ਇੰਸਟਾਗ੍ਰਾਮ ‘ਤੇ ਹੋਈ ਦੋਸਤੀ ਪਿਆਰ ‘ਚ ਬਦਲੀ, ਜਲੰਧਰ ਦੀ ਕੁੜੀ ਨਾਲ ਅਬੋਹਰ ‘ਚ ਹੋਇਆ ਜ਼ਬਰ ਜਨਾਹ, ਪੀੜਤਾ ਹਸਪਤਾਲ ‘ਚ ਭਰਤੀ
ਆਨਲਾਈਨ ਹੋਈ ਦੋਸਤੀ ਕਈ ਵਾਰੀ ਬਹੁਤ ਵੱਡਾ ਧੋਖਾ ਦਿੰਦੀ ਹੈ ਜਿਸਨੂੰ ਇਨਸਾਨ ਜਿੰਦਗੀ ਭਰ ਯਾਦ ਰੱਖਦਾ ਹੈ। ਕੁੱਝ ਇਸ ਤਰ੍ਹਾਂ ਹੀ ਜਲੰਧਰ ਦੀ ਕੁੜੀ ਨਾਲ ਹੋਇਆ। ਇਸ ਕੁੜੀ ਦੀ ਅਬੋਹਰ ਦੇ ਇੱਕ ਲੜਕੇ ਨਾਲ ਹੋਈ ਦੋਸਦੀ ਪਿਆਰ ਚ ਬਦਲੀ ਪਰ ਜਦੋਂ ਜਲੰਧਰ ਤੋਂ ਇਹ ਕੁੜੀ ਅਬੋਹਰ ਪਹੁੰਚੀ ਤਾਂ ਉਸਨੂੰ ਉਸਦੇ ਹੀ ਪ੍ਰੇਮੀ ਨੇ ਧੋਖਾ ਦੇਕੇ ਜ਼ਬਰ ਜਨਾਹ ਦਾ ਸ਼ਿਕਾਰ ਬਣਾਇਆ।
ਸਬੰਧ ਬਣਾਉਣ ਤੋਂ ਬਾਅਦ ਵਿਆਹ ਤੋਂ ਇਨਕਾਰ
ਪੀੜਤਾ ਨੇ ਦੱਸਿਆ ਕਿ ਹੁਣ ਨੌਜਵਾਨ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਉਸ ਨੂੰ ਹਸਪਤਾਲ (Hospital) ਦਾਖਲ ਕਰਵਾਇਆ ਗਿਆ ਹੈ। ਇੱਥੇ ਡਾਕਟਰਾਂ ਵੱਲੋਂ ਬੱਚੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਇਸ ਦੀ ਰਿਪੋਰਟ ਥਾਣਾ ਸਿਟੀ ਵਨ ਦੀ ਪੁਲਸ ਨੂੰ ਸੌਂਪ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਸਿਟੀ ਵਨ ਦੇ ਇੰਚਾਰਜ ਸੁਨੀਲ ਕੁਮਾਰ ਨਾਲ ਗੱਲ ਕਰਨ ‘ਤੇ ਉਨ੍ਹਾਂ ਦੱਸਿਆ ਕਿ ਪੀੜਤਾ ਨੇ ਅਜੇ ਤੱਕ ਆਪਣਾ ਬਿਆਨ ਨਹੀਂ ਦਿੱਤਾ ਹੈ ਕਿਉਂਕਿ ਉਹ ਆਪਣੇ ਪਰਿਵਾਰ ਦੇ ਆਉਣ ਦੀ ਉਡੀਕ ਕਰ ਰਹੀ ਹੈ। ਪੀੜਤ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Follow Us
