ਪੰਜਾਬਦੇਸ਼ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮਲੇਰਕੋਟਲਾ: ਪਰਾਲੀ ਤੋਂ ਬਿਜਲੀ ਬਣਾਉਣ ਲਈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਲੱਗੀ ਯੂਨਿਟ, ਡੀਸੀ ਨੇ ਲਿਆ ਜਾਇਜ਼ਾ

ਡੀਸੀ ਨੇ ਇਸ ਮੌਕੇ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਰੱਖਿਆ ਲਈ ਪਰਾਲੀ ਨੂੰ ਸਾੜਣ ਤੋਂ ਬੱਚਣ। ਪਰਾਲੀ ਸਾੜਣ ਨਾਲ ਇਸ ਤੋਂ ਨਿਕਲਣ ਵਾਲੇ ਧੂੰਏ ਨਾਲ ਅਚਾਨਕ ਦਮੇ ਦੇ ਮਰੀਜਾਂ ਵਿੱਚ ਬਹੁਤ ਵਾਧਾ ਹੋਇਆ ਹੈ।। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਦੇ ਸੁਚੱਜੇ ਪ੍ਰਬੰਧ ਕੀਤੇ ਹਨ ਤੇ ਨਾਲ ਹੀ ਜਰੂਰੀ ਮਸ਼ੀਨਾਂ ਉਨ੍ਹਾਂ ਦੇ ਘਰਾਂ ਤੱਕ ਭੇਜੀਆਂ ਜਾ ਰਹੀਆਂ ਹਨ।

ਮਲੇਰਕੋਟਲਾ: ਪਰਾਲੀ ਤੋਂ ਬਿਜਲੀ ਬਣਾਉਣ ਲਈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਲੱਗੀ ਯੂਨਿਟ, ਡੀਸੀ ਨੇ ਲਿਆ ਜਾਇਜ਼ਾ
Follow Us
tv9-punjabi
| Updated On: 07 Nov 2023 17:22 PM

ਅਮਰਗੜ੍ਹ / ਮਾਲੇਰਕੋਟਲਾ 07 ਨਵੰਬਰ : ਮਾਲੇਰਕੋਟਲਾ ਜ਼ਿਲ੍ਹੇ ਦੇ ਕਿਸਾਨਾਂ ਲਈ ਖੁਸ਼ੀ ਦੀ ਖ਼ਬਰ ਹੈ ਕਿ ਪਰਾਲੀ ਤੋਂ ਕੁਦਰਤੀ ਤੌਰ ਤੇ ਬਿਜਲੀ ਬਣਾਉਣ ਲਈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਲੱਗਾ ਯੂਨਿਟ ਜ਼ਿਲ੍ਹਾ ਮਾਲੇਰਕੋਟਲਾ ਤੋਂ ਕਰੀਬ 50-60 ਹਜਾਰ ਮੀਟ੍ਰਿਕ ਟਨ ਝੋਨੇ ਦੀ ਪਰਾਲੀ ਇੱਕਤਰ ਕਰਕੇ ਬਿਜਲੀ ਪੈਦਾ ਕਰੇਗਾ ਅਤੇ ਇਸ ਵਰਤੋਂ ਉਦਯੋਗਿਕ ਇਕਾਕੀਆਂ ਵਿੱਚ ਕੀਤੀ ਜਾਵੇਗੀ ।

ਉਨ੍ਹਾਂ ਕਿਹਾ ਕਿ ਇਹ ਪ੍ਰਤੀਕ੍ਰਿਆ ਵਾਤਾਵਰਣ ਅਤੇ ਮਾਨਵਤਾ ਲਈ ਸੁਰੱਖਿਅਤ ਅਤੇ ਸਾਫ ਸੁਥਾਰਾ ਵਾਯੂ ਮੰਡਲ ਮੁਹੱਈਆ ਕਰਵਾਉਣ ਦਾ ਵੱਡਾ ਉੱਦਮ ਹੈ ਸਾਬਤ ਹੋ ਰਿਹਾ ਹੈ।” ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨੇ ਭੁਰਥਲਾ ਮਡੇਰ,ਚੋਦਾ ਅਤੇ ਅਮਰਗੜ੍ਹ ਵਿਖੇ ਕੰਪਨੀ ਵੱਲੋਂ ਪਰਾਲੀ ਦੀਆਂ ਗੰਠਾ ਬਣਵਾਕੇ ਕੀਤੇ ਸਟੋਰ ਯੂਨੀਟ ਦਾ ਦੌਰਾ ਕਰਨ ਉਪਰੰਤ ਕੀਤੇ ।

