Subscribe to
Notifications
Subscribe to
Notifications
ਪਟਿਆਲਾ। ਹੜ੍ਹਾਂ ਨੇ ਪੰਜਾਬ ਵਿੱਚ ਤਬਾਹੀ ਮਚਾਈ ਹੈ। ਇਸਦੇ ਤਹਿਤ
ਪਟਿਆਲਾ (Patiala) ਤੋਂ ਵੀ ਇੱਕ ਦੁੱਖਭਰੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਦੇਵੀਗੜ੍ਹ ਇਲਾਕੇ ਵਿੱਚ ਦੋ ਸਕੇ ਭਰਾਵਾਂ ਦੀਆਂ ਦੋ ਧੀਆਂ ਜੋ ਆਪਣੇ ਦਾਦਾ ਨਾਲ ਟਾਂਗਰੀ ਨਦੀ ਦੇ ਕੰਢੇ ਤੇ ਅਮਰੂਦ ਦੇ ਦਰੱਖਤ ਤੋਂ ਅਮਰੂਦ ਤੋੜਨ ਗਈਆਂ ਸਨ। ਪਿੰਡ ਬੁੱਢੇ ਮੋੜ ਵਿੱਚ ਇੱਕ ਲੜਕੀ ਦਾ ਪੈਰ ਫਿਸਲ ਗਿਆ ਅਤੇ ਉਹ ਟਾਂਗਰੀ ਨਦੀ ਵਿੱਚ ਡਿੱਗ ਗਈ। ਜਿਸਨੂੰ ਬਚਾਉਣ ਲਈ ਦੂਜੀ ਲੜਕੀ ਵੀ ਨਦੀ ਵਿੱਚ ਡਿੱਗ ਗਈ।
ਉਨ੍ਹਾਂ ਦੇ ਦਾਦਾ ਨੇ ਦੋਹਾਂ ਪੋਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕਿਆ। ਤੇ ਦੋਹੇਂ ਕੁੜੀਆਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਈਆਂ।ਇਸ ਤੋਂ ਬਾਅਦ
ਗੋਤਾਂਖੋਰਾਂ (Divers) ਨੇ ਇੱਕ ਬੱਚੀ ਦੀ ਲਾਸ਼ ਬਰਾਮਦ ਕਰ ਲਈ ਅਤੇ ਦੂਜੀ ਦੀ ਹਾਲੇ ਭਾਲ ਜਾਰੀ ਹੈ। ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਟਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ।
ਫਾਜ਼ਿਲਕਾ ‘ਚ ਵੀ ਪਾਣੀ ‘ਚ ਡੁੱਬਣ ਨਾਲ ਦੋ ਦੀ ਮੌਤ
ਫਾਜ਼ਿਲਕਾ (Fazilka) ਦੇ ਸਰਹੱਦੀ ਪਿੰਡ ਢਾਣੀ ਸਾਧਾ ਸਿੰਘ ‘ਚ 11 ਸਾਲਾ ਬੱਚੇ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਬੂਟਾ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹੜ੍ਹ ਨੇ ਉਨ੍ਹਾਂ ਦੇ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ। ਉਨ੍ਹਾਂ ਦੀਆਂ ਫ਼ਸਲਾਂ ਵੀ ਬਰਬਾਦ ਹੋ ਗਈਆਂ ਹਨ ਅਤੇ ਉਨ੍ਹਾਂ ਦੇ ਘਰਾਂ ਨੂੰ ਵੀ ਖ਼ਤਰਾ ਹੈ। ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਸਮੇਤ ਸਾਰੇ ਪਰਿਵਾਰਕ ਮੈਂਬਰ ਚਿੰਤਾ ‘ਚ ਰਹਿ ਰਹੇ ਹਨ। ਇਸੇ ਚਿੰਤਾ ਕਾਰਨ ਉਸ ਦੇ ਭਤੀਜੇ ਬੂਟਾ ਸਿੰਘ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਹ ਹੇਠਾਂ ਡਿੱਗ ਪਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਸੰਭਾਲਿਆ ਪਰ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਉੱਧਰ ਦੁੱਧ ਦੀ ਸੇਵਾ ਕਰਨ ਵਾਸਤੇ ਜਾ ਰਹੇ ਇੱਕ ਵਿਅਕਤੀ ਦਾ ਸੜਕ ਤੋਂ ਪੈਰ ਤਿਲਕ ਗਿਆ ਜਿਸ ਕਾਰਨ ਉਸਦੀ ਡੂੰਘੇ ਪਾਣੀ ਚ ਜਾਂ ਡਿੱਗਾ ਕਰਕੇ ਮੌਤ ਹੋ ਗਈ। ਮੌਕੇ ਤੇ ਮੌਜੂਦ ਬੀਡੀਪੀਓ ਵੱਲੋਂ ਆਪਣੀ ਨਿੱਜੀ ਕਾਰ ਦੇ ਵਿੱਚ ਪਾ ਕੇ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸਦੀ ਜਾਨ ਨਹੀਂ ਬਚ ਸਕੀ। ਮ੍ਰਿਤਕ ਵਿਅਕਤੀ ਫਾਜਿਲਕਾ ਦੇ ਪਿੰਡ ਘੂਰਕਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ , ਲੇਟੇਸਟ ਵੇੱਬ ਸਟੋਰੀ , NRI ਨਿਊਜ਼ , ਮਨੋਰੰਜਨ ਦੀ ਖਬਰ , ਵਿਦੇਸ਼ ਦੀ ਬ੍ਰੇਕਿੰਗ ਨਿਊਜ਼ , ਪਾਕਿਸਤਾਨ ਦਾ ਹਰ ਅਪਡੇਟ , ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