Viral Video: ਸਟੇਜ਼ ‘ਤੇ ਵਰਮਾਲਾ ਲਈ ਤਿਆਰ ਸੀ ਦੁਲਹਨ, ਪਰ ਮੁੰਡੇ ਨੇ ਸਾਰਿਆਂ ਸਾਹਮਣੇ ਕੀਤੀ Kiss ਦੀ ਮੰਗ, ਫਿਰ ਜੋ ਹੋਇਆ ਉਸ ਨੂੰ ਦੇਖ ਸਭ ਹੈਰਾਨ

Updated On: 

09 Dec 2023 19:30 PM

ਵਾਇਰਲ ਹੋ ਰਹੀ ਇਸ ਵੀਡੀਓ 'ਚ ਲਾੜਾ-ਲਾੜੀ ਵਰਮਾਲਾ ਰਸਮ ਲਈ ਸਟੇਜ 'ਤੇ ਖੜ੍ਹੇ ਹਨ। ਫਿਰ ਲਾੜਾ ਲਾੜੀ ਤੋਂ Kiss ਦੀ ਮੰਗ ਕਰਦਾ ਹੈ। ਇਹ ਦੇਖ ਕੇ ਲਾੜੀ ਨੂੰ ਸ਼ਰਮ ਆਉਂਦੀ ਹੈ। ਇਸ ਦੇ ਨਾਲ ਹੀ ਆਸਪਾਸ ਮੌਜੂਦ ਲੋਕ ਵੀ ਹੈਰਾਨ ਰਹਿ ਜਾਂਦੇ ਹਨ। ਲਾੜਾ ਆਪਣੀ ਜ਼ਿੱਦ 'ਤੇ ਕਾਇਮ ਰਹਿੰਦਾ ਹੈ ਅਤੇ ਕਹਿੰਦਾ ਹੈ ਕਿ ਉਹ ਮਾਲਾ Kiss ਮਿਲਣ ਤੋਂ ਬਾਅਦ ਹੀ ਪਹਿਣੇਗਾ।

Viral Video: ਸਟੇਜ਼ ਤੇ ਵਰਮਾਲਾ ਲਈ ਤਿਆਰ ਸੀ ਦੁਲਹਨ, ਪਰ ਮੁੰਡੇ ਨੇ ਸਾਰਿਆਂ ਸਾਹਮਣੇ ਕੀਤੀ Kiss ਦੀ ਮੰਗ, ਫਿਰ ਜੋ ਹੋਇਆ ਉਸ ਨੂੰ ਦੇਖ ਸਭ ਹੈਰਾਨ
Follow Us On

ਟ੍ਰੈਡਿੰਗ ਨਿਊਜ। ਸਰਦੀਆਂ ਆਉਣ ਦੇ ਨਾਲ ਵਿਆਹਾਂ ਦਾ ਸੀਜ਼ਨ ਵੀ ਚਾਲੂ ਹੋ ਚੁੱਕਾ ਹੈ। ਵਿਆਹਾਂ ਦੇ ਨਾਲ ਜੁੜੀਆਂ ਕਈ ਅਜ਼ੀਬੋਗਰੀਬ ਅਤੇ ਮਜ਼ੇਦਾਰ ਵੀਡਿਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆ ਰਹਿੰਦੀਆਂ ਹਨ, ਜਿਸ ਨੂੰ ਲੋਕ ਕਾਫੀ ਪਸੰਦ ਵੀ ਕਰਦੇ ਹਨ। ਹੁਣ ਵਿਆਹ ਨਾਲ ਜੁੜੀ ਇੱਕ ਹੋਰ ਵੀਡੀਓ ਇੰਨਰਨੈਟ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੁੰ ਵੇਖ ਲੋਕ ਆਪਣੇ ਹਾਸੇ ਨੂੰ ਕਾਬੂ ਨਹੀਂ ਰੱਖ ਪਾ ਰਹੇ ਹਨ। ਵੀਡਿਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲਾੜਾ ਸਟੇਜ਼ ਤੇ ਲਾੜੀ ਤੋਂ ਅਜਿਹੀ ਮੰਗ ਕਰ ਲੈਂਦਾ ਹੈ ਕਿ ਲਾੜੀ ਸ਼ਰਮਸਾਰ ਹੋ ਜਾਂਦੀ ਹੈ। ਪਰ ਬਾਅਦ ਵਿੱਚ ਉਹ ਲਾੜੇ ਦੀਆਂ ਸ਼ਰਤਾਂ ਮੰਨ ਲੈਂਦੀ ਹੈ। ਜਿੱਥੇ ਇਸ ਵੀਡੀਓ ਨੂੰ ਇੰਟਰਨੈੱਟ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਇਸ ਦੇ ਨਾਲ ਹੀ ਲੋਕ ਇਸ ‘ਤੇ ਆਪਣੀ ਤਿੱਖੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

