Army Recruitment: 21 ਤੋਂ 27 ਅਗਸਤ ਤੱਕ ਪਟਿਆਲਾ ਵਿੱਚ ਹੋਵੇਗੀ ਫੌਜ ਦੀ ਭਰਤੀ ਰੈਲੀ, ਛੇ ਜ਼ਿਲ੍ਹਿਆਂ ਦੇ 5000 ਉਮੀਦਵਾਰ ਹੋਣਗੇ ਸ਼ਾਮਿਲ
ਪਟਿਆਲਾ ਪ੍ਰਸ਼ਾਸਨ ਨੇ ਫੌਜ ਦੇ ਸਹਿਯੋਗ ਨਾਲ ਇਸ ਭਰਤੀ ਰੈਲੀ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਭਰਤੀ ਰੈਲੀ ਆਰਮੀ ਏਰੀਆ, ਸੰਗਰੂਰ ਰੋਡ ਸਥਿਤ ਪਟਿਆਲਾ ਐਵੀਏਸ਼ਨ ਕਲੱਬ ਦੇ ਸਾਹਮਣੇ ਗਰਾਊਂਡ ਵਿੱਚ ਹੋਵੇਗੀ। 21 ਅਗਸਤ ਨੂੰ ਸਵੇਰੇ 2 ਵਜੇ ਭਰਤੀ ਲਈ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨਾਂ ਦੇ ਸਰੀਰਕ ਟੈਸਟ ਲਈ ਅਰਜ਼ੀਆਂ ਸ਼ੁਰੂ ਹੋ ਜਾਣਗੀਆਂ।

ਪੰਜਾਬ ਨਿਊਜ। ਭਾਰਤੀ ਫੌਜ ਵੱਲੋਂ 21 ਅਗਸਤ ਤੋਂ ਪਟਿਆਲਾ (Patiala) ਵਿਖੇ ਪੰਜਾਬ ਦੇ ਛੇ ਜ਼ਿਲ੍ਹਿਆਂ ਸੰਗਰੂਰ, ਮਾਨਸਾ, ਬਰਨਾਲਾ, ਪਟਿਆਲਾ, ਮਲੇਰਕੋਟਲਾ ਅਤੇ ਫਤਹਿਗੜ੍ਹ ਸਾਹਿਬ ਦੇ ਨੌਜਵਾਨਾਂ ਲਈ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਸ ਵਿੱਚ 5000 ਉਮੀਦਵਾਰਾਂ ਦੇ ਭਾਗ ਲੈਣ ਦੀ ਉਮੀਦ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੌਜ ਦੇ ਸਹਿਯੋਗ ਨਾਲ ਇਸ ਭਰਤੀ ਰੈਲੀ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਭਰਤੀ ਰੈਲੀ ਆਰਮੀ ਏਰੀਆ, ਸੰਗਰੂਰ ਰੋਡ ਸਥਿਤ ਪਟਿਆਲਾ ਐਵੀਏਸ਼ਨ ਕਲੱਬ ਦੇ ਸਾਹਮਣੇ ਗਰਾਊਂਡ ਵਿੱਚ ਹੋਵੇਗੀ।
21 ਅਗਸਤ ਨੂੰ ਸਵੇਰੇ 2 ਵਜੇ ਭਰਤੀ ਲਈ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨਾਂ ਦੇ ਸਰੀਰਕ ਟੈਸਟ ਲਈ ਅਰਜ਼ੀਆਂ ਸ਼ੁਰੂ ਹੋ ਜਾਣਗੀਆਂ। ਭਰਤੀ ਡਾਇਰੈਕਟਰ (Recruiting Director) ਨੇ ਦੱਸਿਆ ਕਿ 27 ਅਗਸਤ ਤੱਕ ਚੱਲਣ ਵਾਲੀ ਇਸ ਰੈਲੀ ਵਿੱਚ ਭਰਤੀ ਬਿਲਕੁਲ ਮੁਫ਼ਤ ਅਤੇ ਸਿਰਫ਼ ਯੋਗਤਾ ਦੇ ਆਧਾਰ ਤੇ ਹੀ ਕੀਤੀ ਜਾਵੇਗੀ। ਇਸ ਲਈ ਉਮੀਦਵਾਰ ਭਰਤੀ ਲਈ ਕਿਸੇ ਨੂੰ ਰਿਸ਼ਵਤ ਆਦਿ ਨਾ ਦੇਣ ਅਤੇ ਕਿਸੇ ਵੀ ਕਿਸਮ ਦੇ ਟਾਊਟ ਤੋਂ ਸੁਚੇਤ ਰਹਿਣ।