Players Honored: ਖਿਡਾਰੀਆਂ ਦਾ ਸਨਮਾਨ: ਮੁੱਖ ਮੰਤਰੀ ਮਾਨ ਨੇ ਨੈਸ਼ਨਲ ਅਤੇ ਏਸ਼ੀਅਨ ਖੇਡਾਂ ਦੇ ਜੇਤੂਆਂ ਨੂੰ ਦਿੱਤੀ 33 ਕਰੋੜ ਦੀ ਰਾਸ਼ੀ | cm Bhagwant mann honored national & Asian games winner players disbursed 33 crore sports min gurmeet singh meet hayer know full detail in punjabi Punjabi news - TV9 Punjabi

Players Honored: ਮੁੱਖ ਮੰਤਰੀ ਮਾਨ ਨੇ ਨੈਸ਼ਨਲ ਅਤੇ ਏਸ਼ੀਅਨ ਖੇਡਾਂ ਦੇ ਜੇਤੂਆਂ ਨੂੰ ਦਿੱਤੀ 33.83 ਕਰੋੜ ਦੀ ਰਾਸ਼ੀ

Updated On: 

16 Jan 2024 18:18 PM

CM Mann Honored Medal Winner: ਸੀਐਮ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਨੇ 20 ਤਮਗੇ ਜਿੱਤੇ ਅਤੇ ਖਿਡਾਰੀਆਂ ਨੇ ਸਾਬਤ ਕਰ ਦਿੱਤਾ ਕਿ ਜੇਕਰ ਸਾਨੂੰ ਮੌਕਾ ਮਿਲਿਆ ਤਾਂ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਾਰੀਆਂ ਖੇਡਾਂ ਪਸੰਦ ਹਨ। ਉਨ੍ਹਾਂ ਹਾਕੀ ਟੀਮ ਦੀ ਬਹੁਤ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬੀ ਹਾਂ ਅਤੇ ਪੰਜਾਬੀ ਆਲਮੀ ਨਾਗਰਿਕ ਹੈ, ਜਿੱਥੇ ਵੀ ਜਾਂਦਾ ਹੈ, ਉੱਥੇ ਹੀ ਕਾਮਯਾਬ ਹੋ ਜਾਂਦਾ ਹੈ।

Players Honored: ਮੁੱਖ ਮੰਤਰੀ ਮਾਨ ਨੇ ਨੈਸ਼ਨਲ ਅਤੇ ਏਸ਼ੀਅਨ ਖੇਡਾਂ ਦੇ ਜੇਤੂਆਂ ਨੂੰ ਦਿੱਤੀ 33.83 ਕਰੋੜ ਦੀ ਰਾਸ਼ੀ

ਸੀਐਮ ਮਾਨ ਨੇ ਨੈਸ਼ਨਲ ਤੇ ਏਸ਼ੀਅਨ ਖੇਡਾਂ ਦੇ ਜੇਤੂਆਂ ਨੂੰ ਦਿੱਤੀ 33 ਕਰੋੜ ਦੀ ਰਾਸ਼ੀ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੈਕਟਰ-35 ਵਿਖੇ ਨੈਸ਼ਨਲ ਅਤੇ ਏਸ਼ੀਅਨ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ 33,835 ਕਰੋੜ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਵਿੱਚ ਸ਼ੂਟਰ ਸਿਫਤ ਕੌਰ ਸਮੇਤ ਕਈ ਨਾਂ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਵੱਲੋਂ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਿਆ ਗਿਆ। ਨਾਲ ਹੀ ਉਨ੍ਹਾਂ ਨੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਤੇ ਵੀ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਿੱਚੋਂ ਕੋਈ ਰਾਹੁਲ ਗਾਂਧੀ, ਕੋਈ ਮਜੀਠੀਆ, ਕੋਈ ਹਰਸਿਮਰਤ ਕੌਰ ਦੇ ਕੋਟੇ ਤੋਂ ਬਣੇ ਹਨ ਪਰ ਮੈਂ ਹੀ ਅਜਿਹਾ ਆਗੂ ਹਾਂ ਜੋ ਪੰਜਾਬ ਦੇ ਸਾਢੇ ਤਿੰਨ ਕਰੋੜ ਲੋਕਾਂ ਦੇ ਕੋਟੇ ਵਿੱਚੋਂ ਬਣਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਆਗੂ ਅੱਜਕਲ ਦਾਅਵਾ ਕਰਦੇ ਹਨ ਕਿ ਉਹ ਪੰਜਾਬ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ। ਪਰ ਇਹ ਕੋਈ ਨਹੀਂ ਦੱਸ ਰਿਹਾ ਕਿ ਪੰਜਾਬ ਨੂੰ ਕਿਸ ਨੇ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੂੰ ਸੱਤਾ ਵਿੱਚ ਆਏ ਸਿਰਫ਼ 20 ਮਹੀਨੇ ਹੀ ਹੋਏ ਹਨ। ਅਜਿਹੇ ਵਿੱਚ ਦੱਸੋ ਪੰਜਾਬ ਨੂੰ ਕਿਸਨੇ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਕੁਝ ਆਗੂ ਆਪਣੀਆਂ ਛੋਟੀਆਂ-ਵੱਡੀਆਂ ਰੈਲੀਆਂ ਅਤੇ ਪਾਰਟੀ ਹਾਈਕਮਾਂਡ ਕਾਰਨ ਸੁਰਖੀਆਂ ਵਿੱਚ ਹਨ।

