Good News: ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਅੱਠ ਵਿਦਿਆਰਥਣਾਂ ਐਜੂਕੇਸ਼ਨ ਟੂਰ ‘ਤੇ ਜਾਣਗੀਆਂ ਜਾਪਾਨ, ਸਿੱਖਿਆ ਮੰਤਰੀ ਨੇ ਸਾਂਝੀ ਕੀਤੀ ਜਾਣਕਾਰੀ

Updated On: 

06 Dec 2023 17:46 PM

Punjab Education Policy: ਜਦੋਂ ਤੋਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਸਿਹਤ ਅਤੇ ਸਿੱਖਿਆ ਦੇ ਖੇਤਰ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਸਕੂਲਾਂ ਦੀ ਲਗਾਤਾਰ ਤਸਵੀਰ ਬਦਲੀ ਜਾ ਰਹੀ ਹੈ। ਪੰਜਾਬ ਵਿੱਚ ਪਹਿਲੀ ਵਾਰ ਸਕੂਲ ਆਫ਼ ਐਮੀਨੈਂਸ ਬਣਾਏ ਗਏ ਹਨ ਤੇ ਪਹਿਲੀ ਵਾਰ ਹੀ ਸਰਕਾਰ ਸਕੂਲਾਂ ਵਿੱਚ ਟ੍ਰਾਂਸਪੋਰਟ ਦਾ ਪ੍ਰਬੰਧ ਕੀਤਾ ਗਿਆ ਹੈ।

Good News: ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਅੱਠ ਵਿਦਿਆਰਥਣਾਂ ਐਜੂਕੇਸ਼ਨ ਟੂਰ ਤੇ ਜਾਣਗੀਆਂ ਜਾਪਾਨ, ਸਿੱਖਿਆ ਮੰਤਰੀ ਨੇ ਸਾਂਝੀ ਕੀਤੀ ਜਾਣਕਾਰੀ
Follow Us On

ਸਰਕਾਰੀ ਸਕੂਲਾਂ ਦੀਆਂ ਅੱਠ ਵਿਦਿਆਰਥਣਾਂ ਨੂੰ 7 ਦਿਨਾਂ ਦੀ ਵਿਦਿਅਕ ਯਾਤਰਾ (Education Tour) ਲਈ ਜਾਪਾਨ ਜਾਣ ਦਾ ਸੁਨਹਿਰੀ ਮੌਕਾ ਮਿਲਿਆ ਹੈ। ਇਹਨਾਂ ਵਿਦਿਆਰਥੀਆਂ ਨੂੰ ਵਿਗਿਆਨ ਵਿੱਚ ਜਾਪਾਨ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਜਿਸਨੂੰ ਵਿਗਿਆਨ ਵਿੱਚ ਸਕੁਰਾ ਐਕਸਚੇਂਜ ਪ੍ਰੋਗਰਾਮ ਵੱਜੋ ਵੀ ਜਾਣਿਆ ਜਾਂਦਾ ਹੈ। ਚੁਣੀਆਂ ਗਈਆਂ ਵਿਦਿਆਰਥਣਾਂ 10 ਦਸੰਬਰ ਤੋਂ 16 ਦਸੰਬਰ, 2023 ਤੱਕ ਜਾਪਾਨ ਵਿੱਚ ਰਹਿਣਗੀਆਂ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਹਨ ਜਾਪਾਨ ਯਾਤਰਾ ਲਈ ਚੁਣੀਆਂ ਗਈਆਂ ਵਿਦਿਆਰਥਣਾਂ –

  • ਸਕੂਲ ਆਫ ਐਮੀਨੈਂਸ ਮਾਨਸਾ ਤੋਂ ਹਰਮਨਦੀਪ ਕੌਰ
    ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਵਾਨੀਗੜ੍ਹ ਤੋਂ ਜਸਮੀਤ ਕੌਰ
    ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਤੋਂ ਸੰਜਨਾ
    ਸਪਨਾ ਪਟਿਆਲਾ, ਮੈਰੀਟੋਰੀਅਸ ਸਕੂਲ ਬਠਿੰਡਾ ਤੋਂ ਆਈ
    ਸਕੂਲ ਆਫ ਐਮੀਨੈਂਸ ਕਪੂਰਥਲਾ ਤੋਂ ਨਿਸ਼ਾ ਰਾਣੀ
    ਮੈਰੀਟੋਰੀਅਸ ਸਕੂਲ ਫ਼ਿਰੋਜ਼ਪੁਰ ਤੋਂ ਗੁਰਵਿੰਦਰ ਕੌਰ
    ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੌੜ ਮੰਡੀ ਤੋਂ ਦੀਪਿਕਾ
    ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੰਧਾਵਾ, ਮਸੰਦਾਂ, ਜਲੰਧਰ ਤੋਂ ਖਵਾਹਿਸ਼

ਸਿੱਖਿਆ ਮੰਤਰੀ ਨੇ ਇੱਕ ਹੋਰ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਦੱਸਿਆ ਹੈ ਕਿ ਪੰਜਾਬ ਦੀ ਸਿੱਖਿਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਸਰਕਾਰ ਪੜ੍ਹਾਈ ‘ਚ ਹੁਸ਼ਿਆਰ ਤੇ ਸਿੱਖਣ ਲਈ ਚਾਹਵਾਨ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਵੀਂ ਉਡਾਣ “ਸੁਪਰ 5000” ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਪੰਜਾਬ ਦੇ 2000 ਸੀਨੀਅਰ ਸੈਂਕਡਰੀ ਸਕੂਲਾਂ ਚੋਂ ਐਕਸਟਰਾ ਆਰਡਨਰੀ ਬੱਚਿਆਂ ਦੀ ਚੋਣ ਕੀਤੀ ਜਾਵੇਗੀ।

ਸਿੱਖਿਆ ਮੰਤਰੀ ਨੇ ਇਸ ਟਵੀਟ ਰਾਹੀਂ ਦੱਸਿਆ ਹੈ ਕਿ ਇਨ੍ਹਾਂ ਬੱਚਿਆਂ ਦੀ ਕਾਬਲੀਅਤ ਨੂੰ ਹੋਰ ਨਿਖਾਰਣ ਲਈ ਇਨ੍ਹਾਂ ਨੂੰ ਐਕਸਟਰਾ ਕੋਚਿੰਗ, ਐਕਸਟਰਾ ਕਲਾਸਾਂ ਅਤੇ ਮੋਟੀਵੇਸ਼ਨ ਬਿਲਡਿੰਗ ਵਰਗ੍ਹੇ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਵੇਗਾ।

Related Stories
Exit mobile version