ਨਿਹੰਗ ਪਿਓ-ਪੁੱਤ ਦਾ ਹਥੌੜੇ ਮਾਰ ਕੇ ਕਤਲ,ਫਾਜ਼ਿਲਕਾ ‘ਚ ਆਪਣੇ ਹੀ ਬਣੇ ਖੂਨ ਦੇ ਵੈਰੀ

Updated On: 

21 Oct 2023 22:57 PM

ਕਲਯੁੱਗ ਦੇ ਇਸ ਯੁੱਗ ਚ ਮਾਮੂਲੀ ਝਗੜਿਆਂ ਚ ਆਪਣੇ ਹੀ ਆਪਣੇ ਖੂਨ ਦੇ ਵੈਰੀ ਬਣ ਜਾਂਦੇ ਹਨ। ਇਹ ਝਗੜੇ ਇੱਥੋਂ ਤੱਕ ਵਧਾ ਲਏ ਜਾਂਦੇ ਹਨ ਕਿ ਆਪਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਜਿਲ੍ਹਾ ਫਾਜ਼ਿਲਕਾ ਤੋਂ ਸਾਮਣੇ ਆਇਆ ਹੈ। ਜਿੱਥੇ ਨਿਹੰਗ ਪਿਓ ਪੁੱਤ ਨੂੰ ਹਥੌੜੇ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਤਲ ਵੀ ਕੋਈ ਹੋਰ ਨਹੀਂ ਬਲਕਿ ਮ੍ਰਿਤਕ ਦਾ ਭਰਾ ਅਤੇ ਭਤੀਜੇ ਹੀ ਨਿਕਲੇ।

ਨਿਹੰਗ ਪਿਓ-ਪੁੱਤ ਦਾ ਹਥੌੜੇ ਮਾਰ ਕੇ ਕਤਲ,ਫਾਜ਼ਿਲਕਾ ਚ ਆਪਣੇ ਹੀ ਬਣੇ ਖੂਨ ਦੇ ਵੈਰੀ
Follow Us On

ਪੰਜਾਬ ਨਿਊਜ। ਫਾਜਿਲਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਪਿੰਡ ਬੋਦਲਾ ਦੇ ਰਹਿਣ ਵਾਲੇ ਨਿਹੰਗ ਪ੍ਰਤਾਪ ਸਿੰਘ ਅਤੇ ਉਸਦੇ ਪੁੱਤਰ ਗਗਨਦੀਪ ਦਾ ਆਪਣੇ ਹੀ ਰਿਸ਼ਤੇਦਾਰਾਂ ਨਾਲ ਝਗੜਾ ਚੱਲ ਰਿਹਾ ਸੀ। ਇਸ ਸਬੰਧੀ ਕੁੱਝ ਦਿਨ ਪਹਿਲਾਂ ਉਨ੍ਹਾਂ ਦਾ ਸਮਝੌਤਾ ਵੀ ਹੋਇਆ ਸੀ। ਜਿਸ ਤੋਂ ਬਾਅਦ ਸ਼ਨੀਵਾਰ ਨੂੰ ਦਿਲਬਾਗ ਸਿੰਘ, ਸੰਦੀਪ ਸਿੰਘ ਅਤੇ ਵਿਕਰਮ ਸਿੰਘ ਨੇ ਮਿਲਕੇ ਹਥੌੜੇ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰਕੇ ਪ੍ਰਤਾਪ ਸਿੰਘ ਅਤੇ ਉਸਦੇ ਪੁੱਤ ਦਾ ਕਤਲ (Murder) ਕਰ ਦਿੱਤਾ। ਦਿਲਬਾਗ ਸਿੰਘ ਮ੍ਰਿਤਕ ਪ੍ਰਤਾਪ ਸਿੰਘ ਦਾ ਭਰਾ ਹੈ ਜਦਕਿ ਸੰਦੀਪ ਅਤੇ ਵਿਕਰਮ ਉਸਦੇ ਭਤੀਜੇ ਹਨ।

ਦੋਵੇਂ ਧਿਰਾਂ ਦੀ ਇਹ ਆਪਸੀ ਰੰਜਿਸ਼ (Mutual resentment) ਖੂਨੀ ਜੰਗ ਚ ਬਦਲ ਗਈ। ਹਾਲਾਂਕਿ ਰਿਸ਼ਤੇਦਾਰਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਸ ਮਸਲੇ ਦਾ ਸ਼ਾਂਤੀ ਨਾਲ ਹੱਲ ਕੱਢਿਆ ਜਾਵੇ। ਪਤਵੰਤੇ ਸੱਜਣਾਂ ਨੇ ਕੁੱਝ ਦਿਨਾਂ ਪਹਿਲਾਂ ਆਪਸੀ ਰਾਜੀਨਾਮਾ ਵੀ ਕਰਵਾ ਦਿੱਤਾ ਸੀ ਅਤੇ ਦੋਵੇਂ ਧਿਰਾਂ ਨੂੰ ਝਗੜੇ ਤੋਂ ਵਰਜਿਆ ਸੀ। ਪ੍ਰੰਤੂ ਦਿਲਬਾਗ ਸਿੰਘ,ਸੰਦੀਪ ਸਿੰਘ ਅਤੇ ਵਿਕਰਮ ਸਿੰਘ ਨੇ ਗੁੱਸੇ ਚ ਆ ਕੇ ਕਤਲ ਕਰ ਦਿੱਤਾ।

ਕਾਤਲ ਫ਼ਰਾਰ, ਭਾਲ ਜਾਰੀ

ਫਾਜ਼ਿਲਕਾ ਦੇ ਐਸਪੀ (SP) (ਡੀ) ਮਨਜੀਤ ਸਿੰਘ ਨੇ ਦੱਸਿਆ ਕਿ ਕਤਲ ਦੀ ਇਹ ਘਟਨਾ ਆਪਸੀ ਰੰਜਿਸ਼ ਕਾਰਨ ਵਾਪਰੀ ਹੈ। ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਭਾਲ ਜਾਰੀ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸਮਝੌਤੇ ਤੋਂ ਬਾਅਦ ਫਿਰ ਇਹ ਕਤਲ ਕਿਉਂ ਕੀਤਾ ਗਿਆ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਡੀਐੱਸਪੀ ਨੇ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰਨ ਦੀ ਗੱਲ ਆਖੀ ਹੈ।