Baba Farid University ਦੇ VC ਲਈ ਭੇਜਿਆ ਪੈਨਲ, PGI ਡੀਨ ਸਣੇ 5 ਡਾਕਟਰਾਂ ਦੇ ਨਾਂਅ ਸ਼ਾਮਿਲ, ਗਵਰਨ ਤੋਂ ਮਨਜ਼ੂਰੀ ਮਿਲਣੀ ਬਾਕੀ
Baba Farid University News: ਹੈਲਥ ਮਿਨਿਸਟਰ ਨਾਲ ਹੋਏ ਗੱਦੇ ਵਾਲੇ ਮੈਟਰ ਕਾਰਨ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਰਲ ਨੇ ਡਾ. ਰਾਜ ਬਹਾਦਰ ਨੇ ਅਸਤੀਫ ਦੇ ਦਿੱਤਾ ਸੀ ਤੇ ਹੁਣ ਤੱਕ ਯੂਨੀਵਰਸਿਟੀ ਨੂੰ ਕੋਈ ਵਾਈਸ ਚਾਂਸਲਰ ਨਹੀਂ ਮਿਲਿਆ। ਪੰਜਾਬ ਸਰਕਾਰ ਨੇ ਹੁਣ ਮੁੜ ਇੱਕ ਪੰਜ ਨਾਵਾਂ ਦਾ ਪੈਨਾਲ ਤਿਆਰ ਕੀਤਾ, ਜਿਸ ਵਿੱਚੋਂ ਗਵਰਨਰ ਵੱਲੋਂ ਇੱਕ ਨੂੰ ਸੈਲੇਕਟ ਕੀਤਾ ਜਾਵੇਗਾ।

ਪੰਜਾਬ ਨਿਊਜ। ਪੰਜਾਬ ਸਰਕਾਰ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਹੈਲਥ ਐਂਡ ਸਾਇੰਸ ਦੇ ਵਾਈਸ ਚਾਂਸਲਰ (ਵੀਸੀ) ਦੀ ਨਿਯੁਕਤੀ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ (Punjab Govt) ਨੇ ਪੰਜਾਬ ਦੇ ਰਾਜਪਾਲ ਬੀ.ਐੱਲ. ਪੁਰੋਹਿਤ ਨੂੰ 5 ਮੈਂਬਰੀ ਪੈਨਲ ਭੇਜਿਆ ਹੈ। ਰਾਜਪਾਲ ਜਲਦੀ ਹੀ ਪੈਨਲ ਵਿੱਚੋਂ ਇੱਕ ਮੈਂਬਰ ਦੇ ਨਾਮ ‘ਤੇ ਮੋਹਰ ਲਗਾ ਸਕਦੇ ਹਨ।
ਪੈਨਲ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਨਾਵਾਂ ਵਿੱਚ ਪੀਜੀਆਈ (PGI) ਦੇ ਡੀਨ ਪ੍ਰੋਫੈਸਰ ਰਾਕੇਸ਼ ਸਹਿਗਲ, ਪੀਜੀਆਈ ਨਿਊਕਲੀਅਰ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਕੇ.ਕੇ ਅਗਰਵਾਲ, ਚੰਡੀਗੜ੍ਹ ਜੀਐਮਸੀਐਚ-32 ਦੇ ਸਾਬਕਾ ਐਚਓਡੀ ਵਿਭਾਗ ਦੇ ਮਾਈਕਰੋਬਾਇਓਲੋਜੀ ਪ੍ਰੋਫੈਸਰ ਜਗਦੀਸ਼ ਚੰਦਰ ਅਤੇ ਦਿੱਲੀ ਦੇ ਪ੍ਰੋਫੈਸਰ ਰਾਜਦੇਵ ਐਸਡੀਓ ਸ਼ਾਮਲ ਹਨ।