ਜਲਾਲਾਬਾਦ ‘ਚ ਨਸ਼ਾ ਤਸਕਰ ਦਾ ਐਨਕਾਊਂਟਰ, ਪੁਲਿਸ ਨੇ ਲੱਤ ‘ਚ ਮਾਰੀ ਗੋਲੀ, ਗ੍ਰਿਫ਼ਤਾਰ
Jalalabad Drug Smuggler Encounter: ਵਹੀਕਲ ਨੂੰ ਕ੍ਰਾਸ ਕਰਨ ਦੇ ਲਈ ਪੁਲਿਸ ਦੀ ਗੱਡੀ ਜਿਵੇਂ ਹੀ ਰੁਕੀ ਤਾਂ ਇਹ ਤਸਕਰ ਬਾਰੀ ਖੋਲ ਕੇ ਭੱਜ ਗਿਆ। ਚਾਰੇ ਪਾਸੇ ਝੋਨਾਂ ਲੱਗਿਆ ਹੋਇਆ ਸੀ। ਪੁਲਿਸ ਨੇ ਇਸ ਨੂੰ ਰੁਕਣ ਦੇ ਲਈ ਕਿਹਾ ਪਰ ਰੁਕਿਆ ਨਹੀਂ। ਨਾਲ ਹੀ ਪੁਲਿਸ ਨੇ ਹਵਾਈ ਫਾਇਰ ਕੀਤਾ ਸੀ। ਫਿਰ ਵੀ ਉਹ ਨਹੀਂ ਰੁਕਿਆ ਤਾਂ ਪੁਲਿਸ ਨੇ ਇਸ ਦੀ ਲੱਤ ਵਿੱਚ ਗੋਲੀ ਮਾਰ ਇਸ ਨੂੰ ਕਾਬੂ ਕਰ ਲਿਆ ਹੈ।

ਜਲਾਲਾਬਾਦ ਪੁਲਿਸ ਨੇ ਨਸ਼ਾ ਤਸਕਰ ਦਾ ਐਨਕਾਊਂਟਰ ਕੀਤਾ ਹੈ ਜਿਸ ‘ਚ ਉਸ ਦੀ ਲੱਤ ਵਿੱਚ ਗੋਲੀ ਲੱਗੀ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਪੁਲਿਸ ਦੀ ਗੱਡੀ ਵਿੱਚੋਂ ਬਾਰੀ ਖੋਲ ਕੇ ਭੱਜ ਗਿਆ ਸੀ ਉਸ ਸਮੇਂ ਪੁਲਿਸ ਨੂੰ ਗੋਲੀ ਚਲਾਉਣੀ ਪਈ ਸੀ। ਪੁਲਿਸ ਨੇ ਮੁਲਜ਼ਮ ਨੂੰ ਰੁਕਣ ਦੇ ਲਈ ਕਿਹਾ ਅਤੇ ਹਵਾਈ ਫਾਇਰ ਕੀਤਾ ਸੀ, ਪਰ ਇਸ ਤੋਂ ਬਾਅਦ ਵੀ ਨਹੀਂ ਰੁਕਿਆ।
ਓਵਰਡੋਜ਼ ਕਾਰਨ ਤੋਂ ਬਾਅਦ ਵਧਿਆ ਮਾਮਲਾ
ਜਾਣਕਾਰੀ ਮੁਤਾਬਿਕ ਅੱਜ 25 ਸਾਲਾਂ ਬੋਬੀ ਨਾਮ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਟਿਵਾਣਾ ਪਿੰਡ ਦੇ ਗੁਦਾਮਾਂ ਵਿੱਚੋਂ ਲਾਸ਼ ਮਿਲੀ ਸੀ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਕੋਲੇ ਚਾਰ ਨਸ਼ਾ ਤਸਕਰਾਂ ਦੇ ਖਿਲਾਫ਼ ਬਿਆਨ ਦਰਜ ਕਰਾਏ ਸਨ। ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਇੱਕ ਪੇਸ਼ੇਵਰ ਅਪਰਾਧੀ ਜਰਨੈਲ ਸਿੰਘ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਜਦੋਂ ਪੁਲਿਸ ਉਸ ਨੂੰ ਆਪਣੇ ਨਾਲ ਲੈ ਜਾ ਰਹੀ ਸੀ ਤਾਂ ਸਿੰਗਲ ਰੋਡ ‘ਤੇ ਜਾਂਦੇ ਵਕਤ ਅੱਗੋਂ ਇੱਕ ਵਹੀਕਲ ਆ ਗਿਆ ਸੀ।
ਇਸ ਤੋਂ ਬਾਅਦ ਵਹੀਕਲ ਨੂੰ ਕ੍ਰਾਸ ਕਰਨ ਦੇ ਲਈ ਪੁਲਿਸ ਦੀ ਗੱਡੀ ਜਿਵੇਂ ਹੀ ਰੁਕੀ ਤਾਂ ਇਹ ਤਸਕਰ ਬਾਰੀ ਖੋਲ ਕੇ ਭੱਜ ਗਿਆ। ਚਾਰੇ ਪਾਸੇ ਝੋਨਾਂ ਲੱਗਿਆ ਹੋਇਆ ਸੀ। ਪੁਲਿਸ ਨੇ ਇਸ ਨੂੰ ਰੁਕਣ ਦੇ ਲਈ ਕਿਹਾ ਪਰ ਰੁਕਿਆ ਨਹੀਂ। ਨਾਲ ਹੀ ਪੁਲਿਸ ਨੇ ਹਵਾਈ ਫਾਇਰ ਕੀਤਾ ਸੀ। ਫਿਰ ਵੀ ਉਹ ਨਹੀਂ ਰੁਕਿਆ ਤਾਂ ਪੁਲਿਸ ਨੇ ਇਸ ਦੀ ਲੱਤ ਵਿੱਚ ਗੋਲੀ ਮਾਰ ਇਸ ਨੂੰ ਕਾਬੂ ਕਰ ਲਿਆ ਹੈ।
ਮੌਕੇ ਤੇ ਪਹੁੰਚੇ ਐਸਐਸਪੀ ਫਾਜ਼ਲਕਾ ਗੁਰਮੀਤ ਸਿੰਘ ਨੇ ਇਸ ਦੀ ਜਾਣਕਾਰੀ ਮੀਡੀਆ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਹੈ।