ਅਕਾਸ਼ਦੀਪ ਸਿੰਘ: ਭਰਾ ਵੱਲੋਂ ਵਿਖਾਏ ਰਸਤੇ ਤੇ ਤੁਰ ਕੇ ਸ਼ੁਰੂ ਕੀਤਾ ਸੀ ਹਾਕੀ ਖੇਡਨਾ, ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਬਣਿਆ ਟੀਮ ਇੰਡੀਆ ਦਾ ਹੀਰੋ
ਅਕਾਸ਼ਦੀਪ ਸਿੰਘ ਦਾ ਜਨਮ ਵੈਰੋਵਾਲ ਨਾਂ ਦੇ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਅੱਜ ਦੀ ਤਰੀਕ ਵਿੱਚ ਅਕਾਸ਼ਦੀਪ ਨਾ ਸਿਰਫ਼ ਅਪਣੇ ਪਿੰਡ ਬਲਕਿ ਪੂਰੇ ਖਡੂਰ ਸਾਹਿਬ ਦਾ ਇਕ ਵੱਡਾ ਸਟਾਰ ਹੈ।
ਭਰਾ ਵੱਲੋਂ ਵਿਖਾਏ ਰਸਤੇ ਤੇ ਤੁਰ ਕੇ ਸ਼ੁਰੂ ਕੀਤਾ ਸੀ ਹਾਕੀ ਖੇਡਨਾ, ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਬਣਿਆ ਟੀਮ ਇੰਡੀਆ ਦਾ ਹੀਰੋ
ਭਾਰਤੀ ਟੀਮ ਦੇ ਅਨੁਭਵੀ ਫਾਰਵਰਡ ਹਾਕੀ ਖਿਲਾੜੀ ਆਕਾਸ਼ਦੀਪ ਸਿੰਘ ਲੰਬੇ ਸਮੇਂ ਤੋਂ ਇੰਟਰਨੈਸ਼ਨਲ ਲੈਵਲ ਉੱਤੇ ਆਪਣੇ ਦੇਸ਼ ਦਾ ਨਾਂ ਚਮਕਾ ਰਹੇ ਹਨ। ਹਰ ਖਿਲਾੜੀ ਦੀ ਜ਼ਿੰਦਗੀ ਵਿਚ ਇਹੋ ਜਿਹਾ ਕੋਈ ਨਾ ਕੋਈ ਵਿਅਕਤੀ ਹੁੰਦਾ ਹੈ ਜੋ ਉਸ ਨੂੰ ਖਿਲਾੜੀ ਬਣਨ ਦੀ ਪ੍ਰੇਰਨਾ ਦਿੰਦਾ ਹੈ। ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਅਕਾਸ਼ਦੀਪ ਨੂੰ ਇਹ ਪ੍ਰੇਰਣਾ ਆਪਣੇ ਭਰਾ ਵੱਲੋਂ ਮਿਲੀ ਸੀ। ਉਨ੍ਹਾਂ ਨੇ 9 ਸਾਲ ਦੀ ਉਮਰ ਵਿੱਚ ਹਾਕੀ ਖੇਡਣਾ ਸ਼ੁਰੂ ਕੀਤਾ ਤੇ ਸਾਲ 2015 ਵਿੱਚ ਹਾਕੀ ਇੰਡੀਆ ਲੀਗ ਦੇ ਸਭ ਤੋਂ ਮਹਿੰਗੇ ਖਿਲਾੜੀ ਬਣ ਗਏ।
ਅਕਾਸ਼ਦੀਪ ਭਾਰਤ ਵਾਸਤੇ ਕਈ ਵੱਡੇ-ਵੱਡੇ ਹਾਕੀ ਮੁਕਾਬਲੇ ਖੇਡ ਚੁੱਕੇ ਹਨ। ਭਾਵੇਂ ਏਸ਼ੀਅਨ ਗੇਮਸ ਹੋਣ, ਕਾਮਨਵੈਲਥ ਗੇਮਸ ਹੋਣ, ਏਸ਼ੀਆ ਕੱਪ ਹੋਵੇ ਜਾਂ ਚੈਂਪੀਅਨ ਟ੍ਰਾਫ਼ੀ ਹੋਵੇ, ਅਕਾਸ਼ਦੀਪ ਹਰ ਵੱਡੇ ਮੁਕਾਬਲਿਆਂ ਵਿਚ ਹਿੱਸਾ ਲੈ ਚੁੱਕੇ ਹਨ। ਉਹਨਾਂ ਨੇ ਸਾਲ 2012 ਤੋਂ ਲੈ ਕੇ ਹੁਣ ਤਕ ਭਾਰਤੀ ਟੀਮ ਨੂੰ ਕਈ ਵੱਡੇ-ਵੱਡੇ ਹਾਕੀ ਮੁਕਾਬਲੇ ਜਿੱਤਵਾਏ ਹਨ ਅਤੇ ਇਹੀ ਵਜ੍ਹਾ ਹੈ ਕਿ ਉਹ ਹੁਣ ਟੀਮ ਇੰਡੀਆ ਦੀ ਰੀੜ੍ਹ ਬਣ ਚੁੱਕੇ ਹਨ। ਪਿਛਲੇ ਸਾਲ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।


