ਪੰਜਾਬ ਦੇ ਵੀ 2 ਜਵਾਨ ਲੱਦਾਖ ‘ਚ ਹੋਏ ਸ਼ਹੀਦ, ਬੀਤੇ ਦਿਨ ਫੌਜ ਦੀ ਗੱਡੀ ਖਾਈ ‘ਚ ਡਿੱਗਣ ਕਾਰਨ ਹੋਇਆ ਸੀ ਹਾਦਸਾ
ਸ਼ਨੀਵਾਰ ਨੂੰ ਲੱਦਾਖ ਵਿਖੇ ਇੱਕ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਸੀ, ਜਿਸਦੇ ਤਹਿਤ ਫੌਜ ਦੀ ਇੱਕ ਗੱਡੀ ਖਾਈ ਵਿੱਚ ਡਿੱਗ ਪਈ ਜਿਸ ਕਾਰਨ ਆਰਮੀ ਦੇ 9 ਜਵਾਨਾਂ ਦੀ ਮੌਤ ਤੇ ਇੱਕ ਜਖਮੀ ਹੋ ਗਿਆ ਸੀ। ਮਰਨ ਵਾਲਿਆਂ ਵਿੱਚ ਪੰਜਾਬ ਦੇ ਵੀ ਦੋ ਨੌਜਵਾਨ ਸਨ। ਇਨ੍ਹਾਂ ਵਿੱਚ ਫਰੀਦਕੋਟ ਦਾ ਸੂਬੇਦਾਰ ਰਮੇਸ਼ ਲਾਲ ਅਤੇ ਫਤਿਹਗੜ੍ਹ ਸਾਹਿਬ ਦਾ ਤਰਨਦੀਪ ਸਿੰਘ ਵੀ ਸ਼ਾਮਿਲ ਸੀ। ਫਰੀਦਕੋਟ ਤੋਂ ਸੁਖਜਿੰਦਰ ਸਿੰਘ ਸਹੋਤਾ ਤੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਜਗਮੀਤ ਸਿੰਘ ਰਿਪੋਰਟ
ਪੰਜਾਬ ਨਿਊਜ। ਲਦਾਖ਼ ‘ਚ ਸ਼ਨੀਵਾਰ ਵਾਪਰੇ ਦਰਦਨਾਕ ਹਾਦਸੇ ਜਿਸ ਚ ਇੱਕ ਫੌਜ ਦੀ ਗੱਡੀ ਡੂੰਘੀ ਖਾਈ ਚ ਪਲਟ ਜਾਣ ਕਾਰਨ 9 ਫੌਜੀ ਜਵਾਨਾ ਦੀ ਮੌਤ ਹੋ ਗਈ। ਇਨ੍ਹਾਂ ਮਰਨ ਵਾਲੇ ਜਵਾਨਾਂ ਚੋ ਇੱਕ ਸੂਬੇਦਾਰ ਰਮੇਸ਼ ਲਾਲ ਫਰੀਦਕੋਟ (Faridkot) ਦੇ ਪਿੰਡ ਸਿਰਸੜੀ ਦਾ ਰਹਿਣ ਵਾਲਾ ਸੀ ਜਿਸ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪਿੰਡ ਚ ਸੋਗ ਦੀ ਲਹਿਰ ਫੇਲ ਗਈ ਜਿੱਥੇ ਉਨ੍ਹਾਂ ਦੇ ਕਰੀਬੀ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜ ਰਹੇ ਹਨ।
ਉਥੇ ਕੋਟਕਪੂਰਾ ਤੋਂ ਅਕਾਲੀ ਦਲ (Akali Dal) ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵੀ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਰਮੇਸ਼ ਲਾਲ ਦੀ ਮ੍ਰਿਤਕ ਦੇਹ ਕਲੁ ਉਨ੍ਹਾਂ ਦੇ ਪਿੰਡ ਪੁੱਜੇਗੀ ਜਿਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਵੇਗਾ।