ਡਿਪਟੀ ਕਮਿਸ਼ਨਰ ਨੂੰ ਕੰਪਨੀ ਦੇ ਨੁਮਾਇੰਦਿਆਂ ਨੇ ਗੱਲ ਬਾਤ ਦੌਰਾਨ ਦੱਸਿਆ ਕਿ ਪਰਾਲੀ ਤੋਂ ਬਹੁਤ ਹੀ ਕਲੀਨ ਅਤੇ ਵਾਤਾਵਰਣ ਅਨਕੂਲ ਤਰੀਕੇ ਨਾਲ ਬਾਈਓ ਬਿਜਲੀ ਤਿਆਰ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਇਸ ਨਾਲ ਇਕਾਲੇ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਬਿਜਲੀ ਦੀ ਵਰਤੋਂ ਉਦਯੋਗਿਕ ਇਕਾਈਆਂ ਵਿੱਚ ਕੀਤੀ ਜਾਵੇਗੀ ।

ਡੀਸੀ ਨੇ ਅੱਗੇ ਕਿਹਾ ਕਿ ਪਰਾਲੀ ਸਾੜ ਰਹੇ ਕਿਸਾਨਾਂ ਤੇ ਸੈਟੈਲਾਈਟ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ, ਇਸ ਲਈ ਉਹ ਕਿਸੇ ਵੀ ਮੁਗਾਲਤੇ ਵਿੱਚ ਨਾ ਰਹਿਣ ਕੀ ਸਰਕਾਰ ਨੂੰ ਪਤਾ ਨਹੀਂ ਚੱਲੇਗਾ। ਪਰਾਲੀ ਸਾੜਣ ਵਾਲੇ ਕਿਸਾਨਾਂ ਖਿਲਾਫ਼ ਬਣਦੀ ਕਾਰਵਾਈ ਕਰਨ ਦੇ ਨਾਲ-ਨਾਲ ਉਨ੍ਹਾਂ ਵੱਲੋਂ ਲਏ ਗਏ ਹਥਿਆਰ ਦੇ ਲਾਇਸੈਂਸ ਵੀ ਰੱਦ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਐਸ.ਪੀ. ਸ੍ਰੀ ਜਗਦੀਸ ਬਿਸਨੋਈ,ਐਸ.ਡੀ.ਐਮ. ਸ੍ਰੀਮਤੀ ਸੁਰਿੰਦਰ ਕੌਰ ਤੋਂ ਇਲਾਵਾ ਕੰਪਨੀ ਦੇ ਅਧਿਕਾਰੀ ਵੀ ਮੌਜੂਦ ਸਨ ।

ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ 'ਚ ਨਵਾਂ ਖੁਲਾਸਾ, ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੀਤੀ ਸੀ ਕੋਸ਼ਿਸ਼
ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ 'ਚ ਨਵਾਂ ਖੁਲਾਸਾ, ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੀਤੀ ਸੀ ਕੋਸ਼ਿਸ਼...
ਅਨੁਰਾਗ ਠਾਕੁਰ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ, 'ਅਸੀਂ ਭਾਰਤ ਦੇ ਟੁਕੜੇ ਨਹੀਂ ਹੋਣ ਦੇਵਾਂਗੇ'
ਅਨੁਰਾਗ ਠਾਕੁਰ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ, 'ਅਸੀਂ ਭਾਰਤ ਦੇ ਟੁਕੜੇ ਨਹੀਂ ਹੋਣ ਦੇਵਾਂਗੇ'...
ਗੋਗਾਮੇਡੀ ਦੇ ਕਾਤਲ ਦਾ ਪੰਜਾਬ ਨਾਲ ਕੁਨੈਕਸ਼ਨ!
ਗੋਗਾਮੇਡੀ ਦੇ ਕਾਤਲ ਦਾ ਪੰਜਾਬ ਨਾਲ ਕੁਨੈਕਸ਼ਨ!...
ਮਿਚੌਂਗ ਦਾ ਕਲਾਈਮੈਕਸ ਆਉਣਾ ਅਜੇ ਬਾਕੀ ਹੈ, ਟ੍ਰੇਲਰ 'ਚ ਹੀ ਤਬਾਹੀ... ਆਂਧਰਾ-ਤਾਮਿਲਨਾਡੂ 'ਚ ਕਿਵੇਂ ਹਨ ਤਿਆਰੀਆਂ?
ਮਿਚੌਂਗ ਦਾ ਕਲਾਈਮੈਕਸ ਆਉਣਾ ਅਜੇ ਬਾਕੀ ਹੈ, ਟ੍ਰੇਲਰ 'ਚ ਹੀ ਤਬਾਹੀ... ਆਂਧਰਾ-ਤਾਮਿਲਨਾਡੂ 'ਚ ਕਿਵੇਂ ਹਨ ਤਿਆਰੀਆਂ?...
ਕੀ ਅਰਵਿੰਦ ਕੇਜਰੀਵਾਲ ਹੋਣਗੇ ਗ੍ਰਿਫਤਾਰ? 'ਆਪ' ਨੂੰ ਕਿਸ ਗੱਲ ਦਾ ਸਤਾ ਰਿਹਾ ਡਰ?
ਕੀ ਅਰਵਿੰਦ ਕੇਜਰੀਵਾਲ ਹੋਣਗੇ ਗ੍ਰਿਫਤਾਰ? 'ਆਪ' ਨੂੰ ਕਿਸ ਗੱਲ ਦਾ ਸਤਾ ਰਿਹਾ ਡਰ?...
ਸੰਸਦ ਵਿੱਚ ਪੀਐੱਮ ਮੋਦੀ ਦਾ ਨਿੱਘਾ ਸਵਾਗਤ, ਲੱਗੇ ਨਾਅਰੇ
ਸੰਸਦ ਵਿੱਚ ਪੀਐੱਮ ਮੋਦੀ ਦਾ ਨਿੱਘਾ ਸਵਾਗਤ, ਲੱਗੇ ਨਾਅਰੇ...
Rajasthan Election Results 2023: ਰਾਜਸਥਾਨ ਵਿੱਚ ਰਿਵਾਜ ਕਾਇਮ, ਇਹ 9 ਵੱਡੇ ਫੈਕਟਰ ਬਣੇ ਕਾਂਗਰਸ ਦੀ ਹਾਰ ਦਾ ਕਾਰਨ
Rajasthan Election Results 2023: ਰਾਜਸਥਾਨ ਵਿੱਚ ਰਿਵਾਜ ਕਾਇਮ, ਇਹ 9 ਵੱਡੇ ਫੈਕਟਰ ਬਣੇ ਕਾਂਗਰਸ ਦੀ ਹਾਰ ਦਾ ਕਾਰਨ...
Results 2023: MP ਵਿੱਚ ਭਾਜਪਾ ਨੂੰ ਪੂਰਨ ਬਹੁਮਤ, ਸ਼ਿਵਰਾਜ ਸਿੰਘ ਚੌਹਾਨ ਬੋਲੇ-ਪੀਐਮ ਮੋਦੀ ਦੀ ਅਪੀਲ ਦਾ ਅਸਰ
Results 2023: MP ਵਿੱਚ ਭਾਜਪਾ ਨੂੰ ਪੂਰਨ ਬਹੁਮਤ, ਸ਼ਿਵਰਾਜ ਸਿੰਘ ਚੌਹਾਨ ਬੋਲੇ-ਪੀਐਮ ਮੋਦੀ ਦੀ ਅਪੀਲ ਦਾ ਅਸਰ...
ਸੰਗਰੂਰ ਦੇ ਮੈਰੀਟੋਰੀਅਮ ਸਕੂਲ ਦੇ ਕੰਟੀਨ ਦਾ ਖਾਣਾ ਖਾ ਬੱਚਿਆਂ ਦੀ ਵਿਗੜੀ ਸਿਹਤ
ਸੰਗਰੂਰ ਦੇ ਮੈਰੀਟੋਰੀਅਮ ਸਕੂਲ ਦੇ ਕੰਟੀਨ ਦਾ ਖਾਣਾ ਖਾ ਬੱਚਿਆਂ ਦੀ ਵਿਗੜੀ ਸਿਹਤ...
Stories