ਵਾਇਰਲ ਹੋ ਰਹੀ ਇਸ ਵੀਡੀਓ ‘ਚ ਲਾੜਾ-ਲਾੜੀ ਵਰਮਾਲਾ ਰਸਮ ਲਈ ਸਟੇਜ ‘ਤੇ ਖੜ੍ਹੇ ਹਨ। ਫਿਰ ਲਾੜਾ ਲਾੜੀ ਤੋਂ Kiss ਦੀ ਮੰਗ ਕਰਦਾ ਹੈ। ਇਹ ਦੇਖ ਕੇ ਲਾੜੀ ਨੂੰ ਸ਼ਰਮ ਆਉਂਦੀ ਹੈ। ਇਸ ਦੇ ਨਾਲ ਹੀ ਆਸਪਾਸ ਮੌਜੂਦ ਲੋਕ ਵੀ ਹੈਰਾਨ ਰਹਿ ਜਾਂਦੇ ਹਨ। ਲਾੜਾ ਆਪਣੀ ਜ਼ਿੱਦ ‘ਤੇ ਕਾਇਮ ਰਹਿੰਦਾ ਹੈ ਅਤੇ ਕਹਿੰਦਾ ਹੈ ਕਿ ਉਹ ਮਾਲਾ Kiss ਮਿਲਣ ਤੋਂ ਬਾਅਦ ਹੀ ਪਹਿਣੇਗਾ। ਲਾੜੀ ਨੂੰ ਲਾੜੇ ਦੀ ਜ਼ਿੱਦ ਮੰਨਣੀ ਪੈਂਦੀ ਹੈ ਅਤੇ ਲਾੜੀ ਵੀ ਸਭ ਦੇ ਸਾਹਮਣੇ ਉਸਨੂੰ ਚੁੰਮਦੀ ਹੈ।

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਕਈ ਹਜ਼ਾਰ ਲੋਕ ਵੇਖ ਚੁੱਕੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਕੈਪਸ਼ਨ ਲਿਖਿਆ, ‘ਮੰਗ ਪੂਰੀ ਹੋਣ ਤੱਕ ਲਾੜੇ ਨੇ ਲਾੜੀ ਨੂੰ ਮਾਲਾ ਨਹੀਂ ਪਹਿਨਾਣ ਦਿੱਤੀ।’

ਲੋਕਾਂ ਦੇ ਰਿਐਕਸ਼ਨਸ

ਵਾਇਰਲ ਵੀਡੀਓ ‘ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਕੀ ਦੁਨੀਆ ਭਰ ਦੇ ਪਾਗਲ ਸਿਰਫ ਭਾਰਤ ‘ਚ ਹੀ ਮਿਲਦੇ ਹਨ?’ ਇਸ ਦੇ ਨਾਲ ਹੀ ਇਕ ਯੂਜ਼ਰ ਨੇ ਲਿਖਿਆ, ‘ਵਿਆਹ ਦਾ ਅੱਜਕਲ ਮਜ਼ਾਕ ਬਣਾਇਆ ਜਾਂਦਾ ਹੈ।’