ਪਾਕਿਸਤਾਨ ਦੇ ਸਾਬਕਾ ਮੰਤਰੀ ਨੂੰ ਸੀਮਾ ਹੈਦਰ ‘ਚ ਨਜ਼ਰ ਆਏ ਸ਼ਾਹਰੁਖ ਖਾਨ, ਬੋਲੇ- ਖੋਲ੍ਹ ਦੇਣੀਆਂ ਚਾਹੀਦੀਆਂ ਹਨ ਸਰੱਹਦਾਂ

Published: 

17 Jul 2023 14:13 PM

Seema-Sachin Love Story: ਸੀਮਾ ਹੈਦਰ ਕੇਸ ਮਾਮਲੇ ਵਿੱਚ ਗੱਲਬਾਤ ਕਰਦੇ ਹੋਏ ਫਵਾਦ ਖਾਨ ਦੋਹਾਂ ਦੇਸ਼ਾਂ ਦੇ ਕੁੜੱਤਣ ਵਾਲੇ ਰਿਸ਼ਤਿਆਂ ਨੂੰ ਖਤਮ ਕਰਨ ਲਈ ਵਿਦੇਸ਼ ਨੀਤੀ ਦੀ ਗੱਲ ਕਰਨ ਲੱਗਦੇ ਹਨ। ਫਵਾਦ ਦਾ ਕਹਿਣਾ ਹੈ ਕਿ ਮੈਂ ਉਮੀਦ ਕਰਦਾ ਹਾਂ ਕਿ ਦੋਵੇਂ ਦੇਸ਼ ਖੁੱਲ੍ਹੀਆਂ ਸਰਹੱਦਾਂ ਦਾ ਆਨੰਦ ਲੈ ਸਕਣ ਅਤੇ ਜਲਦੀ ਹੀ ਇਹ ਸਰਹੱਦਾਂ ਖਤਮ ਹੋ ਜਾਣ।

ਪਾਕਿਸਤਾਨ ਦੇ ਸਾਬਕਾ ਮੰਤਰੀ ਨੂੰ ਸੀਮਾ ਹੈਦਰ ਚ ਨਜ਼ਰ ਆਏ ਸ਼ਾਹਰੁਖ ਖਾਨ, ਬੋਲੇ- ਖੋਲ੍ਹ ਦੇਣੀਆਂ ਚਾਹੀਦੀਆਂ ਹਨ ਸਰੱਹਦਾਂ
Follow Us On

ਭਾਰਤ ਅਤੇ ਪਾਕਿਸਤਾਨ, ਇਹ ਦੋਵੇਂ ਦੇਸ਼ ਅਜਿਹੇ ਹਨ, ਭਾਵੇਂ 1947 ਤੋਂ ਬਾਅਦ ਇਨ੍ਹਾਂ ਨੂੰ ਦੋ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਣ ਲੱਗਾ, ਪਰ ਇਨ੍ਹਾਂ ਦੀ ਸੰਸਕ੍ਰਿਤੀ, ਬੋਲੀ ਅਤੇ ਇਤਿਹਾਸ ਇੱਕੋ ਜਿਹਾ ਹੋਣ ਕਰਕੇ ਜੁੜੇ ਰਹੇ। ਇੱਕ ਦੂਜੇ ਨਾਲ ਕਈ ਜੰਗਾਂ ਲੜ ਚੁੱਕੇ ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਅਜਿਹੀਆਂ ਘਟਨਾਵਾਂ ਅਕਸਰ ਦੇਖਣ ਨੂੰ ਮਿਲਦੀਆਂ ਹਨ, ਜੋ ਇਨ੍ਹਾਂ ਦੇ ਸਾਂਝੇ ਸੱਭਿਆਚਾਰ ਨੂੰ ਸਾਹਮਣੇ ਲਿਆਉਂਦੀਆਂ ਹਨ। ਕੁਝ ਮਾਮਲੇ ਗੰਭੀਰ ਹਨ ਅਤੇ ਕੁਝ ਹੈਰਾਨੀਜਨਕ ਹਨ। ਅਜਿਹਾ ਹੀ ਇੱਕ ਮਾਮਲਾ ਹਾਲ ਹੀ ਵਿੱਚ ਸੀਮਾ ਹੈਦਰ ਆਪਣੇ ਪਿਆਰ ਨੂੰ ਲੱਭਣ ਲਈ ਭਾਰਤ ਆਉਣ ਕਾਰਨ ਸਾਹਮਣੇ ਆਇਆ ਹੈ।

