Farmers Protest: ਕਿਸਾਨ ਦਿੱਲੀ ਨਹੀਂ ਤਾਂ ਕੀ ਲਾਹੌਰ ਜਾਣ? ਦਿੱਲੀ ਕੂਚ ‘ਤੇ ਸੀਐਮ ਮਾਨ ਦਾ ਬਿਆਨ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ, ਜੇਕਰ ਕਿਸਾਨ ਦਿੱਲੀ ਨਹੀਂ ਜਾ ਸਕਦੇ ਤਾਂ ਕੀ ਉਹ ਲਾਹੌਰ ਚਲੇ ਜਾਣ? ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ। ਸਰਕਾਰ ਕਿਸਾਨਾਂ ਨੂੰ ਕਹਿ ਰਹੀ ਹੈ ਤੁਸੀਂ ਟ੍ਰੈਕਟਰਾਂ 'ਤੇ ਨਹੀਂ ਆ ਸਕਦੇ, ਬੱਸਾਂ 'ਤੇ ਨਹੀਂ ਆ ਸਕਦੇ ਤੇ ਟਰੇਨਾਂ 'ਤੇ ਨਹੀਂ ਆ ਸਕਦੇ।
ਸੰਭੂ ਬਾਰਡਰ ‘ਤੇ ਕਰੀਬ 9 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ 6 ਦਸੰਬਰ ਨੂੰ ਦਿੱਲੀ ਕੂਚ ਕਰਨ ਦਾ ਫੈਸਲਾ ਲਿਆ ਹੈ। ਦਿੱਲੀ ਕੂਚ ‘ਤੇ ਅਜੇ ਤੱਕ ਕਿਸਾਨਾਂ ਨੂੰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਹੈ। ਪਰ, ਕਿਸਾਨ ਵੀ ਦਿੱਲੀ ਵਿੱਚ ਪ੍ਰਦਰਸ਼ਨ ਕਰਨ ‘ਤੇ ਅੜੇ ਹੋਏ ਹਨ। ਹੁਣ ਕਿਸਾਨਾਂ ਦੇ ਦਿੱਲੀ ਕੂਚ ਮੁੱਦੇ ‘ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਦੇ ਰਹੀ, ਕਿਸਾਨ ਦਿੱਲੀ ਨਾ ਜਾਣ ਤਾਂ ਕਿ ਉਹ ਲਾਹੌਰ ਚਲੇ ਜਾਣ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ, ਜੇਕਰ ਕਿਸਾਨ ਦਿੱਲੀ ਨਹੀਂ ਜਾ ਸਕਦੇ ਤਾਂ ਕੀ ਉਹ ਲਾਹੌਰ ਚਲੇ ਜਾਣ? ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ। ਸਰਕਾਰ ਕਿਸਾਨਾਂ ਨੂੰ ਕਹਿ ਰਹੀ ਹੈ ਤੁਸੀਂ ਟ੍ਰੈਕਟਰਾਂ ‘ਤੇ ਨਹੀਂ ਆ ਸਕਦੇ, ਬੱਸਾਂ ‘ਤੇ ਨਹੀਂ ਆ ਸਕਦੇ ਤੇ ਟਰੇਨਾਂ ‘ਤੇ ਨਹੀਂ ਆ ਸਕਦੇ।
ਸੀਐਮ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ, ਇਹ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ ਤੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਲਈ ਜਗ੍ਹਾ ਦੇਣੀ ਚਾਹੀਦੀ ਹੈ ਤਾਂ ਜੋ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਸਕਣ। ਕਿਸਾਨ ਦਿੱਲੀ ਪ੍ਰਦਰਸ਼ਣ ਕਰਨ ਆ ਰਹੇ ਹਨ ਨਾ ਕਿ ਫੋਟੋਆਂ ਖਿਚਵਾਉਣ ਜਾਂ ਟੀਵੀ ‘ਤੇ ਆਉਣ ਲਈ। ਉਨ੍ਹਾਂ ਨਾਲ ਗੱਲ ਕਰਕੇ ਤੇ ਉਨ੍ਹਾਂ ਦੀ ਮੰਗਾਂ ਸੁਣ ਕੇ ਹੱਲ ਕੱਢਣਾ ਚਾਹੀਦਾ ਹੈ।