Wedding Date: ਪੰਜਾਬ ਦੇ ਸਿੱਖਿਆ ਮੰਤਰੀ 25 ਮਾਰਚ ਨੂੰ ਜੋਤੀ ਯਾਦਵ ਨਾਲ ਲੈਣਗੇ ਲਾਂਵਾਂ।
ਚੰਡੀਗੜ੍ਹ। ਆਮ ਆਦਮੀ ਪਾਰਟੀ ਦੇ ਵਿਧਾਇਕ
ਹਰਜੋਤ ਸਿੰਘ ਬੈਂਸ (Harjot Singh Bains) ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦੇ ਵਿਆਹ ਦੀ ਤਰੀਕ ਤੈਅ ਹੋ ਗਈ ਹੈ। ਉਹ ਇਸ ਮਹੀਨੇ ਦੀ 25 ਤਰੀਕ ਨੂੰ ਸੀਨੀਅਰ ਆਈ.ਪੀ.ਐਸ.ਅਧਿਕਾਰੀ ਜੋਤੀ ਯਾਦਵ ਨਾਲ ਵਿਆਹ ਕਰਨਗੇ। ਜਾਣਕਾਰੀ ਮੁਤਾਬਕ ਨੰਗਲ ਦੇ ਗੁਰਦੁਆਰਾ ਸਾਹਿਬ ‘ਚ ਆਨੰਦ ਕਾਰਜ ਹੋਵੇਗਾ।
ਰਾਜਨੀਤਕ ਹਸਤੀਆਂ ਵੀ ਸ਼ਾਮਲ ਹੋਣਗੀਆਂ ਸ਼ਾਦੀ ਵਿਚ
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਹੋਰ ਆਗੂ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਨ੍ਹਾਂ ਤੋਂ ਇਲਾਵਾ ਦਿੱਲੀ ਦੇ ਸਾਬਕਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦਾ ਪਰਿਵਾਰ ਤੋਂ ਇਲਾਵਾ ਦਿੱਲੀ ਤੇ ਪੰਜਾਬ ਦੇ ਦੂਜੇ ਕਈ ਮੰਤਰੀ ਵੀ ਵਿਆਹ ਵਿਚ ਪਹੁੰਚਣਗੇ।
ਸਾਦੇ ਢੰਗ ਨਾਲ ਹੋਵੇਗਾ ਵਿਆਹ
ਚਰਚਾ ਹੈ ਕਿ ਬੈਂਸ ਪੰਜਾਬ ਕੇਡਰ ਦੀ ਆਈਪੀਐਸ ਡਾ.
ਜੋਤੀ ਯਾਦਵ ਨਾਲ ਵਿਆਹ ਕਰਵਾਉਣਗੇ ਜੋ ਕਿ ਮੌਜੂਦਾ ਸਮੇਂ ਵਿੱਚ ਮਾਨਸਾ ਜ਼ਿਲ੍ਹੇ ਵਿਚ ਬਤੌਰ ਐੱਸਪੀ ਹੈੱਡਕੁਆਰਟ ਤਾਇਨਾਤ ਹੈ। ਵਿਆਹ ਸਮਾਗਮ ਦਾ ਆਨੰਦਪੁਰ ਸਾਹਿਬ ਵਿਖੇ ਸਮਾਗਮ ਹੋਵੇਗਾ। ਦੱਸ ਦਈਏ ਕਿ ਆਈਪੀਐਸ ਜੋਤੀ ਯਾਦਵ ਦਾ ਪਰਿਵਾਰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਰਹਿੰਦਾ ਹੈ। ਹਰਜੋਤ ਸਿੰਘ ਬੈਂਸ ਇਸੇ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਦੇ ਢੰਗ ਨਾਲ ਵਿਆਹ ਕਰਵਾਉਣਗੇ।
ਦੋਵੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਨ
ਸ੍ਰੀ ਅਨੰਦਪੁਰ ਸਾਹਿਬ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਆਪਣਾ ਹਲਕਾ ਹੈ ਅਤੇ ਗੁਰੂ ਨਗਰੀ ‘ਚ ਹੀ ਉਹ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰਨਗੇ। ਕਾਬਿਲੇਗੌਰ ਹੈ ਕਿ ਹਰਜੋਤ ਸਿੰਘ ਬੈਂਸ ਪੰਜਾਬ ਦਾ ਸਿੱਖਿਆ ਮੰਤਰੀ ਹਨ। ਇਸ ਤੋਂ ਪਹਿਲਾਂ ਪੰਜਾਬ ਜੇਲ੍ਹ ਮੰਤਰੀ ਸਨ। ਹਰਜੋਤ ਬੈਂਸ ਤੇ ਆਈਪੀਐੱਸ ਅਧਿਕਾਰੀ ਦੋਵੇਂ ਹੀ ਸੋਸ਼ਲ ਮੀਡੀਆ ਤੇ ਖਾਸੇ ਐਕਟਿਵ ਰਹਿੰਦੇ ਹਨ। ਹਰਜੋਤ ਸਿੰਘ ਦੇ ਇੰਸਟਾਗ੍ਰਾਮ ਤੇ 71,000 ਤੋਂ ਵੱਧ ਫਾਲੋਅਰਸ ਹਨ ਤਾਂ ਟਵਿੱਟਰ ਤੇ ਉਨ੍ਹਾਂ ਨੂੰ 76,000 ਤੋਂ ਵੱਧ ਲੋਕ ਫਾਲੋ ਕਰਦੇ ਹਨ। ਮਾਨਸਾ ਐੱਸਪੀ ਜੋਤੀ ਯਾਦਵ ਨੂੰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਤੇ 68,000 ਤੋਂ ਵੱਧ ਲੋਕ ਫਾਲੋ ਕਰਦੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