ਭਾਰਤੀ ਸਰਹੱਦ ਦੇ ਦੂਜੇ ਪਾਸੇ ਤੋਂ ਆਈ ਸੀਮਾ ਪਿਛਲੇ ਕੁਝ ਘੰਟਿਆਂ ਤੋਂ ਲਾਪਤਾ ਹੈ ਪਰ ਇਸ ਨਾਲ ਸਬੰਧਤ ਲੋਕ ਲਗਾਤਾਰ ਅੱਗੇ ਆ ਰਹੇ ਹਨ। ਕਦੇ ਉਸਦਾ ਪਹਿਲਾ ਪ੍ਰੇਮੀ ਓਸਾਮਾ ਅਤੇ ਕਦੇ ਉਸਦਾ ਇਲਾਜ ਕਰਨ ਵਾਲੇ ਡਾਕਟਰ ਕਈ ਦਾਅਵੇ ਕਰ ਰਹੇ ਹਨ। ਇਸ ਦੌਰਾਨ ਜਦੋਂ ਟੀਵੀ 9 ਨੇ ਪਾਕਿਸਤਾਨ ਦੇ ਸਾਬਕਾ ਮੰਤਰੀ ਅਤੇ ਇਮਰਾਨ ਖਾਨ ਦੇ ਬਹੁਤ ਕਰੀਬੀ ਫਵਾਦ ਚੌਧਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਸ਼ਾਹਰੁਖ ਖਾਨ ਦੀ ਯਾਦ ਆ ਗਈ। ਸਿਨੇਮਾ ਅਤੇ ਇਸ ਦੇ ਕਲਾਕਾਰ ਅਕਸਰ ਕੰਡਿਆਲੀ ਤਾਰ ਨਾਲ ਵੰਡੇ ਹੋਏ ਇਨ੍ਹਾਂ ਦੋਵਾਂ ਦੇਸ਼ਾਂ ਦੀ ਸਰਹੱਦ ਪਾਰ ਕਰਦੇ ਹਨ। ਸ਼ਾਹਰੁਖ ਵੀ ਉਨ੍ਹਾਂ ਕਿਰਦਾਰਾਂ ‘ਚੋਂ ਇਕ ਹਨ, ਜਿਨ੍ਹਾਂ ਦਾ ਕ੍ਰੇਜ਼ ਦੋਹਾਂ ਦੇਸ਼ਾਂ ‘ਚ ਇਕੋ ਜਿਹਾ ਹੈ।

ਫਵਾਦ ਬੋਲੇ: ਕਹਾਨੀ ਪੂਰੀ ਫਿਲਮੀ ਹੈ

ਸੀਮਾ ਹੈਦਰ (Seema Haider) ਦੇ ਮਾਮਲੇ ‘ਚ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਫਿਲਮ ‘ਵੀਰ-ਜ਼ਾਰਾ’ ਵੀ ਇਸ ਚਰਚਾ ਦਾ ਹਿੱਸਾ ਬਣ ਗਈ। ਹੁਣ ਇੱਕ ਵਾਰ ਫਿਰ ਫਵਾਦ ਖਾਨ ਦੇ ਮੂੰਹੋਂ ਇਹ ਗੱਲ ਨਿਕਲੀ ਹੈ। ਜ਼ਾਹਿਰ ਹੈ ਕਿ ਸੀਮਾ ਦੇ ਸਵਾਲ ਦੇ ਜਵਾਬ ‘ਚ ਸ਼ਾਹਰੁਖ ਦੀ ਫਿਲਮ ਉਨ੍ਹਾਂ ਦੇ ਦਿਮਾਗ ‘ਚ ਹੋਵੇਗੀ। ਟੀਵੀ 9 ਭਾਰਤਵਰਸ਼ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਚੌਧਰੀ ਦਾ ਕਹਿਣਾ ਹੈ ਕਿ ਇਹ ਕਹਾਣੀ ਪੂਰੀ ਤਰ੍ਹਾਂ ਨਾਲ ਫਿਲਮ ਹੈ ਅਤੇ ਇਸ ਵਿੱਚ ਕਾਫੀ ਕੁਝ ਸ਼ਾਹਰੁਖ ਖਾਨ ਦੀਆਂ ਫਿਲਮਾਂ ਵਰਗ੍ਹਾ ਹੈ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਨੂੰ ਦੇਖ ਕੇ ਲੱਗਦਾ ਹੈ ਕਿ ਉੱਥੇ ਕਾਫੀ ਪਿਆਰ ਹੈ। ਇਸ ਲਈ ਸ਼ੱਕ ਦੀ ਨਜ਼ਰ ਨਾਲ ਦੇਖਣਾ ਗਲਤ ਹੈ।

