Faridkot Police ਵੱਲੋਂ ਵੱਡੀ ਅਪਰਾਧਿਕ ਸਾਜਿਸ਼ ਬੇਨਕਾਬ, ਹੈਰੋਇਨ ਸਮੇਤ ਗ੍ਰਿਫਤਾਰ ਮੁਲਜ਼ਮ ਨੇ ਖੋਲ੍ਹੇ ਕਈ ਰਾਜ਼
ਗ੍ਰਿਫਤਾਰ ਮੁਲਜ਼ਮ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਸਾਥੀ ਨਾਲ ਮਿਲਕੇ ਕਿਸੇ ਦਾ ਕਤਲ ਕਰਨ ਦੀ ਯੋਜਾਨ ਬਣਾ ਰਿਹਾ ਸੀ। ਇਹ ਜਾਣਕਾਰੀ ਐੱਸਐੱਸਪੀ ਫਰੀਦਕੋਟ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ। ਉਨ੍ਹਾਂ ਕਿਹਾ ਕਿ ਮੁਲਜ਼ਮ ਵੱਲੋਂ ਬਾਹਰਲੇ ਸੂਬਿਆਂ ਤੋਂ ਮੰਗਵਾਏ ਚਾਰ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਨੇ। ਐੱਸਐੱਸਪੀ ਨੇ ਦੱਸਿਆ ਕਿ ਜੇਲ੍ਹ 'ਚ ਬੰਦ ਮੁਲਜ਼ਮ ਨੂੰ ਵੀ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਹੈ।

ਫਰੀਦਕੋਟ ਪੁਲਿਸ ਵੱਲੋਂ ਵੱਡੀ ਅਪਰਾਧਿਕ ਸਾਜਿਸ਼ ਬੇਨਕਾਬ, ਹੈਰੋਇਨ ਸਮੇਤ ਫੜ੍ਹੇ ਮੁਲਜ਼ਮ ਨੇ ਖੋਲ੍ਹੇ ਕਈ ਰਾਜ਼।
ਫਰੀਦਕੋਟ। ਫਰੀਦਕੋਟ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ (Police) ਨੇ ਹੈਰੋਇਨ ਸਣੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜਿਸਤੋਂ ਚਾਰ ਪਿਸਤੌਲ ਤੇ ਕੁੱਝ ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਸਾਰੀ ਜਾਣਕਾਰੀ ਫਰੀਦਕੋਟ ਦੇ ਐੱਸਐੱਸਪੀ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜੇਲ੍ਹ ਦੇ ਅੰਦਰ ਬੰਦ ਅਜੇ ਕੁਮਾਰ ਉਰਫ ਭਾਈਆ ਨਾਂਅ ਦੇ ਇੱਕ ਮੁਲਜ਼ਮ ਨਾਲ ਮਿਲਕੇ ਇਹ ਹੈਰੋਇਨ ਦੀ ਸਪਲਾਈ ਕਰਦੇ ਸਨ। ਤੇ ਹੁਣ ਕਿਸੇ ਦਾ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ ਪਰ ਪੁਲਿਸ ਨੇ ਇਨ੍ਹਾਂ ਦੀ ਚਾਲ ਨੂੰ ਅਸਫਲ ਕਰ ਦਿੱਤਾ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਅਜੇ ਨੂੰ ਪੁੱਛਗਿੱਛ ਲਈ ਅਜੇ ਕੁਮਾਰ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ। ਉਨ੍ਹਾਂ ਨੇ ਕਿਹਾ ਕਿ ਪੁੱਛਗਿੱਛ ਵਿੱਚ ਅਹਿਮ ਖੁਲਾਸੇ ਹੋ ਸਕਦੇ ਹਨ। ਐੱਸਐੱਸਪੀ (SSP) ਨੇ ਕਿਹਾ ਕਿ ਅਜੇ ਕੁਮਾਰ ਉਰਫ ਭਾਈਆ ਤੇ ਬੰਬੀਹਾ ਗੈਂਗ ਨਾਲ ਸਬੰਧ ਹਨ।