ਫਰੀਦਕੋਟ ‘ਚ ਬੇਲਪੱਤਰ ਦੇ ਫਲ ‘ਤੇ ਪ੍ਰਕਟਿਆ ਤ੍ਰਿਸ਼ੂਲ, ਲੋਕਾਂ ਨੇ ਸ਼ਰਧਾ ਨਾਲ ਕੀਤਾ ਨਮਨ
ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆ ਤੋਂ ਪ੍ਰਸ਼ਾਦ ਦੇ ਰੂਪ ਵਿਚ ਕਰੀਬ 8 ਸਾਲ ਪਹਿਲਾਂ ਪਰਿਵਾਰ ਨੂੰ ਮਿਲਿਆ ਸੀ ਬੇਲੱਪਤਰ ਦਾ ਪੌਦਾ, ਉਸੇ ਪੌਦੇ ਦੇ ਫਲ ਤੇ ਉਕਰਿਆ ਮਿਲਿਆ ਭਗਵਾਨ ਸਿਵ ਦਾ ਪ੍ਰਤੀਕ ਤ੍ਰਿਸ਼ੂਲ।
ਫਰੀਦਕੋਟ। ਸਾਉਣ ਦਾ ਮਹੀਨਾਂ ਚੱਲ ਰਿਹਾ ਜਿਸ ਨੂੰ ਹਿੰਦੀ ਰੀਤੀ ਰਿਵਾਜਾਂ ਅਨੁਸਾਰ ਹਿੰਦੂ ਧਰਮ ਦੇ ਦੇਵੀ ਦੇਵਤਿਆਂ (Goddesses) ਦਾ ਮਹੀਨਾਂ ਮੰਨਿਆ ਜਾਂਦਾ ਹੈ ਇਸ ਮਹੀਨੇ ਹਿੰਦੂ ਧਰਮ ਦੇ ਲਗਭਗ ਹਰੇਕ ਦੇਵੀ ਦੇਵਤਿਆਂ ਦੀ ਪੂਜਾ ਬੜੀ ਸ਼ਰਧਾ ਭਾਵਨਾਂ ਨਾਲ ਕੀਤੀ ਜਾਂਦੀ ਹੈ, ਅਤੇ ਇਸ ਸ਼ਰਧਾ ਭਾਵਨਾਂ ਦੌਰਾਨ ਦੇਸ਼ ਦੇ ਕਿਸੇ ਨਾਂ ਕਿਸੇ ਹਿੱਸੇ ਵਿਚੋਂ ਦੇਵੀ ਦੇਵਤਿਆਂ ਦੇ ਚਲਤਕਾਰ ਦੀਆ ਘਟਨਾਂਵਾਂ ਅਕਸਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਅਜਿਹਾ ਹੀ ਇਕ ਚਮਤਕਾਰ ਇਹਨੀ ਦਿਨੀ ਫਰੀਦਕੋਟ (Faridkot) ਦੀ ਗੁਰੂ ਨਾਨਕ ਕਲੌਨੀ ਵਿੱਚ ਸਾਹਮਣੇ ਆਇਆ ਜਿਸ ਨੂੰ ਸੁਣਨ ਤੇ ਵਿਸ਼ਵਾਸ਼ ਨਹੀਂ ਹੁੰਦਾ ਜਦ ਬੰਦਾ ਖੁਦ ਆਪਣੀਆਂ ਅੱਖਾਂ ਨਾਲ ਇਸ ਚਮਤਕਾਰ ਨੂੰ ਵੇਖਦਾ ਹੈ ਤਾਂ ਗਦਗਦ ਹੋ ਉਠਦਾ ਹੈ। ਦਰਅਸਲ ਫ਼ਰੀਦਕੋਟ ਦੇ ਇੱਕ ਸਿੱਖ ਪਰਿਵਾਰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਤਾ ਹੈ। ਇਸ ਪਰਿਵਾਰ ਦੇ ਘਰ ਅਨੋਖਾ ਚਮਤਕਾਰ ਵਾਪਰਿਆ ਹੈ। ਜਾਣਕਾਰੀ ਦਿੰਦੇ ਹੋਰ ਘਰ ਦੇ ਮਾਲਕ ਮੁਖਤਿਆਰ ਸਿੰਘ ਨੇ ਦੱਸਿਆ ਕਿ ਕਰੀਬ 8 ਸਾਲ ਪਹਿਲਾਂ ਪਦਮ ਸ੍ਰੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਪ੍ਰਸ਼ਾਦ ਦੇ ਰੂਪ ਵਿਚ ਬੇਲਪੱਤਰ ਦਾ ਇਕ ਪੌਦਾ ਉਹਨਾਂ ਦੀ ਨੂੰਹ ਨੂੰ ਦਿੱਤਾ ਸੀ। ਇਸ ਨੂੰ ਉਹਨਾਂ ਵੱਲੋਂ ਘਰ ਦੀ ਬਗੀਚੀ ਵਿੱਚ ਲਗਾਇਆ ਗਿਆ ਸੀ।
ਬੱਚਿਆਂ ਨੇ ਦਿੱਤੀ ਪਰਿਵਾਰ ਨੂੰ ਜਾਣਕਾਰੀ