ਪੰਜਾਬ ਨੂੰ ਹਰ ਖੇਤਰ ‘ਚ ਅੱਗੇ ਲੈ ਜਾਣਾ ਹੈ ਸਾਡਾ ਮਕਸਦ – ਸੀਐਮ

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਹੈ। ਇਹ ਦੇਸ਼ ਦਾ ਸਭ ਤੋਂ ਸਸਤਾ ਸੌਦਾ ਹੈ। ਉਨ੍ਹਾਂ ਕਿਹਾ ਕਿ ਇਹ ਸੌਦਾ ਮੁਕਤਸਰ ਦੀ ਮੰਡੀ ਵਿੱਚ ਮੱਝਾਂ ਖਰੀਦਣ ਵਾਂਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਆਗੂ ਹੁਣ ਉਨ੍ਹਾਂ ਨੂੰ ਗਾਲ੍ਹਾਂ ਕੱਢ ਰਹੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀ ਸਰਕਾਰ ਵਿੱਚ ਬਿਜਲੀ ਮਹਿਕਮਾ ਮਿਲ ਰਿਹਾ ਸੀ। ਸਾਡੀ ਸਰਕਾਰ ਦਾ ਮਕਸਦ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨਾ, ਰੁਜ਼ਗਾਰ ਵਧਾਉਣਾ, ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ, ਪੰਜਾਬ ਦਾ ਪਾਣੀ ਬਚਾਉਣਾ, ਪੰਜਾਬ ਦੇ ਹਰ ਖੇਤਰ ਵਿੱਚ ਅੱਗੇ ਵਧਣਾ ਹੈ।

ਇਸ ਕਰਕੇ ਮੈਨੂੰ ਪਸੰਦ ਨਹੀਂ ਕਰਦੇ ਸਿਆਸਤਦਾਨ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੇਤਾ ਪਹਿਲਾਂ ਉਨ੍ਹਾਂ ਨੂੰ ਪਸੰਦ ਕਰਦੇ ਸਨ ਪਰ ਜਿਸ ਦਿਨ ਤੋਂ ਉਹ ਨੇਤਾ ਬਣੇ ਹਨ, ਉਸ ਦਿਨ ਤੋਂ ਉਹ ਉਨ੍ਹਾਂ ਦਾ ਬੁਰੇ ਲੱਗਦੇ ਹਨ। ਇਹ ਸਭ ਇਸ ਲਈ ਹੋਇਆ ਹੈ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਦੀਆਂ ਕੁਰਸੀਆਂ ਖੋਹ ਲਈਆਂ ਹਨ। ਉਨ੍ਹਾਂ ਨੇ ਖਿਡਾਰੀਆਂ ਨੂੰ ਕਿਹਾ ਕਿ ਉਹ ਆਪਣਾ ਟਾਰਗੇਟ ਰਿਬਨ ਵੱਲ ਰੱਖਣ। ਬਾਕੀ ਬਾਅਦ ਵਿੱਚ ਕੈਮਰੇ ਦੱਸ ਦੇਣਗੇ। ਉਨ੍ਹਾਂ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਆਜ਼ਾਦ ਤੋਂ ਲੈ ਕੇ ਖਿਡਾਰੀ ਉਸੈਨ ਬੋਲਟ ਤੱਕ ਦੀਆਂ ਉਦਾਹਰਣਾਂ ਦੇ ਕੇ ਆਪਣੀ ਗੱਲ ਕਹੀ।

