Achievement: ਫਰੀਦਕੋਟ ਦੀ ਕੁੜੀ ਨੇ ਅੰਤਰਰਾਸ਼ਟਰੀ ਰਾਈਫਲ ਮੁਕਾਬਲੇ ‘ਚ ਜਿੱਤਿਆ ਕਾਂਸੀ ਦਾ ਤਗਮਾ
Sports News: ਭੋਪਾਲ ਵਿਚ ਚੱਲ ਰਹੇ ISSF ਸੀਨੀਅਰ ਵਰਲਡ ਕੱਪ 2023 ਵਿਚ ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ 50 ਮੀਟਰ 3PC ਰਾਈਫਲ ਮੁਕਾਬਲੇ ਵਿਚ ਕਾਂਸੀ ਤਗਮਾ ਜਿੱਤਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਜੱਦੀ ਸ਼ਹਿਰ ਫਰੀਦਕੋਟ ਵਿੱਚ ਖੁਸ਼ੀ ਦੀ ਲਹਿਰ ਹੈ।

ਪੰਜਾਬ ਦੀ ਕੁੜੀ ਨੇ ਰਾਈਫਲ ਮੁਕਾਬਲੇ ‘ਚ ਜਿੱਤਿਆ ਕਾਂਸੀ ਦਾ ਤਗਮਾ
ਫਰੀਦਕੋਟ ਨਿਊਜ: ਇੱਥੋਂ ਦੀ ਰਹਿਣ ਵਾਲੀ ਕੁੜੀ ਸਿਫਤ ਕੌਰ ਸਮਰਾ ਇਕ ਤੋਂ ਬਾਅਦ ਇਕ ਇੰਟਰਨੈਸ਼ਨਲ ਸ਼ੂਟਿੰਗ ਮੁਕਾਬਲਿਆਂ ( International Shooting Competition) ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਨਾਮਣਾ ਖੱਟ ਹਰੀ ਹੈ। ਉਸਦੀ ਇਸ ਪ੍ਰਾਪਤੀ ਤੇ ਜਿਥੇ ਉਸ ਦੇ ਪਰਿਵਾਰ ਨੂੰ ਮਾਣ ਮਹਿਸੂਸ ਹੋ ਰਿਹਾ ਉਥੇ ਹੀ ਸ਼ਹਿਰ ਦੇ ਲੋਕਾਂ ਨੂੰ ਫਖਰ ਮਹਿਸੂਸ ਹੋ ਰਿਹਾ। ਹਾਲ ਹੀ ਵਿਚ ਭੋਪਾਲ ਵਿਚ ਚੱਲ ਰਹੇ ਆਈਐਸਐਸਐਫ (ISSF) ਸੀਨੀਅਰ ਵਰਲਡ ਕੱਪ 2023 ਵਿਚ ਸਿਫਤ ਕੌਰ ਸਮਰਾ ਨੇ ਫਿਰ ਵੱਡੀ ਮੱਲ ਮਾਰੀ ਹੈ।
50 ਮੀਟਰ 3 ਪੁਜੀਸ਼ਨ ਰਾਇਫਲ ਮੁਕਾਬਲੇ ਵਿਚ ਸਿਫਤ ਕੌਰ ਸਮਰਾ ਨੇ ਆਪਣੇ ਵਿਰੋਧੀਆਂ ਨੂੰ ਪਛਾੜਦਿਆ ਅਤੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਤੀਸਰਾ ਸਥਾਨ ਹਾਸਲ ਕਰ ਕਾਂਸੀ ਦਾ ਤਗਮਾਂ ਆਪਣੇ ਨਾਂਮ ਕੀਤਾ ਹੈ।ਇਸ ਤੋਂ ਪਹਿਲਾਂ ਵੀ ਸਿਫਤ ਕੌਰ ਕਈ ਰਾਸ਼ਟਰੀ ਅਤੇ ਅੰਤਰਰਾਸਟਰੀ ਮੁਕਾਬਲਿਆਂ ਵਿਚ ਗੋਲਡ ਤੇ ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕੀ ਹੈ।