ਕਾਰਸੇਵਾ ਖਡੂਰ ਸਾਹਿਬ ਵਾਲੇ ਮਹਾਪੁਰਸ਼ਾਂ ਵੱਲੋਂ ਫਾਜਿਲਕਾ ‘ਚ 263ਵਾਂ ਗੁਰੂ ਨਾਨਕ ਯਾਦਗਾਰੀ ਜੰਗਲ ਲਗਾਇਆ, 50 ਤਰ੍ਹਾਂ ਦੇ 605 ਬੂਟੇ ਲਗਾਏ

Published: 

06 Jul 2023 10:01 AM

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਜੰਗਲ ਸਥਾਪਤ ਕਰਨ ਦਾ ਬੀੜਾ ਚੁੱਕਿਆ। ਫਾਜਿਲਕਾ ਵਿਖੇ 3 ਕਨਾਲ ਜ਼ਮੀਨ ਵਿਚ ਲਗਾਏ 605 ਬੂਟੇ। ਪ੍ਰਵਾਸੀ ਪੰਜਾਬੀ ਨੇ ਜੰਗਲ ਲਗਾਉਣ ਵਿੱਚ ਵਿਸ਼ੇਸ਼ ਮਦਦ ਕੀਤੀ।

ਕਾਰਸੇਵਾ ਖਡੂਰ ਸਾਹਿਬ ਵਾਲੇ ਮਹਾਪੁਰਸ਼ਾਂ ਵੱਲੋਂ ਫਾਜਿਲਕਾ ਚ 263ਵਾਂ ਗੁਰੂ ਨਾਨਕ ਯਾਦਗਾਰੀ ਜੰਗਲ ਲਗਾਇਆ, 50 ਤਰ੍ਹਾਂ ਦੇ 605 ਬੂਟੇ ਲਗਾਏ
Follow Us On

ਫਾਜਿਲਕਾ। ਕੁਦਰਤੀ ਤਵਾਜਨ ਅਤੇ ਵਧੀਆ ਮੌਸਮ ਲਈ ਕਿਸੇ ਵੀ ਖੇਤਰ ਦਾ 33 ਪ੍ਰਤੀਸ਼ਤ ਹਿੱਸਾ ਰੁੱਖਾਂ ਦੀ ਛੱਤਰੀ ਹੇਠ ਹੋਣਾ ਚਾਹੀਦਾ ਹੈ। ਪਰ ਪੰਜਾਬ ਸਰਕਾਰ ਦੇ ਆਪਣੇ ਅੰਕੜਿਆਂ ਮੁਤਾਬਿਕ ਪੰਜਾਬ ਦੀ ਸਿਰਫ 6 ਪ੍ਰਤੀਸ਼ਤ ਇਲਾਕਾ ਹੀ ਜੰਗਲਾਤ ਹੇਠ ਬਚਿਆ ਹੈ।

ਅਜਿਹੇ ਵਿਚ ਕੁਦਰਤ ਸੰਭਾਲ ਵਾਸਤੇ ਬੂਟੇ ਲਾਉਣੇ ਬੇਹੱਦ ਜਰੂਰੀ ਹੋ ਜਾਦੇ ਹਨ। ਇਸੇ ਦਿਸ਼ਾ ਵਿਚ ਕਦਮ ਵਧਾਉਦਿਆ ਕਾਰ ਸੇਵਾ ਖਡੂਰ ਸਾਹਿਬ (Khadur Sahib) ਵਲੋਂ ਫਾਜਿਲਕਾ ਦੇ ਪਿੰਡ ਅਭੁੱਨ ਵਿਖੇ 3 ਕਨਾਲ ਰਕਬੇ ਵਿਚ ਗੁਰੂ ਨਾਨਕ ਯਾਦਗਾਰੀ ਜੰਗਲ ਵਾਸਤੇ ਬੂਟੇ ਲਗਾਏ ਗਏ ਹਨ। ਇਸ ਜੰਗਲ ਵਾਸਤੇ 50 ਕਿਸਮਾਂ ਦੇ ਕੁੱਲ 605 ਬੂਟੇ ਲਗਾਏ ਗਏ ਹਨ। ਇਹ ਝਿੜੀ (ਛੋਟਾ ਜੰਗਲ ) ਬਣਵਾਲਾ ਰੇਲਵੇ ਸਟੇਸ਼ਨ ਦੇ ਨੇੜੇ ਇਕ ਪ੍ਰਵਾਸੀ ਪਰਿਵਾਰ ਦੀ ਜਮੀਨ ਵਿਚ ਲਗਾਈ ਗਈ ਹੈ।

ਪ੍ਰਵਾਸੀ ਪੰਜਾਬੀ ਨੇ ਕੀਤੀ ਮਦਦ

ਇਸ ਝਿੜੀ ਲਈ ਖੇਤੀਬਾੜੀ (Agriculture) ਅਤੇ ਵਾਤਾਵਰਣ ਜਾਗਰੂਕ ਕੇਂਦਰ ਦੇ ਨੁੰਮਾਇੰਦਿਆਂ ਨਾਲ ਪ੍ਰਵਾਸੀ ਪ੍ਰਭਜੋਤ ਸਿੰਘ ਨੇ ਤਾਲਮੇਲ ਕੀਤਾ। ਉਨਾਂ ਕੇਂਦਰ ਵਲੋਂ ਚਲਾਈ ਗਈ ਜਾਗਰੂਕ ਮੁਹਿੰਮ ਨੂੰ ਹੁੰਗਾਰਾ ਦਿੰਦਿਆ ਆਪਣੀ ਜਮੀਨ ਵਿਚੋਂ ਤਿੰਨ ਕਨਾਲ ਰਕਬਾ ਖੇਤੀ ਹੇਠੋਂ ਕੱਢ ਕੇ ਕੁਦਰਤ ਨੂੰ ਮੋੜਦਿਆਂ ਇਸ ਤੇ ਝਿੜੀ ਲਵਾਈ ਹੈ। ਇਸ ਛੋਟੇ ਜੰਗਲ ਵਾਸਤੇ ਬੂਟੇ ਲਗਾਉਣ ਦੀ ਸਮੁੱਚੀ ਸੇਵਾ ਕਾਰ ਸੇਵਾ ਖਡੂਰ ਸਾਹਿਬ ਦੇ ਸੇਵਾਦਾਰਾਂ ਵਲੋਂ ਬਾਬਾ ਦਵਿੰਦਰ ਸਿੰਘ ਹੋਰਾਂ ਦੀ ਨਿਗਰਾਨੀ ਹੇਠ ਕੀਤੀ ਗਈ । ਝਿੜੀ ਲਈ ਜਮੀਨ ਪ੍ਰਵਾਸੀ ਪਰਿਵਾਰ ਦੇ ਕਰੀਬੀ ਰਿਸ਼ੇਤਦਾਰ ਰਾਜਬੀਰ ਸਿੰਘ ਵਲੋਂ ਤਿਆਰ ਕੀਤੀ ਗਈ ਅਤੇ ਉਨ੍ਹਾਂ ਵਲੋਂ ਸ਼ੁਰੂਆਤੀ ਸਮੇਂ ਵਿਚ ਇਸ ਦੀ ਦੇਖਭਾਲ ਕੀਤੀ ਜਾਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version