ਫਾਜ਼ਿਲਕਾ ‘ਚ ਮਕਾਨ ਦੀ ਛੱਤ ਡਿੱਗਣ ਨਾਲ ਪੰਜ ਸਾਲ ਦੇ ਬੱਚੇ ਅਤੇ ਦਾਦੀ ਦੀ ਮੌਤ, ਅੱਧੀ ਰਾਤ ਨੂੰ ਵਾਪਰਿਆ ਹਾਦਸਾ
Roof Collapse: ਭਾਰੀ ਮੀਂਹ ਅਤੇ ਹੜ੍ਹਾਂ ਕਰਕੇ ਇਸ ਵਾਰ ਲੋਕਾਂ ਦੀ ਫਸਲਾਂ ਅਤੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਪਹਿਲਾਂ ਵੀ ਛੱਤ ਡਿੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿੱਚ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।
ਫਾਜ਼ਿਲਕਾ ਤੋਂ ਬੜੀ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇੱਕ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ ਹੈ । ਮਰਨ ਵਾਲਿਆਂ ਵਿੱਚ ਪੰਜ ਸਾਲ ਦਾ ਬੱਚਾ ਅਤੇ ਅਤੇ ਕਰੀਬ ਸੱਠ ਸਾਲ ਦੀ ਮਹਿਲਾ ਵੀ ਸ਼ਾਮਲ ਹੈ। ਘਟਨਾ ਫਾਜ਼ਿਲਕਾ ਜ਼ਿਲੇ ਦੇ ਕਸਬਾ ਮੰਡੀ ਅਰਨੀਵਾਲਾ ਦੀ ਹੈ ਜਿੱਥੇ ਇੱਕ ਪਰਿਵਾਰ ਦੇ ਚਾਰ ਜੀਅ ਮਕਾਨ ਹੇਠ ਸੁੱਤੇ ਸਨ ਅੱਜ ਰਾਤ ਕਰੀਬ ਸਵਾ ਇੱਕ ਵਜੇ ਮਕਾਨ ਦੀ ਛੱਤ ਡਿੱਗ ਪਈ ।
ਇਹ ਵੀ ਪੜ੍ਹੋ

Punjab flood: ਫਾਜ਼ਿਲਕਾ ਦੇ ਦੋਨਾ ਨਾਨਕਾ ‘ਚ ਡੁੱਬੀ ਕਿਸ਼ਤੀ: ਲੋਕਾਂ ਨੇ ਦਰੱਖਤਾਂ ‘ਤੇ ਚੜ੍ਹ ਕੇ ਬਚਾਈ ਜਾਨ, ਸਤਲੁਜ ਦਰਿਆ ਪਾਰ ਕਰਦੇ ਸਮੇਂ ਹੋਇਆ ਹਾਦਸਾ

ਪੰਜਾਬ ਦਾ ਵਧਿਆ ਮਾਣ, ਫਾਜਿਲਕਾ ਦੇ ਤਿੰਨ ਨੌਜਵਾਨ ਵਿਗਿਆਨੀ ਵੀ ਚੰਦਰਯਾਨ-3 ਦੀ ਸਫਲਤਾ ਦਾ ਹਿੱਸਾ ਬਣੇ
Punjab Flood: ਪਿੰਡ ਵਾਸੀਆਂ ਦੀ ਮਦਦ ਨਾਲ ਬਾਰਡਰ ‘ਤੇ ਬਣਾਇਆ 2200 ਮੀਟਰ ਲੰਬਾ ਬੰਨ੍ਹ, ਫਾਜਿਲਕਾ ਪ੍ਰਸ਼ਾਸਨ ਨੇ ਬਚਾਈ 3000 ਏਕੜ ਫਸਲ

ਘਰ ਦੇ ਮਾਲਿਕ ਰਜਤ ਮਹਿੰਦੀਰਤਾ ਉੱਠ ਕੇ ਬਾਥਰੂਮ ਗਏ ਸਨ ਕਿ ਮਗਰੋਂ ਛੱਤ ਦਾ ਮਲਬਾ ਸੁੱਤੇ ਹੋਏ ਜੀਆਂ ਤੇ ਡਿੱਗ ਪਿਆ ਜਿਸ ਵਿੱਚ ਉਨ੍ਹਾਂ ਦਾ ਪੰਜ ਸਾਲਾਂ ਬੇਟਾ ਦੀਵਾਂਸ਼ ਅਤੇ ਉਨ੍ਹਾਂ ਦੀ ਮਾਤਾ ਕ੍ਰਿਸ਼ਨਾ ਰਾਣੀ (60) ਦੀ ਮੌਤ ਹੋ ਗਈ । ਜਦਕਿ ਇਸ ਹਾਦਸੇ ਵਿਚ ਰਜਤ ਦੀ ਪਤਨੀ ਮਾਮੂਲੀ ਰੂਪ ਨਾਲ ਜਖਮੀ ਹੋਈ ਹੈ।