ਫਵਾਦ ਨੇ ਕਰ ਦਿੱਤੀ ਬਾਰਡਰ ਖੋਲ੍ਹਣ ਦੀ ਗੱਲ

ਸੀਮਾ ਹੈਦਰ ਕੇਸ ਦੀ ਗੱਲ ਕਰਦੇ ਹੋਏ ਫਵਾਦ ਖਾਨ (Fawad Khan) ਦੋਹਾਂ ਦੇਸ਼ਾਂ ਦੇ ਕੁੜੱਤਣ ਵਾਲੇ ਰਿਸ਼ਤਿਆਂ ਨੂੰ ਖਤਮ ਕਰਨ ਲਈ ਵਿਦੇਸ਼ ਨੀਤੀ ਦੀ ਗੱਲ ਕਰਨ ਲੱਗਦੇ ਹਨ। ਫਵਾਦ ਦਾ ਕਹਿਣਾ ਹੈ ਕਿ ਮੈਨੂੰ ਉਮੀਦ ਹੈ ਕਿ ਦੋਵੇਂ ਦੇਸ਼ ਖੁੱਲ੍ਹੀਆਂ ਸਰਹੱਦਾਂ ਦਾ ਆਨੰਦ ਲੈ ਸਕਦੇ ਹਨ ਅਤੇ ਜਲਦੀ ਹੀ ਇਹ ਸਰਹੱਦਾਂ ਖਤਮ ਹੋ ਜਾਣ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਅਜਿਹੀ ਆਜ਼ਾਦੀ ਮਿਲਣੀ ਚਾਹੀਦੀ ਹੈ। ਫਵਾਦ ਨੇ ਅੱਗੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਲੋਕ ਇਕ ਦੂਜੇ ਨੂੰ ਆਸਾਨੀ ਨਾਲ ਮਿਲ ਸਕਣ ਅਤੇ ਬਿਨਾਂ ਕਿਸੇ ਸ਼ੱਕ ਦੇ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਹੋਵੇ।

ਫਵਾਦ ਭਾਵੇਂ ਸੀਮਾ ਹੈਦਰ ਨੂੰ ਲੈ ਕੇ ਸਰਹੱਦ ਖੋਲ੍ਹਣ ਦੀ ਗੱਲ ਕਰ ਰਹੇ ਹੋਣ, ਪਰ ਫਿਲਹਾਲ ਇਹ ਦੂਰ -ਦੂਰ ਤੱਕ ਸੰਭਵ ਨਹੀਂ ਹੈ। ਸੀਮਾ ਹੈਦਰ ਨੂੰ ਭਾਵੇਂ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੋਵੇ ਪਰ ਉਸ ‘ਤੇ ਹਰ ਐਂਗਲ ਤੋਂ ਨਜ਼ਰ ਰੱਖੀ ਜਾ ਰਹੀ ਹੈ। TV9 ਵੀ ਲਗਾਤਾਰ ਇਸ ਮਾਮਲੇ ਦੀ ਜਾਂਚ ‘ਚ ਲੱਗਾ ਹੋਇਆ ਹੈ। ਹਾਲ ਹੀ ‘ਚ TV9 ਨੇ ਕਈ ਵੱਡੇ ਖੁਲਾਸੇ ਕੀਤੇ ਹਨ, ਜਿਸ ‘ਚ ਸੀਮਾ ਹੈਦਰ ਅਤੇ ਗੁਲਾਮ ਹੈਦਰ ਦਾ ਉਹ ਹਲਫਨਾਮਾ ਦਿਖਾਇਆ ਗਿਆ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਦੋਹਾਂ ਦਾ ਲਵ ਮੈਰਿਜ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version