ਉਨ੍ਹਾਂ ਦੱਸਿਆ ਕਿ ਹੁਣ ਇਸ ਪੌਦੇ ਨੂੰ ਫਲ ਲੱਗਾ ਹੋਇਆ ਹੈ ਅਤੇ ਸੋਮਵਾਰ ਨੂੰ ਜਦ ਉਹਨਾਂ ਦੇ ਬੱਚੇ ਬਗੀਚੀ ਵਿਚ ਗਏ ਤਾਂ ਉਹਨਾਂ ਨੂੰ ਬੇਲਪੱਤਰ ਦਾ ਇਕ ਫਲ ਟੁੱਟਾ ਹੋਇਆ ਮਿਲਿਆ । ਉਹਨਾਂ ਦੱਸਿਆ ਕਿ ਇਸ ਟੁੱਟੇ ਹੋਏ ਫਲ ਨੂੰ ਜਦ ਬੱਚਿਆ ਨੇ ਚੁੱਕਿਆ ਤਾਂ ਉਹਨਾਂ ਨੂੰ ਇਸ ਫਲ ਉਪਰ ਉਕਰੇ ਹੋਏ ਭਗਵਾਨ ਸਿਵ (Lord Shiva) ਦੇ ਤ੍ਰਿਸ਼ੂਲ ਦੇ ਦਰਸ਼ਨ ਹੋਏ ਤਾਂ ਬੱਚਿਆ ਨੇ ਆਕੇ ਇਸ ਦੀ ਜਾਣਕਾਰੀ ਉਹਨਾਂ ਨੂੰ ਦਿੱਤੀ।
ਮੰਦਿਰ ‘ਚ ਰੱਖਿਆ ਜਾਵੇਗਾ ਤ੍ਰਿਸ਼ੂਲ ਰੂਪੀ ਫਲ
ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਫਲ ਨੂੰ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਸੰਭਾਲ ਕੇ ਆਪਣੇ ਘਰ ਰੱਖ ਲਿਆ ਅਤੇ ਜਿਵੇਂ ਜਿਵੇਂ ਲੋਕਾਂ ਨੂੰ ਇਸ ਫਲ ਉਪਰ ਤ੍ਰਿਸ਼ੂਲ ਉਕਰਿਆ ਹੋਣ ਬਾਰੇ ਪਤਾ ਲੱਗਣ ਲੱਗਾ ਤਾਂ ਲੋਕ ਇਸ ਫਲ ਨੂੰ ਵੇਖਣ ਅਤੇ ਨਮਨ ਕਰਨ ਲਈ ਆ ਰਹੇ ਹਨ। ਉਹਨਾਂ ਦੱਸਿਆ ਕਿ ਇਸ ਫਲ ਨੂੰ ਹੁਣ ਉਹ ਸ਼ਿਵ ਮੰਦਰ ਵਿਚ ਰੱਖਣ ਜਾ ਰਹੇ ਹਨ ਤਾਂ ਜੋ ਇਸਦੀ ਮਰਯਾਦਾ ਬਹਾਲ ਰਹਿ ਸਕੇ ਅਤੇ ਵੱਧ ਤੋਂ ਵੱਧ ਲੋਕ ਮੰਦਰ ਵਿਚ ਪਹੁੰਚ ਕੇ ਇਸ ਪਵਿੱਤਰ ਫਲ ਦੇ ਦਰਸ਼ਨ ਕਰ ਸਕਣ।
ਗੁਰਸਿੱਖ ਪਰਿਵਾਰ ਨੂੰ ਮਿਲਿਆ ਸ਼ਿਵ ਦਾ ਪ੍ਰਸ਼ਾਦ
ਇਸ ਮੌਕੇ ਸਹਿਰ ਦੇ ਹਿੰਦੁ ਧਰਮ ਨਾਲ ਜੁੜੇ ਹੋਏ ਸਰਧਾਲੂਆਂ ਨੇ ਕਿਹਾ ਕਿ ਇਸ ਗੁਰਸਿੱਖ ਪਰਿਵਾਰ ਨੂੰ ਭਗਵਾਨ ਸਿਵ ਦਾ ਪ੍ਰਸ਼ਾਦ ਮਿਲਿਆ ਹੈ ਉਸ ਨੂੰ ਵੇਖਣ ਲਈ ਲੋਕ ਲਗਾਤਾਰ ਇਹਨਾਂ ਦੇ ਘਰ ਆ ਰਹੇ ਹਨ ਜਿਸ ਨਾਲ ਇਸ ਪਵਿੱਤਰ ਫਲ ਦੀ ਮਰਯਾਦਾ ਬਹਾਲ ਨਹੀਂ ਰਹਿ ਸਕੇਗੀ ਅਤੇ ਇਹ ਫਲ ਕਈ ਦਿਨਾਂ ਤੋਂ ਟੁੱਟਾ ਹੋਣ ਕਾਰਨ ਖਰਾਬ ਹੋ ਰਿਹਾ ਹੈ। ਇਲ ਲਈ ਇਸ ਪਰਿਵਾਰ ਨੇ ਫੈਸਲਾ ਕੀਤਾ ਹੇ ਕਿ ਇਸ ਫਲ ਨੂੰ ਫਰੀਦਕੋਟ ਦੀ ਸੁਖੀਜਾ ਕਲੌਨੀ ਵਿਚ ਸਥਿਤਾ ਸ਼ਿਵ ਮੰਦਰ ਵਿਚ ਰੱਖਿਆ ਜਾਵੇ ਜਿੱਥੇ ਵੱਧ ਤੋਂ ਵੱਧ ਸਰਧਾਲੂ ਇਸ ਦੇ ਦਰਸ਼ਨ ਕਰ ਸਕਣ ਅਤੇ ਮਰਿਯਾਦਾ ਵੀ ਬਹਾਲ ਰਹਿ ਸਕੇ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