ਰੇਹੜੀ ਵਿੱਚ ਪਾਕੇ ਲਿਜਾਣੀ ਪਈ ਲਾਸ਼, ਨਹੀਂ ਮਿਲੀ ਐਂਬੂਲੈਂਸ, ਸ਼ਰਾਬ ਪੀਣ ਦਾ ਆਦੀ ਸੀ ਮ੍ਰਿਤਕ
ਫਰੀਦਕੋਟ ਤੋਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਦਿਨੇਸ਼ ਬਿੰਦੂ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਇੱਥੇ ਜੋਤਰਾਮ ਕਲੋਨੀ ਵਿੱਚ ਆਪਣੀ ਪਤਨੀ ਅਤੇ 5 ਬੱਚਿਆਂ ਨਾਲ ਰਹਿੰਦਾ ਸੀ। ਸ਼ਰਾਬ ਪੀਣ ਦਾ ਆਦੀ ਹੋਣ ਕਾਰਨ ਉਸ ਨੇ ਮੰਗਲਵਾਰ ਨੂੰ ਬਹੁਤ ਜ਼ਿਆਦਾ ਸ਼ਰਾਬ ਪੀਤੀ।
ਫਰੀਦਕੋਟ ਦੇ ਰੇਲਵੇ ਮਾਲ ਦੇ ਗੋਦਾਮ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ। ਦਿਨੇਸ਼ ਬਿੰਦ (48) ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਅਤੇ ਫਰੀਦਕੋਟ ਚ ਮਜ਼ਦੂਰ ਵਜੋਂ ਕੰਮ ਕਰਦਾ ਸੀ ਅਤੇ ਜੋਤ ਰਾਮ ਕਲੋਨੀ ਵਿੱਚ ਰਹਿੰਦਾ ਸੀ। ਬੀਤੇ ਦਿਨ ਉਸ ਦੀ ਲਾਸ਼ ਮਾਲ ਗੋਦਾਮ ਵਿਚ ਪਈ ਮਿਲੀ।
5 ਬੱਚਿਆਂ ਦਾ ਪਿਤਾ ਸੀ ਮ੍ਰਿਤਕ
ਮਰਨ ਤੋਂ ਬਾਅਦ ਵੀ ਉਸ ਨੂੰ ਐਂਬੂਲੈਂਸ ਨਹੀਂ ਮਿਲੀ। ਰੇਲਵੇ ਪੁਲੀਸ ਦੀ ਨਿਗਰਾਨੀ ਹੇਠ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਲਾਸ਼ ਨੂੰ ਰੇਹੜੀ ਵਿੱਚ ਪਾਕੇ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਲੈ ਗਏ। ਪਰਿਵਾਰਕ ਮੈਂਬਰਾਂ ਅਨੁਸਾਰ ਦਿਨੇਸ਼ ਬਿੰਦੂ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਇੱਥੇ ਜੋਤਰਾਮ ਕਲੋਨੀ ਵਿੱਚ ਆਪਣੀ ਪਤਨੀ ਅਤੇ 5 ਬੱਚਿਆਂ ਨਾਲ ਰਹਿੰਦਾ ਸੀ। ਸ਼ਰਾਬ ਪੀਣ ਦਾ ਆਦੀ ਹੋਣ ਕਾਰਨ ਉਸ ਨੇ ਮੰਗਲਵਾਰ ਨੂੰ ਬਹੁਤ ਜ਼ਿਆਦਾ ਸ਼ਰਾਬ ਪੀਤੀ।
ਜ਼ਿਆਦਾ ਸ਼ਰਾਬ ਪੀਣ ਨਾਲ ਮੌਤ ਦਾ ਖਦਸਾ
ਸ਼ੱਕ ਹੈ ਕਿ ਜ਼ਿਆਦਾ ਸ਼ਰਾਬ ਪੀਣ ਕਾਰਨ ਉਸ ਦੀ ਮੌਤ ਹੋਈ ਹੈ। ਸੂਚਨਾ ਮਿਲਣ ਤੇ ਉਸ ਦੇ ਪਰਿਵਾਰਕ ਮੈਂਬਰ ਮੌਕੇ ਤੇ ਪੁੱਜੇ ਅਤੇ ਰੇਲਵੇ ਪੁਲੀਸ ਨੂੰ ਵੀ ਸੂਚਿਤ ਕੀਤਾ ਗਿਆ। ਪੁਲਿਸ ਨੇ ਲਾਸ਼ ਨੂੰ ਮੈਡੀਕਲ ਹਸਪਤਾਲ ਲਿਜਾਣ ਲਈ ਕਿਸੇ ਐਂਬੂਲੈਂਸ ਜਾਂ ਵਾਹਨ ਨੂੰ ਬੁਲਾਉਣ ਦੀ ਲੋੜ ਨਹੀਂ ਸਮਝੀ ਸਗੋਂ ਪਰਿਵਾਰਕ ਮੈਂਬਰਾਂ ਤੋਂ ਰੇਹੜੀ ਲੈ ਕੇ ਉਸ ਵਿੱਚ ਲਾਸ਼ ਰੱਖ ਕੇ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤੀ।
ਰੇਲਵੇ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਪਰ ਮੌਕੇ ਤੇ ਮੌਜੂਦ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਰੇਲਵੇ ਪੁਲੀਸ ਨੂੰ ਉਸ ਦੀ ਲਾਸ਼ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸ ਬੁਲਾਉਣ ਦੀ ਬੇਨਤੀ ਕੀਤੀ, ਪਰ ਪੁਲਿਸ ਨੇ ਇਸ ਦੀ ਲੋੜ ਨਹੀਂ ਸਮਝੀ।
ਇਹ ਵੀ ਪੜ੍ਹੋ