ਪੰਜਾਬ ਦੇ ਸਕੂਲਾਂ ‘ਚ 23 ਤੋਂ 26 ਅਗਸਤ ਤੱਕ ਛੁੱਟਿਆਂ, ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਐਲਾਨ

Updated On: 

23 Aug 2023 19:42 PM

Punjab School Closed: ਪੰਜਾਬ ਦੇ ਵੱਖ- ਵੱਖ ਜਿਲ੍ਹਿਆਂ ਅਤੇ ਹਿਮਾਚਲ ਪ੍ਰਦੇਸ਼ ਹੋ ਰਹੀ ਲਗਾਤਾਰ ਬਾਰਿਸ਼ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ 23 ਅਗਸਤ ਤੋਂ ਲੈ ਕੇ 26 ਅਗਸਤ ਤੱਕ ਛੁੱਟਿਆ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਦੇ ਸਕੂਲਾਂ ਚ 23 ਤੋਂ 26 ਅਗਸਤ ਤੱਕ ਛੁੱਟਿਆਂ, ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਐਲਾਨ

ਪੰਜਾਬ 'ਚ ਬੰਦ ਰਹਿਣਗੇ ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ

Follow Us On

ਪੰਜਾਬ ਨਿਊਜ਼। ਪੰਜਾਬ ਦੇ ਸਾਰੇ ਸਕੂਲਾਂ ਵਿੱਚ 23 ਅਗਸਤ ਤੋਂ ਲੈ ਕੇ 26 ਅਗਸਤ ਤੱਕ ਛੁੱਟਿਆ ਦਾ ਐਲਾਨ ਕੀਤਾ ਗਿਆ ਹੈ। ਦਰਅਸਲ, ਪੰਜਾਬ ਦੇ ਵੱਖ- ਵੱਖ ਜਿਲ੍ਹਿਆਂ ਅਤੇ ਹਿਮਾਚਲ ਪ੍ਰਦੇਸ਼ ਹੋ ਰਹੀ ਲਗਾਤਾਰ ਬਾਰਿਸ਼ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ ਕੀਤਾ ਹੈ।

ਪੰਜਾਬ ਦੇ ਚਾਰ ਜਿਲ੍ਹੇ ਰੋਪੜ, ਪਟਿਆਲਾ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਵਿੱਚ ਮੀਂਹ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਹਿਮਾਚਲ ਦੇ ਕਈ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ।

ਸਿੱਖਿਆ ਮੰਤਰੀ ਨੇ ਟਵੀਟ ਕਰ ਕੀਤਾ ਐਲਾਨ

ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਸੂਬੇ ਦੇ ਸਾਰੇ ਸਕੂਲਾਂ ਵਿੱਚ ਤਿੰਨ ਦਿਨਾਂ ਲਈ ਛੁੱਟਿਆਂ ਦਾ ਐਲਾਨ ਕੀਤਾ ਹੈ।

ਪੰਜਾਬ ਦੇ ਕਈ ਜਿਲ੍ਹਿਆਂ ‘ਚ ਪੈ ਰਿਹਾ ਮੀਂਹ

ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਕਾਰਨ ਹੜ੍ਹਾਂ ਦੀ ਸਥਿਤੀ ਮੁੜ ਪੈਦਾ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੇ ਚੱਲਦਿਆਂ ਇਹਤਿਆਤ ਦੇ ਤੌਰ ‘ਤੇ ਸਿੱਖਿਆ ਵਿਭਾਗ ਵੱਲੋਂ ਤੁਰੰਤ ਪ੍ਰਭਾਵ ਨਾਲ ਤਿੰਨ ਦਿਨਾਂ ਲਈ ਛੁੱਟਿਆ ਦਾ ਐਲਾਨ ਕੀਤਾ ਗਿਆ ਹੈ। 27 ਅਗਸਤ ਨੂੰ ਐਤਵਾਰ ਹੈ ਜਿਸ ਦੇ ਬਾਅਦ ਹੁਣ 28 ਅਗਸਤ (ਸੋਮਵਾਰ) ਤੋਂ ਬੱਚੇ ਸਕੂਲ ਜਾਣਗੇ।

ਦੱਸ ਦਈਏ ਕਿ ਇਸ ਮੀਂਹ ਦੇ ਚੱਲਦਿਆਂ ਸਕੂਲੀ ਬੱਚਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਸਰਕਾਰ ਵੱਲੋਂ ਅਜਿਹੇ ਫੈਸਲੇ ਲਏ ਜਾਂਦੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਕੂਲਾਂ ਨੂੰ ਇਸ ਲਈ ਵੀ ਖਾਲੀ ਕਰਵਾਇਆ ਜਾਂਦਾ ਹੈ ਤਾਂ ਜੋ ਹੜ੍ਹਾਂ ਦੀ ਹਾਲਾਤਾਂ ਵਿੱਚ ਸਕੂਲਾਂ ਦੀਆਂ ਇਮਾਰਤਾਂ ਨੂੰ ਰਾਹਤ ਕੈਂਪ ਵਜੋਂ ਇਸਤੇਮਾਲ ਕੀਤਾ ਜਾ ਸਕੇ।

ਹਿਮਾਚਲ ਤੋਂ ਬੇਹਦ ਹੀ ਭਿਆਨਕ ਤਸਵੀਰਾਂ ਸਾਹਮਣੇ ਆ ਰਹਿਆਂ ਹਨ। ਹਿਮਾਚਲ ਵਿੱਚ ਕੀਤੇ ਬੱਦਲ ਫੱਟਣ ਦੀ ਖਬਰਾਂ ਆ ਰਹਿਆਂ ਹਨ। ਪਹਾੜ੍ਹਾਂ ਵਿੱਚ ਹੋ ਰਹੀ ਬਾਰਿਸ਼ ਦਾ ਅਸਰ ਪੰਜਾਬ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋ ਹੈ।

Exit mobile version