Viral Video: ਮਟਰ ਪਨੀਰ ਦੀ ਸਬਜ਼ੀ ‘ਚੋਂ ਪਨੀਰ ਹੋਇਆ ਖ਼ਤਮ ਤਾਂ ਮਹਿਮਾਨਾਂ ਨੂੰ ਆਇਆ ਗੁੱਸਾ, ਇਕ-ਦੂਜੇ ‘ਤੇ ਸੁੱਟੀਆਂ ਕੁਰਸੀਆਂ

Updated On: 

23 Dec 2023 21:19 PM

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਵਿਆਰ 'ਚ ਆਏ ਮਹਿਮਾਨ ਇੱਕ-ਦੂਜੇ ਨਾਲ ਲੜ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਹੋ ਰਿਹਾ ਹੈ। ਝਗੜਾ ਇਸ ਲਈ ਹੋ ਰਿਹਾ ਹੈ ਕਿ ਵਿਆਹ 'ਚ ਮਟਰ ਪਨੀਰ ਦੇ ਪਕਵਾਨ 'ਚੋਂ ਪਨੀਰ ਖ਼ਤਮ ਹੋ ਗਿਆ, ਜਿਸ ਤੋਂ ਬਾਅਦ ਮਹਿਮਾਨਾਂ ਨੂੰ ਗੁੱਸਾ ਆ ਗਿਆ।

Viral Video: ਮਟਰ ਪਨੀਰ ਦੀ ਸਬਜ਼ੀ ਚੋਂ ਪਨੀਰ ਹੋਇਆ ਖ਼ਤਮ ਤਾਂ ਮਹਿਮਾਨਾਂ ਨੂੰ ਆਇਆ ਗੁੱਸਾ, ਇਕ-ਦੂਜੇ ਤੇ ਸੁੱਟੀਆਂ ਕੁਰਸੀਆਂ

Pic Credit:X/@gharkekalesh

Follow Us On

ਭਾਰਤੀ ਵਿਆਹਾਂ ‘ਚ ਅਕਸਰ ਲੜਾਈ-ਝਗੜੇ ਦੇਖਣ ਨੂੰ ਮਿਲਦੇ ਰਹਿੰਦੇ ਹਨ। ਕਦੇ ਕੋਈ ਰਿਸ਼ਤੇਦਾਰ ਪੁੱਛ-ਗਿੱਛ ਨਾ ਹੋਣ ਕਾਰਨ ਨਾਰਾਜ਼ ਹੋ ਜਾਂਦਾ ਹੈ ਅਤੇ ਕਦੇ ਖਾਣਾ ਟਾਈਮ ‘ਤੇ ਨਾ ਮਿਲਣ ਕਾਰਨ ਕੋਈ ਮਹਿਮਾਨ ਨਾਰਾਜ਼ ਹੋ ਜਾਂਦਾ ਹੈ। ਕਈ ਵਾਰ ਇਹ ਨਾਰਾਜ਼ਗੀ ਇੰਨੀ ਵੱਧ ਜਾਂਦੀ ਹੈ ਕਿ ਗੱਲ ਲ਼ੜਾਈ ਤੱਕ ਪਹੁੰਚ ਜਾਂਦੀ ਹੈ। ਇਨ੍ਹੀਂ ਦਿਨੀਂ ਵਿਆਹ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮਹਿਮਾਨ ਇੱਕ-ਦੂਜੇ ‘ਤੇ ਕੁਰਸੀਆਂ ਸੁੱਟਦੇ ਹੋਏ ਨਜ਼ਰ ਆ ਰਹੇ ਹਨ।

ਵਿਆਹ ‘ਚ ਆਏ ਇਨ੍ਹਾਂ ਮਹਿਮਾਨਾਂ ਦੇ ਝਗੜੇ ਪਿੱਛੇ ਕੋਈ ਵੱਡੀ ਵਜ੍ਹਾ ਨਹੀਂ ਬਲਕਿ ਮਟਰ ਪਨੀਰ ਦੀ ਸਬਜ਼ੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਮਾਨਾਂ ‘ਚ ਇਸ ਲਈ ਝਗੜਾ ਹੋ ਗਿਆ ਕਿਉਂਕਿ ਮਟਰ ਪਨੀਰ ਦੀ ਸਬਜ਼ੀ ‘ਚ ਪਨੀਰ ਖ਼ਤਮ ਹੋ ਗਿਆ ਸੀ। ਇਹ ਦੇਖ ਮਹਿਮਾਨ ਗੁੱਸੇ ‘ਚ ਆ ਗਏ ਅਤੇ ਲੜਾਈ ਕਰਨ ਲੱਗ ਪਏ। ਇਹ ਲੜਾਈ ਇੰਨੀ ਵੱਧ ਗਈ ਕਿ ਮਹਿਮਾਨ ਇੱਕ-ਦੂਜੇ ‘ਤੇ ਕੁਰਸੀਆਂ ਸੁੱਟਣ ਲੱਗ ਪੈਂਦੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਗਿਆ ਹੈ ਕਿ ਦਾਅਵਤ ਦੌਰਾਨ ਪਰੋਸੇ ਗਏ ਪਨੀਰ ਦੀ ਸਬਜ਼ੀ ‘ਚ ਪਨੀਰ ਨਾ ਮਿਲਣ ਕਾਰਨ ਲਾੜਾ-ਲਾੜੀ ਦੇ ਮਹਿਮਾਨਾਂ ‘ਚ ਝਗੜਾ ਸ਼ੁਰੂ ਹੋ ਗਿਆ।

ਲੋਕਾਂ ਦੀ ਪ੍ਰਤੀਕਿਰਿਆ

ਵਿਆਹ ‘ਚ ਲੜਾਈ ਦਾ ਇਹ ਵੀਡੀਓ ਸੋਸ਼ਲ ਮੀਡੀਆ X ‘ਤੇ @gharkekalesh ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਹੁਣ ਤੱਕ ਇਸ ਵੀਡੀਓ ਲੱਖਾਂ ਲੋਕ ਦੇਖ ਚੁੱਕੇ ਹਨ। ਇਸ ‘ਤੇ ਮਜ਼ਾਕੀਆ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਤੀਜਾ ਵਿਸ਼ਵ ਯੁੱਧ ਸਿਰਫ਼ ਪਨੀਰ ਲਈ ਹੋਵੇਗਾ। ਇਕ ਹੋਰ ਯੂਜ਼ਰ ਨੇ ਇਹ ਲਿਖਿਆ ਕਿ ਮਹਿਮਾਨ ਕੁਰਸੀ ਤੋੜ ਕੇ ਪਨੀਰ ਦੇ ਪੈਸੇ ਵਸੂਲ ਰਹੇ ਹਨ।