨਵੀਆਂ ਧਾਰਾਵਾਂ ਵੀ ਜੋੜੀਆਂ ਹਨ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਨੂੰ ਜਲਦ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੀ ਜਾਂਚ ਐਸਆਈ ਇੰਦਰਜੀਤ ਕੌਰ ਕਰ ਰਹੇ ਹਨ।