ਓਲੰਪਿਕ ਦੀ ਤਿਆਰੀ ਲਈ ਦੇਵਾਂਗੇ 15 ਲੱਖ

ਮੁੱਖ ਮੰਤਰੀ ਨੇ ਕਿਹਾ ਕਿ ਜੋ ਵਿਅਕਤੀ ਕਾਮਯਾਬ ਹੁੰਦਾ ਹੈ, ਉਹ ਉਸ ਇਲਾਕੇ ਵਿੱਚ ਰੋਲ ਮਾਡਲ ਬਣ ਜਾਂਦਾ ਹੈ। ਪਰ ਪਹਿਲਾਂ ਉਨ੍ਹਾਂ ਨੂੰ ਕਾਮਯਾਬ ਹੋਣ ਵਿਚ ਮਦਦ ਨਹੀਂ ਮਿਲਦੀ ਸੀ। ਪਰ ਸਾਡੀ ਸਰਕਾਰ ਨੇ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਲਈ 8 ਲੱਖ ਰੁਪਏ ਦਿੱਤੇ ਹਨ, ਜਦੋਂ ਕਿ ਹੁਣ ਓਲੰਪਿਕ ਲਈ 15 ਲੱਖ ਰੁਪਏ ਦੇ ਰਹੇ ਹਾਂ। ਉਨ੍ਹਾਂ ਨੇ ਪਹਿਲਾਾਂ ਪਿੰਡਾਂ ਚ ਸਟੇਡੀਅਮ ਅਤੇ ਟ੍ਰੈਕ ਨਾ ਹੋਣ ਵਾਲੇ ਕਿੱਸੇ ਸੁਣਾਏ। ਨਾਲ ਹੀ ਇੱਕ ਲੜਕੇ ਦੀ ਕਹਾਣੀ ਵੀ ਦੱਸੀ ਜੋ ਫੌਜ ਵਿੱਚ ਚੁਣਿਆ ਗਿਆ ਸੀ ਪਰ ਮੈਡੀਕਲ ਤੋਂ ਠੀਕ ਪਹਿਲਾਂ ਰੇਸਿੰਗ ਦੌਰਾਨ ਟਰੈਕਟਰ ਦੀ ਤਵੀ ਦੀ ਲਪੇਟ ਵਿੱਚ ਆਉਣ ਕਰਕੇ ਉਸਦੀ ਲੱਤ ਟੁੱਟ ਗਈ ਸੀ। ਉੱਥੇ ਹੀ, ਖਿਡਾਰੀਆਂ ਦੀ ਸਹੂਲਤ ਦੇ ਮੱਦੇਨਜ਼ਰ ਉਨ੍ਹਾਂ ਨੇ 26 ਜਨਵਰੀ ਨੂੰ ਸਿੰਥੈਟਿਕ ਟਰੈਕ ‘ਤੇ ਹੋਣ ਵਾਲੇ ਪ੍ਰੋਗਰਾਮਾਂ ਨੂੰ ਰੋਕ ਦਿੱਤੇ ਹਨ।

ਜਲਦੀ ਸ਼ੁਰੂ ਹੋਣਗੇ 125 ਕਲੀਨਿਕ

ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲ੍ਹੇ ਪੰਜਾਬ ਭਰ ਵਿੱਚ 650 ਆਮ ਆਦਮੀ ਕਲੀਨਿਕ ਹਨ, 26 ਜਨਵਰੀ ਤੱਕ ਹੋਰ 125 ਕਲੀਨਿਕ ਤਿਆਰ ਹੋ ਜਾਣਗੇ। ਇਨ੍ਹਾਂ ਕਲੀਨਿਕਾਂ ਤੋਂ ਉਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਕਿ ਕਿਸ ਇਲਾਕੇ ਵਿੱਚ ਕਿਹੜੀ ਬਿਮਾਰੀ ਹੈ। ਇਸ ਕਾਰਨ ਸਰਕਾਰ ਸਮੇਂ ਸਿਰ ਪ੍ਰਬੰਧ ਕਰਕੇ ਲੋਕਾਂ ਦੀ ਮਦਦ ਕਰ ਰਹੀ ਹੈ।

ਨਸ਼ਿਆਂ ਨਾਲ ਨਜਿੱਠਣ ਲਈ ਬਣਾਈ ਹੈ ਨਵੀਂ ਰਣਨੀਤੀ

ਸੀਐਮ ਨੇ ਕਿਹਾ ਕਿ ਉਨ੍ਹਾਂ ਨੇ ਨਸ਼ਿਆਂ ਨਾਲ ਨਜਿੱਠਣ ਲਈ ਨਵੀਂ ਰਣਨੀਤੀ ਬਣਾਈ ਹੈ। ਹਰ ਸਾਲ 2200 ਨੌਜਵਾਨਾਂ ਨੂੰ ਪੁਲਿਸ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਭਰਤੀ ਦਾ ਪੂਰਾ ਸ਼ਡਿਊਲ ਬਣਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇੱਕ ਸਾਲ ਵਿੱਚ ਅੱਠ ਲੱਖ ਤੋਂ ਵੱਧ ਨੌਜਵਾਨ ਅਜਿਹੀਆਂ ਨੌਕਰੀਆਂ ਲਈ ਅਪਲਾਈ ਕਰ ਰਹੇ ਹਨ। ਉਹ ਆਪ ਗ੍ਰਾਉਂਡ ਤੇ ਜਾ ਰਹੇ ਹਨ। ਦੂਜੇ ਪਾਸੇ ਨਸ਼ੇ ਦੇ ਆਦੀ ਲੋਕਾਂ ਨੂੰ ਮਰੀਜ਼ ਸਮਝ ਕੇ ਇਲਾਜ ਕਰਵਾ ਰਹੇ ਹਾਂ। ਨਸ਼ੇ ਦੇ ਗਾਹਕ ਹੀ ਖਤਮ ਕਰ ਦੇਵਾਂਗੇ ਤਾਂ ਨਸ਼ੇ ਦੇ ਸੌਦਾਗਰ ਇਸ ਖੇਡ ਨੂੰ ਚਲਾ ਹੀ ਨਹੀਂ ਸਕਣਗੇ।

Exit mobile version