River Water in Field: ਲੰਬੀ ਮਾਈਨਰ ਵਿੱਚ ਪਿਆ 200 ਫੁੱਟ ਦਾ ਪਾੜ, ਫਸਲਾਂ ‘ਚ ਭਰਿਆ ਪਾਣੀ
ਅਚਾਨਕ ਆਏ ਪਾਣੀ ਕਰਕੇ ਕਿਸਾਨਾਂ ਦੀ ਕੱਟੀ ਪਈ ਫਸਲ ਪਾਣੀ ਵਿੱਚ ਵਹਿ ਗਈ। ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਖਰਾਬ ਫਸਲ ਦਾ ਛੇਤੀ ਤੋਂ ਛੇਤੀ ਮੁਆਵਜਾ ਦਿੱਤਾ ਜਾਵੇ।
ਅਬੋਹਰ ਨਿਊਜ: ਜਿਲ੍ਹਾ ਫਾਜਿਲਕਾ ਦੇ ਪਿੰਡ ਬਜੀਤਪੁਰਾ ਰਾਏਪੁਰਾ ਵਿਚਾਲੇ ਸੋਮਵਾਰ ਨੂੰ ਅੱਜ ਸਵੇਰੇ ਲੰਮੀ ਮਾਇਨਰ ਵਿੱਚ ਪੈਣ ਕਰਕੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਵਿੱਚ ਪਾਣੀ ਭਰ ਗਿਆ। ਜਿਸ ਤੋਂ ਬਾਅਦ ਕਿਸਾਨਾਂ ਨੇ ਨਹਿਰੀ ਵਿਭਾਗ ਨੂੰ ਸੂਚਨਾ ਦਿੱਤੀ। ਸਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਵਿਭਾਗ ਦੇ ਅਧਿਕਾਰੀਆਂ ਨੇ ਪਾੜ ਭਰਨਾ ਸ਼ੁਰੂ ਕੀਤਾ।
ਪਾੜ ਪੈਣ ਕਰਕੇ ਨਹਿਰ ਦਾ ਪਾਣੀ ਕਿਸਾਨਾਂ ਦੀ ਫਸਲ ਵਿੱਚ ਵੜਿਆਂ ਤਾ ਨਿਰਾਸ਼ ਕਿਸਾਨਾਂ ਨੇ ਆਪਣੀ ਫਸਲ ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਖੇਤਾਂ ਵਿੱਚ ਅਚਾਨਕ ਭਰੇ ਪਾਣੀ ਕਰਕੇ ਕਣਕ ਦੀ ਕੱਟੀ ਹੋਈ ਫਸਲ ਖਰਾਬ ਹੋ ਗਈ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਪਾੜ 50 ਫੁੱਟ ਦਾ ਸੀ। ਹੌਲੀ-ਹੌਲੀ ਵੱਧਦੇ ਹੋਏ ਇਹ 250 ਫੁੱਟ ਤੱਕ ਪਹੁੰਚ ਗਿਆ।
ਉੱਧਰ ਨਹਿਰੀ ਵਿਭਾਗ ਜੰਗੀ ਪੱਧਰ ਤੇ ਪਾੜ ਭਰਨ ਦੇ ਕੰਮ ਵਿੱਚ ਲੱਗਾ ਹੋਇਆ ਹੈ। ਨਹਿਰੀ ਵਿਭਾਗ ਦੇ ਐਸਡੀਓ ਬਲਵਿੰਦਰ ਸਿੰਘ ਨੇ ਉਮੀਦ ਜਤਾਈ ਕਿ ਛੇਤੀ ਹੀ ਇਸ ਪਾੜ ਨੂੰ ਭਰ ਲਿਆ ਜਾਵੇਗਾ।